ਪਤੀ ਦੀ ਮੋਤ ਤੇ ਸਭ ਤੋਂ ਵੱਧ ਰੋਣ ਦਾ ਕਰਦੀ ਸੀ ਡਰਾਮਾ, ਸੱਚ ਸਾਹਮਣੇ ਆਇਆ ਤਾਂ ਸਾਰਾ ਪਿੰਡ ਹੋਇਆ ਹੈਰਾਨ

ਪਤੀ ਪਤਨੀ ਦਾ ਇਕ ਦੂਜੇ ਪ੍ਰਤੀ ਵਫਾਦਾਰ ਹੋਣਾ ਬਹੁਤ ਜ਼ਰੂਰੀ ਹੈ। ਇੱਕ ਦੂਜੇ ਪ੍ਰਤੀ ਬੇਵਫ਼ਾਈ ਪਰਿਵਾਰ ਟੁੱਟਣ ਦਾ ਕਾਰਨ ਬਣਦੀ ਹੈ ਅਤੇ ਕਈ ਵਾਰੀ ਇਹ ਬੇਵਫ਼ਾਈ ਘਰ ਦੀ ਬਰਬਾਦੀ ਦਾ ਮੁੱਢ ਬੰਨ੍ਹ ਦਿੰਦੀ ਹੈ। ਮੋਗਾ ਵਿਖੇ ਅਮਨਦੀਪ ਕੌਰ ਨਾਮ ਦੀ ਔਰਤ ਨੇ ਆਪਣੇ ਪ੍ਰੇਮੀ ਸੰਦੀਪ ਸਿੰਘ ਨਾਲ ਮਿਲ ਕੇ ਆਪਣੇ ਪਤੀ ਸੁਖਵਿੰਦਰ ਸਿੰਘ ਦੀ ਜਾਨ ਲੈ ਲਈ। ਮਿਲੀ ਜਾਣਕਾਰੀ ਮੁਤਾਬਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਮਨਦੀਪ ਕੌਰ ਨੇ ਸੁਖਵਿੰਦਰ ਸਿੰਘ ਦੇ ਭਰਾ ਨੂੰ ਜਾ ਕੇ ਦੱਸਿਆ ਕਿ ਸੁਖਵਿੰਦਰ ਸਿੰਘ ਦੀ ਕਿਸੇ ਨੇ ਜਾਨ ਲੈ ਲਈ ਹੈ।

ਇਸ ਤੋਂ ਬਾਅਦ ਪੁਲੀਸ ਨਾਲ ਸੰਪਰਕ ਕੀਤਾ ਗਿਆ। ਮੌਕੇ ਤੇ ਪਹੁੰਚੀ ਪੁਲੀਸ ਨੂੰ ਪਤਾ ਲੱਗਾ ਕਿ ਸੁਖਵਿੰਦਰ ਸਿੰਘ ਅਤੇ ਉਸ ਦਾ ਭਰਾ ਇੱਕੋ ਹੀ ਘਰ ਵਿੱਚ ਰਹਿੰਦੇ ਹਨ। ਘਰ ਦੇ ਕਮਰੇ ਵੱਖ ਵੱਖ ਹਨ ਪਰ ਮੇਨ ਗੇਟ ਬੰਦ ਨਹੀਂ ਹੁੰਦਾ ਹੈ। ਸੁਖਵਿੰਦਰ ਸਿੰਘ ਅਤੇ ਅਮਨਦੀਪ ਕੌਰ ਜਿੱਥੇ ਸੁੱਤੇ ਸਨ, ਉਥੇ ਜਾਲੀ ਵਾਲਾ ਦਰਵਾਜ਼ਾ ਲੱਗਾ ਹੋਇਆ ਹੈ। ਆਲੇ ਦੁਆਲੇ ਅਮਨਦੀਪ ਕੌਰ ਅਤੇ ਸੁਖਵਿੰਦਰ ਸਿੰਘ ਸੁੱਤੇ ਸਨ ਅਤੇ ਵਿਚਕਾਰ ਇਨ੍ਹਾਂ ਦੇ 7 ਅਤੇ 4 ਸਾਲ ਦੇ ਬੱਚੇ ਸੌਂ ਰਹੇ ਸਨ।

ਪੁਲੀਸ ਨੂੰ ਸ਼ੱਕ ਹੋਇਆ ਕਿ ਜਦੋਂ ਅਮਨਦੀਪ ਕੌਰ ਉਸੇ ਬੈੱਡ ਤੇ ਸੌਂ ਰਹੀ ਸੀ ਤਾਂ ਉਸ ਨੂੰ ਘਟਨਾ ਦਾ ਪਤਾ ਕਿਉਂ ਨਹੀਂ ਲੱਗਾ। ਜਦੋਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਅਮਨਦੀਪ ਕੌਰ ਮੰਨ ਗਈ ਕਿ 8-9 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਉਸ ਦੀ ਸੰਦੀਪ ਨਾਲ ਜਾਣ ਪਛਾਣ ਹੋਈ ਸੀ। ਇਸ ਤੋਂ ਬਾਅਦ ਉਹ ਆਪਸ ਵਿੱਚ ਮਿਲਣ ਲੱਗੇ। ਅਮਨਦੀਪ ਕੌਰ ਸੰਦੀਪ ਸਿੰਘ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਜਿਸ ਕਰਕੇ ਉਸ ਨੇ ਸੰਦੀਪ ਸਿੰਘ ਨਾਲ ਮਿਲ ਕੇ ਇਹ ਕੰਮ ਕਰ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਘਟਨਾ ਵਾਲੀ ਰਾਤ ਸੰਦੀਪ ਸਿੰਘ ਆਪਣੇ ਦੋਸਤ ਜਸਬੀਰ ਸਿੰਘ ਸਮੇਤ ਮੋਟਰਸਾਈਕਲ ਤੇ ਆਇਆ। ਜਸਬੀਰ ਮੋਟਰਸਾਈਕਲ ਲੈ ਕੇ ਬਾਹਰ ਖੜ੍ਹਾ ਸੀ। ਸੰਦੀਪ ਨੇ ਅੰਦਰ ਪਹੁੰਚ ਕੇ ਅਮਨਦੀਪ ਨਾਲ ਮਿਲ ਕੇ ਕੁਹਾੜੀ ਦਾ ਵਾਰ ਕਰਕੇ ਸੁਖਵਿੰਦਰ ਸਿੰਘ ਦਾ ਦੇਹਾਂਤ ਕਰ ਦਿੱਤਾ। ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *