ਆਟਾ ਚੱਕੀ ਦੇ ਲਪੇਟੇ ਚ ਆਇਆ ਬੰਦਾ, ਦੇਖਣ ਵਾਲਿਆਂ ਦੇ ਵੀ ਕੰ-ਬੇ ਦਿਲ

ਰੂਪਨਗਰ ਦੇ ਪਿੰਡ ਕੋਟਲਾ ਨਿਹੰਗ ਵਿੱਚ ਵਾਪਰੀ ਇਕ ਘਟਨਾ ਨੇ ਪਲਾਂ ਵਿੱਚ ਹੱਸਦੇ ਵੱਸਦੇ ਪਰਿਵਾਰ ਦਾ ਮਾਹੌਲ ਗਮਗੀਨ ਬਣਾ ਦਿੱਤਾ। ਘਟਨਾ ਇਥੋਂ ਦੇ ਪਰਮਜੀਤ ਸਿੰਘ ਦੇ ਪਰਿਵਾਰ ਨਾਲ ਸਬੰਧਤ ਹੈ। ਇਸ ਘਟਨਾ ਵਿਚ ਪਰਮਜੀਤ ਸਿੰਘ ਦੀ ਜਾਨ ਚਲੀ ਗਈ ਹੈ। ਉਹ ਆਟਾ ਚੱਕੀ ਚਲਾਉਂਦਾ ਸੀ ਕਿ ਹਾਦਸਾ ਵਾਪਰ ਗਿਆ। ਪਰਮਜੀਤ ਸਿੰਘ ਦੀ ਇਕ ਲੱਤ ਅਤੇ ਇੱਕ ਬਾਂਹ ਸਰੀਰ ਨਾਲੋਂ ਵੱਖ ਹੋ ਗਈਆਂ। ਹਾਦਸੇ ਸਮੇਂ ਉਹ ਇਕੱਲਾ ਹੀ ਸੀ।

ਪੁਲੀਸ ਦੁਆਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਹੈ ਕਿ ਉਹ ਕੰਮ ਦੇ ਸਿਲਸਿਲੇ ਵਿਚ ਰੋਪੜ ਸ਼ਹਿਰ ਗਿਆ ਹੋਇਆ ਸੀ। ਪਿੱਛੋਂ ਉਸ ਦਾ ਪਿਤਾ ਪਰਮਜੀਤ ਸਿੰਘ ਚੱਕੀ ਤੇ ਇਕੱਲਾ ਹੀ ਸੀ। ਪਟਾ ਬਦਲੀ ਕਰਦੇ ਸਮੇਂ ਉਨ੍ਹਾਂ ਦੇ ਕੱਪੜੇ ਪੁਲੀ ਵਿਚ ਫਸ ਗਏ ਅਤੇ ਇਹ ਭਾਣਾ ਵਾਪਰ ਗਿਆ। ਮ੍ਰਿਤਕ ਦੇ ਪੁੱਤਰ ਦੇ ਦੱਸਣ ਮੁਤਾਬਕ ਉਸ ਦੇ ਪਿਤਾ ਦੀ ਉਮਰ 62 ਸਾਲ ਸੀ

ਅਤੇ ਉਨ੍ਹਾਂ ਨੇ ਆਟਾ ਚੱਕੀ ਲਗਾਈ ਹੋਈ ਸੀ। ਉਸ ਨੂੰ ਰੋਪੜ ਵਿੱਚ ਹੀ ਉਸ ਦੇ ਭਰਾ ਨੇ ਫੋਨ ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪਰਮਜੀਤ ਸਿੰਘ ਦਾ ਇੱਕ ਹੋਰ ਭਰਾ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬਜ਼ੁਰਗ ਪਰਮਜੀਤ ਸਿੰਘ ਨੇ ਪਿੰਡ ਕੋਟਲਾ ਨਿਹੰਗ ਵਿੱਚ ਆਟਾ ਚੱਕੀ ਲਾਈ ਹੋਈ ਹੈ। ਹਾਦਸੇ ਸਮੇਂ ਉਹ ਇੱਥੇ ਇਕੱਲਾ ਹੀ ਸੀ। ਜਦੋਂ ਬਜ਼ੁਰਗ ਪਰਮਜੀਤ ਸਿੰਘ ਪਟਾ ਬਦਲੀ ਕਰਨ ਲੱਗਾ ਤਾਂ ਉਸ ਦੇ ਕੱਪੜੇ ਪਟੇ ਵਿਚ ਆ ਗਏ।

ਇਸ ਤਰ੍ਹਾਂ ਪਰਮਜੀਤ ਸਿੰਘ ਦੀ ਇੱਕ ਲੱਤ ਅਤੇ ਇਕ ਬਾਂਹ ਟੁੱਟ ਗਈ। ਉਨ੍ਹਾ ਦੀ ਮੌਕੇ ਤੇ ਹੀ ਜਾਨ ਚਲੀ ਗਈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕ ਦੇਹ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਜਿਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲੀਸ ਵੱਲੋਂ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

Leave a Reply

Your email address will not be published. Required fields are marked *