ਪਾਣੀ ਚ ਪਈ ਨਜ਼ਰ ਤਾਂ ਚੀ-ਕਾਂ ਮਾਰ ਭੱਜੇ ਲੋਕ, ਸਾਰੇ ਇਲਾਕੇ ਚ ਫੈਲੀ ਸਨਸਨੀ

ਕਈ ਵਾਰ ਸਾਡੀਆਂ ਅੱਖਾਂ ਕੁੱਝ ਅਜਿਹਾ ਦੇਖ ਲੈਂਦੀਆਂ ਹਨ, ਜੋ ਸਾਡੇ ਦਿਮਾਗ ਤੇ ਵੱਡਾ ਅਸਰ ਪਾਉਂਦਾ ਹੈ। ਅਜਿਹੇ ਸੀਨ ਅਸੀਂ ਸਾਰੀ ਜਿੰਦਗੀ ਆਪਣੇ ਦਿਮਾਗ ਵਿਚੋਂ ਕੱਢ ਨਹੀਂ ਪਾਉਂਦੇ। ਇਹ ਤਾਜਾ ਮਾਮਲਾ ਬਠਿੰਡਾ ਦੇ ਤਲਵੰਡੀ ਸਾਬੋ ਦਾ ਦੱਸਿਆ ਜਾ ਰਿਹਾ ਹੈ, ਜਿਥੇ ਕੁਝ ਅਜਿਹਾ ਹੋਇਆ ਜਿਸ ਤੋਂ ਬਾਅਦ ਸਾਰੇ ਪਾਸੇ ਹਾਹਾਕਾਰ ਮਚ ਗਈ। ਜਾਣਕਾਰੀ ਲਈ ਦੱਸ ਦੇਈਏ ਕਿ ਇਥੋਂ ਦੇ ਪਿੰਡ ਫੁੱਲੋ ਖਾਰੀ ਨੇੜੇ ਤੋਂ ਲੰਘਦੇ ਰਜਵਾਹੇ ਵਿੱਚੋਂ ਇਕ ਔਰਤ ਦੀ ਮ੍ਰਿਤਕ ਦੇਹ ਤੈਰਦੀ ਹੋਈ ਮਿਲੀ ਹੈ। ਜਦੋਂ ਇਸ ਦੇਹ ਨੂੰ ਨੇੜੇ ਜਾਕੇ ਚੰਗੀ ਤਰ੍ਹਾਂ ਦੇਖਿਆ ਗਿਆ ਤਾਂ ਲੋਕਾਂ ਦੇ ਹੋਸ਼ ਉੱਡ ਗਏ, ਕਿਉਂਕਿ ਇਸ ਔਰਤ ਦਾ ਸਿਰ ਬਾਕੀ ਸ਼ਰੀਰ ਦੇ ਨਾਲ ਨਹੀਂ ਸੀ।

ਪਿੰਡ ਵਾਸੀਆਂ ਨੇ ਮਾਮਲਾ ਥਾਣਾ ਰਾਮਾ ਮੰਡੀ ਦੀ ਪੁਲੀਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਪੁਲਸ ਨੇ ਮ੍ਰਿਤਕ ਦੇਹ ਕਬਜ਼ੇ ਵਿੱਚ ਲੈ ਲਈ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਉਪਰੋਕਤ ਮਾਮਲੇ ਦੇ ਸਬੰਧ ਵਿੱਚ ਦੱਸਿਆ ਹੈ ਕਿ ਉਨ੍ਹਾਂ ਨੂੰ ਪਿੰਡ ਫੁੱਲੋਖਾਰੀ ਦੇ ਸਰਪੰਚ ਨੇ ਪਿੰਡ ਦੇ ਰਜਵਾਹੇ ਵਿੱਚ ਇੱਕ ਔਰਤ ਦੀ ਮ੍ਰਿਤਕ ਦੇਹ ਤੈਰਦੀ ਹੋਣ ਬਾਰੇ ਇਤਲਾਹ ਦਿੱਤੀ ਸੀ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਇਹ ਮ੍ਰਿਤਕ ਦੇਹ ਬਿਨਾਂ ਸਿਰ ਤੋਂ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਬਾਰੇ ਤਾਂ ਡਾਕਟਰ ਹੀ ਦੱਸ ਸਕਦੇ ਹਨ ਕਿ ਇਹ ਮ੍ਰਿਤਕ ਦੇਹ ਕਿੰਨੇ ਦਿਨ ਪੁਰਾਣੀ ਹੈ। ਪੁਲੀਸ ਵੱਲੋਂ ਮ੍ਰਿਤਕਾ ਦੀ ਸ਼ਨਾਖਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਕਿਤੇ ਕੋਈ ਔਰਤ ਲਾਪਤਾ ਤਾਂ ਨਹੀਂ ਹੋਈ? ਪੁਲੀਸ ਮ੍ਰਿਤਕਾ ਦੇ ਪਰਿਵਾਰ ਤੱਕ ਪਹੁੰਚਣ ਦੀ ਹਰ ਕੋਸ਼ਿਸ਼ ਕਰ ਰਹੀ ਹੈ।

ਪੁਲੀਸ ਇਸ ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਤਕ ਕਦੋਂ ਪਹੁੰਚਦੀ ਹੈ? ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਘਟਨਾ ਤੋਂ ਇਕ ਗੱਲ ਸਪਸ਼ਟ ਹੁੰਦੀ ਹੈ ਕਿ ਇਨ੍ਹਾਂ ਲੋਕਾਂ ਨੂੰ ਪੁਲੀਸ ਅਤੇ ਕਾਨੂੰਨ ਦੀ ਪਰਵਾਹ ਨਹੀਂ ਰਹੀ। ਪਿੰਡ ਵਿੱਚ ਸਾਰਾ ਦਿਨ ਇਸ ਮਾਮਲੇ ਦੀ ਚਰਚਾ ਹੁੰਦੀ ਰਹੀ ਅਤੇ ਲੋਕਾਂ ਵਿਚ ਸਹਮ ਦਾ ਮਾਹੌਲ ਬਣਿਆ ਹੋਇਆ ਹੈ।

Leave a Reply

Your email address will not be published. Required fields are marked *