ਮੀਂਹ ਨੇ ਸਾਰੇ ਪਾਸੇ ਕੀਤਾ ਪਾਣੀ ਹੀ ਪਾਣੀ, ਪੰਜਾਬੀਆਂ ਦੇ ਡੁੱਬੇ ਟਰੱਕ, ਡਰਾਈਵਰਾਂ ਉਪਰ ਚੜਕੇ ਬਚਾਈ ਜਾਨ

ਕੁਦਰਤੀ ਆਫ਼ਤਾਂ ਮਨੁੱਖ ਦਾ ਖਹਿੜਾ ਨਹੀਂ ਛੱਡਦੀਆਂ। ਜਦੋਂ ਤੋਂ ਮਨੁੱਖੀ ਜੀਵਨ ਹੋਂਦ ਵਿੱਚ ਆਇਆ ਹੈ, ਉਸ ਸਮੇਂ ਤੋਂ ਹੀ ਮਨੁੱਖ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਿਹਾ ਹੈ। ਕਦੇ ਮੀਂਹ ਨਹੀਂ ਪੈਂਦਾ ਅਤੇ ਪਾਣੀ ਦੀ ਘਾਟ ਕਾਰਨ ਫ਼ਸਲਾਂ ਤਕ ਸੁੱਕ ਜਾਂਦੀਆਂ ਹਨ। ਕਦੇ ਮੀਂਹ ਹੀ ਇੰਨੇ ਪੈ ਜਾਂਦੇ ਹਨ ਕਿ ਹੜ੍ਹ ਆ ਜਾਂਦੇ ਹਨ। ਫ਼ਸਲਾਂ ਦੇ ਨਾਲ ਨਾਲ ਮਨੁੱਖੀ ਜਾਨਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ। ਇਸ ਤੋਂ ਬਿਨਾਂ ਮਨੁੱਖ ਦੀ ਵਰਤੋਂ ਦਾ ਹੋਰ ਸਾਮਾਨ ਵੀ ਹੜ੍ਹਾਂ ਦੀ ਭੇਟ ਚੜ੍ਹ ਜਾਂਦਾ ਹੈ।

ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕਈ ਟਰੱਕ ਅਤੇ ਟੈਂਕਰ ਖਡ਼੍ਹੇ ਨਜ਼ਰ ਆਉਂਦੇ ਹਨ, ਜੋ ਪਾਣੀ ਵਿੱਚ ਡੁੱਬੇ ਹੋਏ ਹਨ ਅਤੇ ਇਨ੍ਹਾਂ ਦਾ ਉਪਰਲਾ ਕੁੱਝ ਹਿੱਸਾ ਹੀ ਪਾਣੀ ਤੋਂ ਬਾਹਰ ਦਿਖਾਈ ਦਿੰਦਾ ਹੈ। ਇਨ੍ਹਾਂ ਗੱਡੀਆਂ ਦੀਆਂ ਟੈਂਕੀਆਂ ਉੱਤੇ ਗੱਡੀਆਂ ਦੇ ਡਰਾਈਵਰ ਬੈਠੇ ਹਨ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ, ਜੋ ਕਿਸੇ ਸਮੁੰਦਰ ਦਾ ਨਜ਼ਾਰਾ ਪੇਸ਼ ਕਰਦਾ ਹੈ।

ਇਹ ਵੀਡੀਓ ਮਹਾਰਾਸ਼ਟਰ ਦੀ ਦੱਸੀ ਜਾ ਰਹੀ ਹੈ ਅਤੇ ਇਹ ਟਰੱਕ ਡਰਾਈਵਰ ਪੰਜਾਬੀ ਵਿਅਕਤੀ ਹਨ, ਜੋ ਗੱਡੀਆਂ ਲੈ ਕੇ ਗਏ, ਉੱਥੇ ਹੜ੍ਹਾਂ ਵਿੱਚ ਫਸ ਗਏ ਹਨ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਕੇ ਹਾਲਾਤਾਂ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਮਦਦ ਮੰਗੀ ਗਈ ਹੈ। ਇਹ ਟਰੱਕ ਡਰਾਈਵਰ ਵੀਡੀਓ ਰਾਹੀਂ ਦੱਸ ਰਹੇ ਹਨ ਕਿ ਇੱਥੇ ਹਾਲਾਤ ਬਹੁਤ ਭੈੜੇ ਹਨ।

ਸਬੰਧਤ ਸਰਕਾਰ ਨੂੰ ਚਾਹੀਦਾ ਹੈ ਕਿ ਹੜ੍ਹਾਂ ਵਿੱਚ ਘਿਰੇ ਇਨ੍ਹਾਂ ਵਿਅਕਤੀਆਂ ਦੀ ਸਾਰ ਲਈ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਜਦੋਂ 1993 ਵਿੱਚ ਪੰਜਾਬ ਵਿੱਚ ਹੜ੍ਹ ਆਏ ਸਨ ਤਾਂ ਇੱਥੇ ਵੀ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਸੀ। ਕਿੰਨੇ ਹੀ ਪਸ਼ੂ ਤੇ ਮਨੁੱਖ ਪਾਣੀ ਵਿੱਚ ਰੁੜ੍ਹ ਗਏ ਸਨ ਅਤੇ ਮਕਾਨ ਢਹਿ ਗਏ ਸਨ। ਮਨੁੱਖ ਨੇ ਹਿੰਮਤ ਕਰ ਕੇ ਜ਼ਿੰਦਗੀ ਨੂੰ ਫਿਰ ਪਹਿਲਾਂ ਵਾਲੀ ਲੀਹ ਤੇ ਤੋਰਿਆ ਹੈ।

Leave a Reply

Your email address will not be published. Required fields are marked *