ਔਰਤਾਂ ਦਾ ਪਿੱਛਾ ਕਰਨ ਵਾਲੇ ਦੀ ਲੋਕਾਂ ਨੇ ਕੀਤੀ ਸਰਵਿਸ, ਦੇਖੋ ਕਿਵੇਂ ਹੋਈ ਛਿੱਤਰ ਪਰੇਡ

ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਅਮਲ ਦੀ ਲੋਰ ਵਿੱਚ ਇਕ ਵਿਅਕਤੀ ਨੇ ਸੁਰਿੰਦਰ ਨਾਮ ਦੇ ਨੌਜਵਾਨ ਦੇ ਸਿਰ ਵਿਚ 3 ਵਾਰ ਕਰਕੇ ਉਸ ਨੂੰ ਗੁਰੂ ਨਾਨਕ ਹਸਪਤਾਲ ਪਹੁੰਚਾ ਦਿੱਤਾ, ਜਿੱਥੇ ਉਸ ਦੇ 24 ਟਾਂਕੇ ਲੱਗੇ ਹਨ। ਇਹ ਵਿਅਕਤੀ ਇੱਕ ਮਾਂ ਧੀ ਦਾ ਪਿੱਛਾ ਕਰਦਾ ਹੋਇਆ ਉਨ੍ਹਾਂ ਦੇ ਘਰ ਤੱਕ ਪਹੁੰਚ ਗਿਆ। ਜਿਸ ਕਰਕੇ ਮੁਹੱਲੇ ਵਾਲਿਆਂ ਨੇ ਉਸ ਨੂੰ ਕਾਬੂ ਕਰ ਲਿਆ। ਇਹ ਮਾਂ ਧੀ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਹੀਆਂ ਸਨ। ਇਕ ਬਜ਼ੁਰਗ ਵਿਅਕਤੀ ਨੇ ਦੱਸਿਆ ਹੈ ਕਿ ਇਕ ਵਿਅਕਤੀ ਉਨ੍ਹਾਂ ਦੀ ਧੀ ਦਾ ਦਰਵਾਜ਼ਾ ਖੜਕਾ ਰਿਹਾ ਸੀ।

ਜਦੋਂ ਉਨ੍ਹਾਂ ਦੇ ਪੁੱਤਰ ਸੁਰਿੰਦਰ ਨੇ ਉਸ ਨੂੰ ਦਰਵਾਜ਼ਾ ਖੜਕਾਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਸੁਰਿੰਦਰ ਦੇ ਸਿਰ ਤੇ ਕਿਸੇ ਚੀਜ਼ ਨਾਲ ਵਾਰ ਕਰ ਦਿੱਤੇ ਪਰ ਮੁਹੱਲੇ ਵਾਲਿਆਂ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਬਚਾ ਲਿਆ। ਬਜ਼ੁਰਗ ਦੇ ਦੱਸਣ ਮੁਤਾਬਕ ਸੁਰਿੰਦਰ ਗੋਪਾਲ ਮੰਦਿਰ ਨੇੜੇ ਸਬਜ਼ੀ ਦੀ ਦੁਕਾਨ ਕਰਦਾ ਹੈ। ਸੁਰਿੰਦਰ ਨੇ ਦੱਸਿਆ ਹੈ ਕਿ ਉਹ ਆਪਣੀ ਦੁਕਾਨ ਬੰਦ ਕਰ ਕੇ ਜਦੋਂ ਘਰ ਆਇਆ ਤਾਂ ਕੋਈ ਵਿਅਕਤੀ ਉਨ੍ਹਾਂ ਦੇ ਜੀਜੇ ਦਾ ਦਰਵਾਜ਼ਾ ਖੜਕਾ ਰਿਹਾ ਸੀ।

ਜਦੋਂ ਸੁਰਿੰਦਰ ਨੇ ਉਸ ਨੂੰ ਪੁੱਛਿਆ ਕਿ ਉਹ ਦਰਵਾਜ਼ਾ ਕਿਉਂ ਖੜਕਾ ਰਿਹਾ ਹੈ ਤਾਂ ਉਸ ਨੇ ਕੱਪੜੇ ਵਿੱਚ ਲਪੇਟਿਆ ਦਾਤਰ ਕੱਢ ਕੇ ਸੁਰਿੰਦਰ ਦੇ ਸਿਰ ਤੇ 3 ਵਾਰ ਕਰ ਦਿੱਤੇ। ਸੁਰਿੰਦਰ ਦੇ ਦੱਸਣ ਮੁਤਾਬਕ ਇਸ ਮਗਰੋਂ ਉਸ ਨੇ ਉਪਰੋਕਤ ਵਿਅਕਤੀ ਨੂੰ ਕਾਬੂ ਕਰ ਲਿਆ। ਇਹ ਵਿਅਕਤੀ ਸੁਰਿੰਦਰ ਤੇ ਦੋਸ਼ ਲਾਉਣ ਲੱਗਾ ਕਿ ਉਹ ਔਰਤ ਦਾ ਪਿੱਛਾ ਕਰ ਰਿਹਾ ਹੈ। ਸੁਰਿੰਦਰ ਨੇ ਦੱਸਿਆ ਹੈ ਕਿ ਉਸ ਦੇ 24 ਟਾਂਕੇ ਲੱਗੇ ਹਨ।

ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਇੱਥੇ ਕਿਸੇ ਵਿਅਕਤੀ ਦੇ ਸੱਟ ਲੱਗੀ ਹੈ। ਉਹ ਮੌਕੇ ਤੇ ਪਹੁੰਚੇ ਹਨ। ਪੁੱਛਗਿੱਛ ਕਰਕੇ ਅਤੇ ਬਿਆਨ ਲੈ ਕੇ ਜਾਂਚ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *