ਅਚਾਨਕ ਪੂਰੇ ਪਿੰਡ ਨਾਲ ਅਜਿਹਾ ਕੀ ਹੋ ਗਿਆ, ਜੋ ਮਚ ਗਈ ਹਾਹਾਕਾਰ

ਮਨੁੱਖ ਦੇ ਜਿਉਂਦਾ ਰਹਿਣ ਲਈ ਸਾਫ਼ ਹਵਾ ਅਤੇ ਸ਼ੁੱਧ ਪਾਣੀ ਦੀ ਜ਼ਰੂਰਤ ਹੈ। ਜੇਕਰ ਸ਼ੁੱਧ ਹਵਾ ਅਤੇ ਸ਼ੁੱਧ ਪਾਣੀ ਉਪਲੱਬਧ ਨਾ ਹੋਵੇ ਤਾਂ ਸਰੀਰ ਵਿੱਚ ਕਈ ਨੁਕਸ ਪੈ ਜਾਂਦੇ ਹਨ। ਜ਼ਿਲ੍ਹਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਦੇ ਪਿੰਡ ਮਟਰਾਂ ਵਿੱਚ ਡਾਇਰੀਆ ਫੈਲ ਜਾਣ ਕਾਰਨ 3 ਦਰਜਨ ਲੋਕਾਂ ਨੂੰ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਦੀ ਜ਼ਰੂਰਤ ਪਈ ਹੈ। ਇਨ੍ਹਾਂ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਇਸ ਤੋਂ ਬਿਨਾਂ ਜਿਨ੍ਹਾਂ ਲੋਕਾਂ ਦੀ ਹਾਲਤ ਕੁਝ ਠੀਕ ਹੈ

ਉਨ੍ਹਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਹੀ ਰੱਖ ਕੇ ਦਵਾਈ ਦਾ ਪ੍ਰਬੰਧ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਾਣੀ ਦੀ ਟੈਂਕੀ ਦੇ ਸਪਲਾਈ ਵਾਲੇ ਪਾਈਪ ਵਿੱਚ ਸੀਵਰੇਜ ਵਾਲਾ ਪਾਣੀ ਮਿਲ ਜਾਣ ਕਾਰਨ ਇਹ ਹਾਲਤ ਬਣੀ ਹੈ। ਇਸ ਪਿੰਡ ਵਿੱਚ ਪਾਣੀ ਦੀ ਸਪਲਾਈ ਵਾਲੇ ਪਾਈਪ ਪਏ ਹੋਏ ਲੰਬਾ ਅਰਸਾ ਬੀਤ ਚੁੱਕਾ ਹੈ। ਜਿਸ ਕਰਕੇ ਪਾਈਪ ਲੀਕ ਹੋ ਰਹੇ ਹਨ। ਸੜਕਾਂ ਬਣ ਜਾਣ ਕਾਰਨ ਪਾਈਪ ਜ਼ਮੀਨ ਵਿੱਚ ਕਈ ਫੁੱਟ ਡੂੰਘੇ ਹੋਣ ਕਾਰਨ ਲੀਕੇਜ ਦਾ ਪਤਾ ਨਹੀਂ ਚੱਲ ਰਿਹਾ।

ਇਸ ਪ੍ਰਾਜੈਕਟ ਤੇ 26 ਲੱਖ ਰੁਪਏ ਖ਼ਰਚ ਹੋਣ ਦਾ ਐਸਟੀਮੇਟ ਲਗਾ ਕੇ ਫਾਈਲ ਸਬੰਧਤ ਵਿਭਾਗ ਨੂੰ ਭੇਜੀ ਗਈ ਹੈ, ਜੋ ਚੰਡੀਗਡ਼੍ਹ ਵਿੱਚ ਅਟਕੀ ਹੋਈ ਹੈ। ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਨੂੰ ਫੌਰੀ ਤੌਰ ਤੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਮਸਲਾ ਹੱਲ ਹੋ ਸਕੇ। ਸਿਹਤ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਪ੍ਰਤੀ ਸੰਜੀਦਾ ਹਨ। ਉਨ੍ਹਾਂ ਵੱਲੋਂ ਪਿੰਡ ਵਾਸੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।

ਕੁਝ ਵਿਅਕਤੀਆਂ ਨੂੰ ਭਵਾਨੀਗੜ੍ਹ ਦੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ, ਜਦ ਕਿ ਕੁਝ ਵਿਅਕਤੀ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੀ ਡਾਕਟਰੀ ਸਹਾਇਤਾ ਲੈ ਰਹੇ ਹਨ। ਭਾਵੇਂ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਫੇਰ ਵੀ ਹਰ ਕਿਸੇ ਤੱਕ ਅਜੇ ਤੱਕ ਸ਼ੁੱਧ ਪਾਣੀ ਦੀ ਸਹੂਲਤ ਨਹੀਂ ਪਹੁੰਚੀ। ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *