ਸਵੇਰੇ ਸਵੇਰੇ ਬਾਬੇ ਨੇ ਕਰ ਦਿੱਤਾ ਵੱਡਾ ਕਾਂਡ, ਸੁੱਤੇ ਪਏ ਟੱਬਰ ਨੂੰ ਪੈਟਰੋਲ ਪਾ ਕੇ ਲਾਈ ਅੱਗ

ਅੱਜ ਦੇ ਪਦਾਰਥਵਾਦੀ ਯੁੱਗ ਵਿਚ ਰਿਸ਼ਤਿਆਂ ਵਿਚ ਉਹ ਮਿਠਾਸ, ਉਹ ਆਪਣਾਪਨ ਖਤਮ ਹੋਣ ਵਰਗਾ ਹੈ। ਪਹਿਲਾਂ ਲੋਕ ਪਿਆਰ ਤੇ ਰਿਸ਼ਤੇ ਦਾ ਮਤਲਬ ਸਮਝਦੇ ਸਨ ਤੇ ਅੱਜ ਰਿਸ਼ਤਿਆਂ ਵਿਚ ਜਾਇਦਾਦ ਤੇ ਪੈਸਾ ਪ੍ਰਧਾਨ ਹੈ। ਅੱਜ ਪੈਸੇ ਤੇ ਜਾਇਦਾਦ ਦੀ ਖਾਤਰ ਭਰਾ- ਭਰਾ ਨੂੰ, ਪੁੱਤ- ਪਿਓ ਨੂੰ, ਇੱਥੋਂ ਤਕ ਮਾਵਾਂ ਵੀ ਆਪਣੇ ਬੱਚੇ ਤਕ ਮਾਰ ਦਿੰਦੀਆਂ ਹਨ। ਜੋ ਮਮਤਾ ਦੇ ਰਿਸ਼ਤੇ ਤੇ ਵੱਡਾ ਕਲੰਕ ਹੈ। ਹਰ ਦੂਜੇ-ਤੀਜੇ ਦਿਨ ਇਹੋ ਜਿਹੀਆਂ ਮਾੜੀਆਂ ਖਬਰਾਂ ਪੜ੍ਹਕੇ ਇਕ ਵਾਰ ਕਾਲਜਾ ਹੌਲ ਜਾਂਦਾ ਹੈ।

ਅਜਿਹਾ ਹੀ ਇਕ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਇੱਕ ਦਾਦੇ ਨੇ ਆਪਣੇ ਹੀ ਪੋਤੇ ਤੇ ਪੈਟਰੋਲ ਪਾਕੇ ਉਸ ਨੂੰ ਅੱਗ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਅੰਗਰੇਜ਼ ਸਿੰਘ ਪੁੱਤਰ ਕਾਬਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਤੇ ਉਹ ਸਵੇਰੇ 4 ਵਜੇ ਆਪਣੇ ਪਰਿਵਾਰ ਸਮੇਤ ਸੁੱਤਾ ਪਿਆ ਸੀ। ਜਿਸ ਵਿਚ ਉਸ ਦੀ ਪਤਨੀ ਅਤੇ ਲੜਕੀ ਸਨ। ਉਸ ਦੇ ਦਾਦੇ ਤਾਰਾ ਸਿੰਘ ਵੱਲੋਂ ਬਾਲਟੀ ਵਿੱਚ ਪੈਟਰੋਲ ਪਾ ਕੇ ਉਸ ਨੂੰ ਅੱਗ ਲਗਾ ਕੇ ਉਨ੍ਹਾਂ ਉੱਤੇ ਸੁੱਟ ਦਿੱਤਾ ਗਿਆ।

ਅੰਗਰੇਜ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਦਾਦੇ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਦਾ ਕਹਿਣਾ ਹੈ ਕਿ ਉਸ ਦੇ ਦਾਦੇ ਵੱਲੋਂ ਉਨ੍ਹਾਂ ਨੂੰ ਜੋ ਜਗ੍ਹਾ ਦਿੱਤੀ ਗਈ ਸੀ, ਉਸ ਵਿੱਚ ਉਨ੍ਹਾਂ ਨੇ ਕਮਰੇ ਬਣਾ ਲਏ, ਜਿਸ ਕਰਕੇ ਉਨ੍ਹਾਂ ਦੇ ਦਾਦੇ ਵੱਲੋਂ ਅਜਿਹਾ ਕੀਤਾ ਗਿਆ। ਪਰਿਵਾਰਿਕ ਮਹਿਲਾ ਮੈਂਬਰ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਉਸੇ ਜਗ੍ਹਾ ਵਿੱਚ ਕਮਰੇ ਪਾਏ ਹਨ। ਜਿਹੜੀ ਜਗ੍ਹਾ ਉਨ੍ਹਾਂ ਨੂੰ ਦਿੱਤੀ ਗਈ ਸੀ।

ਉਹ ਰੋਟੀ, ਚਾਹ, ਪਾਣੀ ਅਤੇ ਹਰ ਮਹੀਨੇ ਹਜ਼ਾਰ ਰੁਪਏ ਤਾਰਾ ਸਿੰਘ ਨੂੰ ਦਿੰਦੇ ਹਨ ਤੇ ਉਹ ਫੇਰ ਵੀ ਹਰ ਰੋਜ਼ ਉਨ੍ਹਾਂ ਨਾਲ ਝਗੜਾ ਕਰਦਾ ਹੈ, ਜਿਸ ਕਰਕੇ ਉਹ ਆਪਣੇ ਗੁਆਂਢੀਆਂ ਦੇ ਘਰੇ ਸੌਂਦੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਗਰੇਜ ਸਿੰਘ ਪੁੱਤਰ ਕਾਬਲ ਸਿੰਘ ਉਮਰ ਲਗਭਗ 29 ਸਾਲ ਦੇ ਬਿਆਨਾਂ ਅਨੁਸਾਰ ਉਸ ਦੇ ਦਾਦਾ ਤਾਰਾ ਸਿੰਘ ਪੁੱਤਰ ਤੇਜਾ ਸਿੰਘ ਉਮਰ 80 ਸਾਲ ਤੇ ਪਰਚਾ ਦਰਜ ਕੀਤਾ ਗਿਆ ਹੈ। ਜਿਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *