ਅਮਰੀਕਾ ਕਨੇਡਾ ਜਾਣ ਵਾਲਿਆਂ ਲਈ ਵੱਡੀ ਮਾੜੀ ਖਬਰ, ਸਰਕਾਰ ਨੇ ਰਾਤੋ ਰਾਤ ਲਿਆ ਆਹ ਫੈਂਸਲਾ

ਕੋਰੋਨਾ ਦੇ ਮਾਮਲੇ ਫਿਰ ਤੋਂ ਵਧਣ ਲੱਗੇ ਹਨ। ਹੁਣ ਤਕ ਇਸ ਦੀ 2 ਵਾਰ ਲਹਿਰ ਆ ਚੁੱਕੀ ਹੈ। ਕੁਝ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕਿ ਹੋ ਸਕਦਾ ਹੈ 21 ਅਗਸਤ ਤੋਂ ਬਾਅਦ ਅਮਰੀਕਾ ਸਰਕਾਰ ਦੁਆਰਾ ਕੋਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਹਟਾ ਲਈਆਂ ਜਾਣ। ਅਮਰੀਕਾ ਦੇ ਸੈਰ ਸਪਾਟਾ ਵਿਭਾਗ ਅਤੇ ਏਅਰ ਲਾਈਨਜ਼ ਉਤੇ ਇਨ੍ਹਾਂ ਪਾਬੰਦੀਆਂ ਕਾਰਨ ਬੁਰਾ ਪ੍ਰਭਾਵ ਪੈ ਰਿਹਾ ਹੈ।

ਇਨ੍ਹਾਂ ਦੀ ਆਮਦਨ ਰੁਕ ਗਈ ਹੈ ਪਰ ਦੂਜੇ ਪਾਸੇ ਅਮਰੀਕਾ ਸਰਕਾਰ ਨੇ ਇਹ ਪਾਬੰਦੀਆਂ ਹਟਾਉਣ ਤੋਂ ਨਾਂਹ ਕਰ ਦਿੱਤੀ ਹੈ। ਮੌਜੂਦਾ ਹਾਲਾਤਾਂ ਦੇ ਚੱਲਦਿਆਂ ਇਸ ਸਮੇਂ ਵਿਦੇਸ਼ੀ ਨਾਗਰਿਕ ਅਮਰੀਕਾ ਵਿੱਚ ਦਾਖ਼ਲ ਨਹੀਂ ਹੋ ਸਕਦੇ। ਅਮਰੀਕਾ ਦੀ ਕੈਨੇਡਾ ਤੇ ਮਕਸੀਕੋ ਨਾਲ ਲੱਗਣ ਵਾਲੀ ਸਰਹੱਦ ਉਥੇ ਸ ਖ਼ ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕੈਨੇਡਾ ਸਰਕਾਰ ਨੇ 9 ਅਗਸਤ ਤੋਂ ਅਮਰੀਕਨਾਂ ਅਤੇ ਗ੍ਰੀਨ ਕਾਰਡ ਧਾਰਕਾਂ ਲਈ ਪਾਬੰਦੀ ਹਟਾ ਦਿੱਤੀ ਹੈ

ਇਸ ਤੋਂ ਇਲਾਵਾ ਉਮੀਦ ਕੀਤੀ ਜਾ ਰਹੀ ਸੀ ਕਿ ਅਮਰੀਕਾ ਵੱਲੋਂ ਵੀ 21 ਅਗਸਤ ਤੋਂ ਖੁੱਲ੍ਹ ਦੇ ਦਿੱਤੀ ਜਾਵੇਗੀ ਪਰ ਅਮਰੀਕਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਨਵੇਂ ਵੈਰੀਅੰਟ ਦੇ ਚੱਲਦੇ ਇਹ ਪਾਬੰਦੀ ਨਹੀਂ ਹਟਾਈ ਜਾ ਸਕਦੀ। ਪਿਛਲੇ 2 ਹਫ਼ਤਿਆਂ ਤੋਂ ਅਮਰੀਕਾ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਦਿਖਾਈ ਦੇ ਰਿਹਾ ਹੈ। ਜਿਨ੍ਹਾਂ ਵਿੱਚ 80 ਫ਼ੀਸਦੀ ਮਾਮਲੇ ਡੈਲਟਾ ਵੈਰੀਐਂਟ ਨਾਲ ਜੁੜੇ ਹੋਏ ਹਨ। ਜਿਸ ਕਰਕੇ ਪਾਬੰਦੀਆਂ ਹਟਾਉਣਾ ਤਾਂ ਇੱਕ ਪਾਸੇ ਰਿਹਾ,

ਸਗੋਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਯੂ.ਕੇ. ਜਾਣ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਹੈ। ਪਿਛਲੇ ਦਿਨੀਂ ਅਮਰੀਕਾ ਵਿੱਚ ਇਹ ਖ਼ਬਰ ਚਰਚਾ ਵਿੱਚ ਸੀ ਕਿ ਜਿਨ੍ਹਾਂ ਵਿਅਕਤੀਆਂ ਨੇ ਕੋਰੋਨਾ ਤੋਂ 2 ਵਾਰ ਵੈਕਸੀਨ ਲਗਵਾ ਲਈ ਹੈ, ਉਨ੍ਹਾਂ ਨੂੰ ਅਮਰੀਕਾ ਆਉਣ ਦੀ ਖੁੱਲ੍ਹ ਮਿਲ ਜਾਵੇਗੀ ਪਰ ਹੁਣ ਇਹ ਉਮੀਦ ਨਹੀਂ ਰਹੀ। ਅਜੇ ਅਮਰੀਕਾ ਸਰਕਾਰ ਇਸ ਸਬੰਧੀ ਵਿਚਾਰ ਵਟਾਂਦਰਾ ਕਰ ਰਹੀ ਹੈ।

Leave a Reply

Your email address will not be published. Required fields are marked *