ਸੜਕ ਤੇ ਖੜੇ ਪਾਣੀ ਚ ਲੁਕੀ ਬੈਠੀ ਸੀ ਮੋਤ, ਬੱਚੇ ਨੇ ਰੱਖਿਆ ਪਾਣੀ ਚ ਪੈਰ ਤਾਂ ਖਿੱਚਕੇ ਲੈ ਗਈ ਮੋਤ

ਇਨਸਾਨ ਸੋਚਦਾ ਤਾਂ ਬਹੁਤ ਕੁੱਝ ਹੈ ਪਰ ਹੁੰਦਾ ਉਹੀ ਹੈ, ਜੋ ਪਰਮਾਤਮਾ ਨੂੰ ਮਨਜੂਰ ਹੁੰਦਾ ਹੈ। ਹਰ ਇਨਸਾਨ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਚੰਗੀ ਕਾਮਨਾ ਕਰਦਾ ਹੈ ਪਰ ਕਿਸੇ ਨੂੰ ਵੀ ਨਹੀਂ ਪਤਾ ਕਿ ਉਸ ਦਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ। ਚੰਗਾ ਹੋਵੇਗਾ ਜਾਂ ਮਾੜਾ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲਗਦਾ ਹੈ। ਅਜਿਹਾ ਹੀ ਇੱਕ ਮਾਮਲਾ ਸ਼ਹਿਰ ਬਠਿੰਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਬੋਤਲਾਂ ਇਕੱਠੀਆਂ ਕਰ ਰਹੇ ਗੌਤਮ ਨਾਮਕ ਲੜਕੇ ਨੂੰ ਕਰੰਟ ਲੱਗਣ ਕਾਰਨ ਉਸ ਦੀ ਮੋਤ ਹੋ ਗਈ।

ਮ੍ਰਿਤਕ ਲੜਕੇ ਗੌਤਮ ਦੇ ਛੋਟੇ ਭਰਾ ਵਿੱਕੀ ਨੇ ਦੱਸਿਆ ਕੇ ਉਹ ਆਪਣੇ ਭਰਾ ਨਾਲ 2 ਨੰਬਰ ਗਲੀ ਵਿਚ ਬੋਤਲਾਂ ਇਕੱਠੀਆਂ ਕਰਨ ਗਿਆ ਸੀ। ਉੱਥੇ ਹੀ ਉਸ ਦੇ ਭਰਾ ਗੌਤਮ ਨੂੰ ਕਰੰਟ ਲੱਗਣ ਕਾਰਨ ਉਹ ਮੀਂਹ ਦੇ ਖੜੇ ਪਾਣੀ ਵਿੱਚ ਡਿੱਗ ਗਿਆ। ਜਿਸ ਕਾਰਨ ਉਸ ਦੀ ਮੋਤ ਹੋ ਗਈ। ਗੋਲੂ ਨਾਮਕ ਲੜਕੇ ਦੇ ਦੱਸਣ ਅਨੁਸਾਰ ਮ੍ਰਿਤਕ ਗੌਤਮ ਅਤੇ ਉਸ ਦਾ ਛੋਟਾ ਭਰਾ ਵਿੱਕੀ ਦੋਵੇਂ ਕਬਾੜ ਦਾ ਕੰਮ ਕਰਦੇ ਹਨ। ਉਹ ਦੋਨੋਂ 2 ਨੰਬਰ ਗਲੀ ਵਿਚ ਬੋਤਲਾਂ ਇਕੱਠੀਆ ਕਰਨ ਰੇਹੜੀ ਲੈ ਕੇ ਜਾ ਰਹੇ ਸਨ।

2 ਨੰਬਰ ਗਲੀ ਵਿਚ ਮੀਟਰ ਥੋੜੇ ਹੇਠਾਂ ਲੱਗੇ ਹੋਏ ਹਨ। ਜਿਸ ਕਾਰਨ ਮੀਂਹ ਦਾ ਪਾਣੀ ਖੜ੍ਹਨ ਕਾਰਨ ਉਸ ਜਗ੍ਹਾ ਤੇ ਕਰੰਟ ਆ ਰਿਹਾ ਸੀ। ਜਦੋਂ ਹੀ ਗੌਤਮ ਬੋਤਲ ਚੁੱਕਣ ਲਈ ਰੇੜ੍ਹੀ ਤੋਂ ਥੱਲੇ ਉਤਰਿਆ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਹ ਪਾਣੀ ਵਿੱਚ ਡਿੱਗ ਪਿਆ। ਜਦੋਂ ਮ੍ਰਿਤਕ ਦੇ ਭਰਾ ਵਿੱਕੀ ਨੂੰ ਪਤਾ ਲੱਗਾ ਤਾਂ ਉਹ ਆਪਣੇ ਭਰਾ ਨੂੰ ਰੇਹੜੀ ਵਿਚ ਹੀ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਭਰਾ ਗੌਤਮ ਦੀ ਮੋਤ ਹੋ ਚੁੱਕੀ ਹੈ।

ਗੋਲੂ ਕੁਮਾਰ ਦੇ ਦੱਸਣ ਮੁਤਾਬਿਕ ਮ੍ਰਿਤਕ ਗੌਤਮ ਦੀ ਉਮਰ 16 ਸਾਲ ਦੇ ਕਰੀਬ ਸੀ। ਉਸ ਦੇ 7 ਭੈਣ-ਭਰਾ ਹਨ ਅਤੇ ਉਹ ਸਭ ਤੋਂ ਵੱਡਾ ਸੀ। ਜੋ ਸਵੇਰੇ ਕਬਾੜ ਦਾ ਕੰਮ ਕਰਨ ਤੋਂ ਬਾਅਦ ਬੱਸ ਸਟੈਂਡ ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਉਸ ਦੇ ਪਿਤਾ ਜੀ ਮਜ਼ਦੂਰੀ ਦਾ ਕੰਮ ਕਰਦੇ ਹਨ। ਜਿਸ ਕਰਕੇ ਉਸ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਗਰੀਬ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *