ਦੇਖੋ ਕਿਵੇਂ ਇਸ ਕੁੜੀ ਨਾਲ ਹੋਈ ਵੱਡੀ ਜੱਗੋ ਤੇਰਵੀ, ਆਖਰੀ ਫੋਟੋਆਂ ਹੋਈਆਂ ਵਾਇਰਲ

ਪਿਛਲੇ ਦਿਨੀ ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਵਾਪਰੇ ਹਾਦਸੇ ਕਾਰਨ 9 ਲੋਕਾਂ ਦੀ ਜਾਨ ਚਲੀ ਗਈ ਸੀ। ਇੱਥੇ ਪਹਾੜ ਤੋਂ ਕੁਝ ਜ਼ਮੀਨ ਖਿਸਕਣ ਕਾਰਨ ਥੱਲੇ ਵੱਲ ਭਾਰੀ ਪੱਥਰ ਆਉਣੇ ਸ਼ੁਰੂ ਹੋ ਗਏ ਸਨ। ਜਿਸ ਦੀ ਵਜ੍ਹਾ ਕਾਰਨ ਨਦੀ ਤੇ ਲੱਗਿਆ ਇੱਕ ਪੁਲ ਵੀ ਟੁੱਟ ਗਿਆ ਸੀ। ਇਸ ਤੋਂ ਬਿਨਾਂ ਕੁਝ ਗੱਡੀਆਂ ਵੀ ਨੁਕਸਾਨੀਆਂ ਗਈਆਂ ਸਨ। ਇਸ ਹਾਦਸੇ ਵਿੱਚ ਆਯੂਰਵੈਦ ਦੀ ਇਕ ਡਾਕਟਰ ਦੀਪਾ ਸ਼ਰਮਾ ਦਾ ਵੀ ਦੇਹਾਂਤ ਹੋ ਗਿਆ ਹੈ। ਉਸ ਨੂੰ ਕੁਦਰਤ ਨਾਲ ਅਥਾਹ ਪ੍ਰੇਮ ਸੀ।

ਜਿਸ ਕਰਕੇ ਉਹ ਇਨ੍ਹਾਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਨ ਲਈ ਗਈ ਸੀ। ਇਸ ਕੰਮ ਲਈ ਉਸ ਨੇ ਨਵਾਂ ਕੈਮਰਾ ਤੇ ਮੋਬਾਈਲ ਵੀ ਖ਼ਰੀਦਿਆ ਸੀ। ਘਟਨਾ ਤੋਂ ਕੁਝ ਹੀ ਸਮਾਂ ਪਹਿਲਾਂ ਦੀਪਾ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਸਾਂਝੀ ਕੀਤੀ ਸੀ। ਉਹ ਭਾਰਤ ਦੇ ਆਖ਼ਰੀ ਪੁਆਇੰਟ ਤੇ ਖੜ੍ਹੀ ਖੁਸ਼ ਨਜ਼ਰ ਆ ਰਹੀ ਹੈ। ਇਸ ਤੋਂ ਅੱਗੇ ਤਿੱਬਤ ਹੈ, ਜਿੱਥੇ ਇਸ ਸਮੇਂ ਚੀਨ ਨੇ ਕਬਜ਼ਾ ਕੀਤਾ ਹੋਇਆ ਹੈ। ਡਾਕਟਰ ਦੀਪਾ ਸ਼ਰਮਾ ਦੁਆਰਾ ਸਾਂਝੀ ਕੀਤੀ ਗਈ ਇਹ ਤਸਵੀਰ ਉਸ ਦੀ ਜ਼ਿੰਦਗੀ ਦੀ ਆਖ਼ਰੀ ਪੋਸਟ ਹੋ ਨਿੱਬੜੀ।

ਇਸ ਤੋਂ ਕੁਝ ਸਮੇਂ ਬਾਅਦ ਹਾਦਸਾ ਵਾਪਰ ਗਿਆ ਅਤੇ ਦੀਪਾ ਸ਼ਰਮਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਈ। ਉਹ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਸੀ। ਦੀਪਾ ਸ਼ਰਮਾ ਦੇ ਭਰਾ ਮਹੇਸ਼ ਸ਼ਰਮਾ ਨੇ ਟਵਿਟਰ ਤੇ ਜਾਣਕਾਰੀ ਦਿੱਤੀ ਹੈ ਕਿ ਉਸ ਨੂੰ ਕੁਦਰਤ ਨਾਲ ਬਹੁਤ ਪ੍ਰੇਮ ਸੀ। ਕੁਦਰਤ ਦਾ ਆਨੰਦ ਮਾਣਨ ਲਈ ਹੀ ਉਹ ਪਹਾੜੀ ਇਲਾਕੇ ਵਿੱਚ ਗਈ ਸੀ। ਉਸ ਦਾ 29 ਜੁਲਾਈ ਨੂੰ ਜਨਮ ਦਿਨ ਸੀ।

Leave a Reply

Your email address will not be published. Required fields are marked *