ਹਿਮਾਚਲ ਚ ਟੁੱਟੇ ਪਹਾੜ, ਤਾੜ ਤਾੜ ਡਿੱਗੇ ਵੱਡੇ ਵੱਡੇ ਪੱਥਰ, ਮਹਿੰਗੀਆਂ ਗੱਡੀਆਂ ਹੋਈਆਂ ਚਕਨਾਚੂਰ

ਜਦੋਂ ਕੁਦਰਤੀ ਆਫ਼ਤਾਂ ਆਉਂਦੀਆਂ ਹਨ ਤਾਂ ਮਨੁੱਖ ਦੀ ਕੋਈ ਪੇਸ਼ ਨਹੀਂ ਚੱਲਦੀ। ਉਸ ਦੇ ਦੇਖਦੇ ਦੇਖਦੇ ਕਿੰਨਾ ਕੁਝ ਬਰਬਾਦ ਹੋ ਜਾਂਦਾ ਹੈ। ਕਈ ਸਾਲ ਪਹਿਲਾਂ ਕੇਦਾਰਨਾਥ ਅਤੇ ਹੇਮਕੁੰਟ ਸਾਹਿਬ ਵਿਖੇ ਵਾਪਰੀਆਂ ਘਟਨਾਵਾਂ ਅਜੇ ਤਕ ਨਹੀਂ ਭੁੱਲੀਆਂ। ਕਦੇ ਹੜ੍ਹ ਆ ਜਾਂਦੇ ਹਨ, ਕਦੇ ਭੂਚਾਲ ਆ ਜਾਂਦੇ ਹਨ ਅਤੇ ਕਦੇ ਵੀ ਅਸਮਾਨੀ ਬਿਜਲੀ ਨੁਕਸਾਨ ਕਰ ਦਿੰਦੀ ਹੈ। ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਵਾਪਰੀ ਘਟਨਾ ਬਿਆਨ ਕਰਨ ਤੋਂ ਪਰ੍ਹੇ ਹੈ।

ਇੱਥੇ ਆਏ ਸੈਲਾਨੀਆਂ ਨੂੰ ਕੋਈ ਸਮਝ ਹੀ ਨਹੀਂ ਲੱਗੀ ਕਿ ਕਦੋਂ ਪਹਾੜ ਤੋਂ ਵੱਡੇ ਵੱਡੇ ਪੱਥਰ ਹੇਠ ਵੱਲ ਨੂੰ ਰੁੜ੍ਹ ਕੇ ਆਉਣ ਲੱਗੇ। ਇਹ ਪੱਥਰ ਇੰਨੇ ਭਾਰੀ ਸਨ ਕਿ ਨਦੀ ਦਾ ਪੁਲ ਵੀ ਟੁੱਟ ਗਿਆ। ਇਨ੍ਹਾਂ ਪੱਥਰਾਂ ਨੇ 9 ਲੋਕਾਂ ਦੀ ਜਾਨ ਲੈ ਲਈ। 3 ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹਨ। ਰੁੜ੍ਹੇ ਆਉਂਦੇ ਪੱਥਰਾਂ ਦੀ ਵਜ੍ਹਾ ਕਾਰਨ ਅਨੇਕਾਂ ਗੱਡੀਆਂ ਨੁਕਸਾਨੀਆਂ ਗਈਆਂ। ਲੋਕਾਂ ਵਿੱਚ ਹਫੜਾ ਦਫੜੀ ਮਚ ਗਈ। ਪੁਲ ਟੁੱਟ ਜਾਣ ਕਾਰਨ ਕਿਸੇ ਨੂੰ ਇਹ ਵੀ ਨਹੀਂ ਸੀ ਸੁੱਝ ਰਿਹਾ ਕਿ ਕਿੱਧਰ ਨੂੰ ਭੱਜਿਆ ਜਾਵੇ।

ਸੱਚਮੁੱਚ ਹੀ ਇਹ ਉਹ ਸਮਾਂ ਸੀ, ਜਦੋਂ ਇਨਸਾਨ ਦੀ ਸਮਝ ਕੰਮ ਕਰਨ ਤੋਂ ਜਵਾਬ ਦੇ ਜਾਂਦੀ ਹੈ। ਇਸ ਹਾਦਸੇ ਨੇ ਜਾਨੀ ਨੁਕਸਾਨ ਦੇ ਨਾਲ ਨਾਲ ਕਾਫੀ ਮਾਲੀ ਨੁਕਸਾਨ ਵੀ ਕੀਤਾ ਹੈ। ਜਦੋਂ ਕੁਦਰਤ ਆਪਣੀ ਆਈ ਤੇ ਆਉਂਦੀ ਹੈ ਤਾਂ ਇਨਸਾਨ ਦੁਆਰਾ ਖੜ੍ਹੀਆਂ ਕੀਤੀਆਂ ਗਈਆਂ ਇਮਾਰਤਾਂ ਜਾਂ ਪੁਲਾਂ ਆਦਿ ਨੂੰ ਪਲਾਂ ਵਿੱਚ ਬਰਬਾਦ ਕਰ ਦਿੰਦੀ ਹੈ। ਲੋਕਾਂ ਦੇ ਦੇਖਦੇ ਦੇਖਦੇ ਹੀ ਨਦੀ ਤੇ ਬਣਿਆ ਪੁਲ ਡਿੱਗ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *