ਇੰਨਾ ਵੱਡਾ ਕਾਂਡ ਕਰਨ ਤੋਂ ਬਾਅਦ ਘਰਵਾਲੀ ਨੂੰ ਸੱਚਾਈ ਦੱਸਕੇ ਹੋਇਆ ਫਰਾਰ

ਇਹ ਮਾਮਲਾ ਨੂਰ ਮਹਿਲ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਇੱਕ ਵਿਅਕਤੀ ਵੱਲੋਂ 45 ਹਜ਼ਾਰ ਰੁਪਏ ਪਿੱਛੇ 2 ਵਿਅਕਤੀਆਂ ਦੀ ਜਾਨ ਲੈ ਲਈ ਗਈ। ਮਨੋਹਰ ਕੁਮਾਰ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਉਸ ਦੇ ਜੀਜੇ ਵਿਦਿਆਨੰਦ ਉਮਰ 45 ਸਾਲ ਅਤੇ ਭਾਣਜੇ ਸ਼ੁਭਮ ਉਮਰ 22 ਸਾਲ ਨੂੰ ਰਾਮ ਚੰਦਰ ਯਾਦਵ ਨਾਮਕ ਵਿਅਕਤੀ ਨੇ ਦਿੱਲੀ ਤੋਂ ਪਿੰਡ ਕੰਮ ਦਵਾਉਣ ਲਈ ਬੁਲਾਇਆ ਸੀ। ਉਸ ਦੇ ਜੀਜੇ ਨੇ 15 ਤਰੀਕ ਨੂੰ ਉਨ੍ਹਾਂ ਨੂੰ ਪਹੁੰਚ ਕੇ ਫੋਨ ਕੀਤਾ ਸੀ।

ਉਸ ਤੋਂ 2 ਘੰਟੇ ਬਾਅਦ ਉਸ ਦੇ ਜੀਜੇ ਦਾ ਫੋਨ ਬੰਦ ਹੋ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਸ ਦੇ ਜੀਜੇ ਨਾਲ ਕੋਈ ਦੁਰਘਟਨਾ ਵਾਪਰ ਗਈ ਹੈ ਤੇ ਉਸ ਨੂੰ ਚੰਡੀਗੜ੍ਹ ਲੈ ਕੇ ਗਏ ਹਨ ਪਰ ਜਦੋਂ ਉਸ ਦੇ ਜੀਜੇ ਦੇ ਭਰਾ ਨੇ ਰਾਮ ਚੰਦਰ ਨੂੰ ਫੋਨ ਕਰਕੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਦੇ ਭਰਾ ਨਾਲ ਜਲੰਧਰ ਵਿਚ ਭਾਣਾ ਵਾਪਰ ਗਿਆ ਹੈ। ਮਨੋਹਰ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਰਾਮਚੰਦਰ ਯਾਦਵ ਵੱਲੋਂ ਉਸ ਨੂੰ ਵੀ ਜਾਨ ਤੋਂ ਮਾਰਨ ਦੀ ਧ ਮ ਕੀ ਦਿੱਤੀ ਗਈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਵਿਦਿਆਨੰਦ ਅਤੇ ਸ਼ੁਭਮ ਦੋਸ਼ੀ ਰਾਮ ਚੰਦਰ ਦੇ ਪਿੰਡ ਦੇ ਹੀ ਜਿਲ੍ਹਾ ਪੂਰਨੀਂਆ, ਬਿਹਾਰ ਦੇ ਰਹਿਣ ਵਾਲੇ ਹਨ। ਰਾਮ ਚੰਦਰ ਨੇ ਵਿਦਿਆ ਨੰਦ ਅਤੇ ਸ਼ੁਭਮ ਨੂੰ ਦਿੱਲੀ ਤੋਂ ਫੋਨ ਕਰਕੇ ਬੁਲਾਇਆ ਸੀ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਰਾਮਚੰਦਰ ਨੇ 45 ਹਜਾਰ ਰੁਪਏ ਦੇ ਲਾਲਚ ਵਿਚ ਉਨ੍ਹਾਂ ਦੋਨਾਂ ਨੂੰ ਕੋਈ ਚੀਜ਼ ਖੁਆ ਦਿੱਤੀ ਅਤੇ ਮ੍ਰਿਤਕ ਦੇਹਾਂ ਨੂੰ ਜਲਾ ਕੇ ਖੂਹ ਵਿੱਚ ਸੁੱਟ ਦਿੱਤਾ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਰਾਮ ਚੰਦਰ ਘਰ ਤੋਂ ਭੱਜਾ ਹੋਇਆ ਹੈ ਅਤੇ ਉਹ ਜਾਂਦਾ ਹੋਇਆ ਆਪਣੀ ਪਤਨੀ ਨੂੰ ਇਹ ਸਾਰਾ ਕੁਝ ਦੱਸ ਗਿਆ ਸੀ। ਰਾਮ ਚੰਦਰ ਯਾਦਵ ਤੇ 302 ਦਾ ਪਰਚਾ ਦਰਜ ਕੀਤਾ ਗਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਦਾ ਕਹਿਣਾ ਹੈ ਕਿ ਪੂਰਨੀਆ ਬਿਹਾਰ ਦੇ ਅਫਸਰ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਰਾਮਚੰਦਰ ਦੀ ਭਾਲ ਜਾਰੀ ਹੈ। ਜਲਦ ਹੀ ਉਸ ਨੂੰ ਫੜ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *