ਪਟੜੀ ਤੇ ਬੈਠੇ ਕਰਦੇ ਸੀ ਆਹ ਕੰਮ, ਪਿੱਛੋਂ ਆ ਗਈ ਟਰੇਨ, ਕਹੀਆਂ ਨਾਲ ਇਕੱਠੀਆਂ ਕੀਤੀਆਂ ਲਾਸ਼ਾਂ

ਜੇ ਦੇਖਿਆ ਜਾਵੇ ਤਾਂ ਅੱਜ ਤੱਕ ਅਮਲ ਨੇ ਕਿੰਨੀਆਂ ਹੀ ਮਾਵਾਂ ਦੇ ਪੁੱਤ ਖੋਹ ਲਏ ਹਨ ਅਤੇ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਇਸ ਦਾ ਕੀ ਪ੍ਰਭਾਵ ਪਵੇਗਾ। ਜਦ ਕਿ ਸਰਕਾਰਾਂ ਪੰਜਾਬ ਵਿਚੋਂ ਅਮਲ ਦੀ ਵਰਤੋਂ ਨੂੰ ਰੋਕਣ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਇਹ ਕੰਮ ਰੁਕ ਨਹੀਂ ਰਿਹਾ। ਮੌਜੂਦਾ ਸਰਕਾਰ ਤਾਂ ਹੋਂਦ ਵਿੱਚ ਹੀ ਇਸ ਵਾਅਦੇ ਨਾਲ ਆਈ ਸੀ ਕਿ ਪੰਜਾਬ ਵਿੱਚ ਅਮਲ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ ਪਰ ਸਵਾਲ ਇਹ ਹੈ ਜੇਕਰ ਸਰਕਾਰ ਵੱਲੋਂ ਅਮਲ ਨੂੰ ਰੋਕਿਆ ਗਿਆ ਹੈ ਤਾਂ ਇਹ ਪੰਜਾਬ ਵਿੱਚ ਇਹ ਹੁਣ ਕਿੱਥੋਂ ਆ ਰਿਹਾ ਹੈ।

ਅਜਿਹਾ ਹੀ ਇਕ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿਥੇ ਰੇਲ ਦੀ ਪਟੜੀ ਤੇ ਬੈਠ ਕੇ ਅਮਲ ਦੀ ਵਰਤੋਂ ਕਰ ਰਹੇ 2 ਨੌਜਵਾਨਾਂ ਦੀ ਟਰੇਨ ਦੀ ਲਪੇਟ ਵਿਚ ਆਉਣ ਕਾਰਨ ਮੋਤ ਹੋ ਗਈ। ਰੋਹਿਤ ਨਾਮਕ ਲੜਕੇ ਦੇ ਦੱਸਣ ਮੁਤਾਬਿਕ ਪਤਾ ਲੱਗਾ ਕੇ 2 ਅਣਪਛਾਤੇ ਲੜਕੇ ਰੇਲ ਦੀ ਪਟੜੀ ਉਤੇ ਬੈਠ ਕੇ ਅਮਲ ਕਰ ਰਹੇ ਸਨ। ਅਚਾਨਕ ਬਹੁਤ ਤੇਜ਼ ਰਫ਼ਤਾਰ ਗੱਡੀ ਨੇ ਉਨ੍ਹਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਉਨ੍ਹਾਂ ਦੋਨਾਂ ਦੀ ਮੋਤ ਹੋ ਗਈ। ਰੋਹਿਤ ਦੇ ਦੱਸਣ ਅਨੁਸਾਰ ਉਹ ਦੋਨੋਂ ਲੜਕੇ ਅਣਪਸ਼ਾਤੇ ਸਨ। ਜੋ ਕਿ ਕਿਸੇ ਹੋਰ ਪਿੰਡ ਦੇ ਰਹਿਣ ਵਾਲੇ ਸਨ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ 18:45 ਤੇ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਜਾਣ ਵਾਲੀ ਇੱਕ ਰੇਲ ਗੱਡੀ ਥੱਲੇ ਆਉਣ ਕਾਰਨ 2 ਨੌਜਵਾਨਾਂ ਦੀ ਜਾਨ ਚਲੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੋਹਾਂ ਨੌਜਵਾਨਾਂ ਦੀ ਅਜੇ ਤਕ ਕੋਈ ਵੀ ਪਹਿਚਾਣ ਸਾਹਮਣੇ ਨਹੀ ਆਈ, ਉਨ੍ਹਾਂ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਜੋ ਵੀ ਸਾਹਮਣੇ ਆਵੇਗਾ, ਉਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *