ਕਥਾ ਕੀਰਤਨ ਵਾਲੇ ਜੌਨੀ ਬਾਬੇ ਨੇ ਕੱਢਿਆ ਗੀਤ, ਰਾਤੋ ਰਾਤ ਹੋਇਆ ਵਾਇਰਲ

1947 ਤੋਂ ਪਹਿਲਾਂ ਭਾਰਤ ਦੀ ਹੱਦ ਅਫ਼ਗਾਨਿਸਤਾਨ ਨਾਲ ਲੱਗਦੀ ਸੀ। ਉਸ ਸਮੇਂ ਪਾਕਿਸਤਾਨ ਵੀ ਪੰਜਾਬ ਦਾ ਹੀ ਹਿੱਸਾ ਸੀ। ਈਸਟ ਇੰਡੀਆ ਕੰਪਨੀ ਦਾ ਕਬਜ਼ਾ ਪੰਜਾਬ ਉੱਤੇ ਸਭ ਤੋਂ ਬਾਅਦ ਵਿਚ ਹੋਇਆ, ਕਿਉਂਕਿ ਪੰਜਾਬੀ ਇਕ ਬਹਾਦਰ ਕੌਮ ਹੈ, ਜੋ ਕਿਸੇ ਦੀ ਈਨ ਮੰਨਣ ਨੂੰ ਤਿਆਰ ਨਹੀਂ ਸੀ। ਇਸ ਦੇ ਨਾਲ ਪੰਜਾਬ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਇੱਕ ਕੁਸ਼ਲ ਪ੍ਰਸ਼ਾਸਕ ਸੀ। ਜਿਸ ਕਰਕੇ ਖ਼ਾਲਸਾ ਰਾਜ ਬਹੁਤ ਦੂਰ ਤੱਕ ਫੈਲਿਆ ਹੋਇਆ ਸੀ।

ਅੰਗਰੇਜ਼ ਵੀ ਮਹਾਰਾਜਾ ਰਣਜੀਤ ਸਿੰਘ ਨਾਲ ਦੋਸਤੀ ਰੱਖਦੇ ਸਨ ਪਰ ਹਾਲਾਤਾਂ ਨੇ ਪੰਜਾਬ ਨੂੰ ਜਿਸ ਸਥਿਤੀ ਵਿੱਚ ਲਿਆ ਦਿੱਤਾ ਹੈ, ਉਹ ਕਿਸੇ ਤੋਂ ਲੁਕੀ ਨਹੀਂ। ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਕ ਗਾਣਾ ਵਾਇਰਲ ਹੋ ਰਿਹਾ ਹੈ। ਇਸ ਗਾਣੇ ਨੂੰ ਰਵਿੰਦਰ ਸਿੰਘ ਅਤੇ ਜਗਦੇਵ ਸਿੰਘ ਗੱਗੜੀ ਨੇ ਗਾਇਆ ਹੈ। ਰਵਿੰਦਰ ਸਿੰਘ ਨੂੰ ਆਮ ਕਰਕੇ ਸਾਰੇ ਹੀ ਜੋਨੀ ਬਾਬਾ ਦੇ ਨਾਮ ਨਾਲ ਜਾਣਦੇ ਹਨ। ਉਹ ਕੀਰਤਨ ਕਰਦੇ ਹਨ।

ਉਹ ਪੰਜਾਬ ਦੇ ਹਾਲਾਤ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਪੰਜਾਬ ਦੀ ਇਸ ਹਾਲਤ ਲਈ ਇਸ ਦੇ ਆਪਣੇ ਹੀ ਜ਼ਿੰਮੇਵਾਰ ਹਨ। ਜਿਸ ਪੰਜਾਬ ਦੀ ਕਿਸੇ ਸਮੇਂ ਕਾਬਲ ਕੰਧਾਰ ਤਕ ਚੜ੍ਹਤ ਹੁੰਦੀ ਸੀ, ਅੱਜ ਉਸੇ ਪੰਜਾਬ ਦਾ ਹਾਲ ਕਿਸੇ ਲਾਵਾਰਸ ਪੁੱਤਰ ਵਰਗਾ ਹੈ। ਇਸ ਦੇ ਆਪਣਿਆਂ ਨੇ ਹੀ ਇੱਥੋਂ ਸੱਚਾਈ, ਪੰਜਾਬੀ ਅਤੇ ਪੰਜਾਬੀਅਤ ਨੂੰ ਮਿਟਾਉਣ ਦੇ ਯਤਨ ਕੀਤੇ ਹਨ। ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਬੇਅਦਬੀ ਕੀਤੀ ਗਈ ਅਤੇ ਇਨਸਾਫ਼ ਮੰਗਣ ਵਾਲਿਆਂ ਤੇ ਡਾਂਗ ਫੇਰੀ ਗਈ।

ਗਾਣੇ ਵਿੱਚ ਬਾਬਾ ਰਵਿੰਦਰ ਸਿੰਘ ਜੋਨੀ ਅਤੇ ਜਗਦੇਵ ਸਿੰਘ ਗੱਗੜੀ ਬਿਆਨ ਕਰਦੇ ਹਨ ਕਿ ਪੰਜਾਬ ਦੇ ਗੱਭਰੂ ਆਪਣੀ ਚੰਗੀ ਸਿਹਤ ਕਰਕੇ ਜਾਣੇ ਜਾਂਦੇ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਅਮਲ ਦੀ ਵਰਤੋਂ ਨੇ ਡੋਬ ਦਿੱਤਾ। ਇਹ ਸਭ ਕੁਝ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਦੱਸਣ ਵਾਲਿਆਂ ਨੇ ਕੀਤਾ। ਬਾਬਾ ਜੋਨੀ ਅਤੇ ਜਗਦੇਵ ਸਿੰਘ ਗੱਗੜੀ ਕਹਿੰਦੇ ਹਨ ਕਿ ਮਾਂ ਬੋਲੀ ਪੰਜਾਬੀ ਅਤੇ ਪੰਜਾਬ ਦੇ ਪਾਣੀਆਂ ਦੇ ਰਾਖੇ ਕਹਾਉਣ ਵਾਲੇ ਹੀ ਪੰਜਾਬ ਨਾਲ ਧੋਖਾ ਕਰਕੇ ਦਿੱਲੀ ਦਾ ਪੱਖ ਪੂਰ ਗਏ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਪੂਰਾ ਗੀਤ

Leave a Reply

Your email address will not be published. Required fields are marked *