ਮੌਜ ਮਸਤੀ ਦੇ ਚੱਕਰ ਚ ਬਿਨਾਂ ਦੱਸੇ ਦਿੱਲੀ ਪਹੁੰਚੀਆਂ ਕੁੜੀਆਂ, ਮਾਪਿਆਂ ਦੀ ਉੱਡੀ ਨੀਂਦ, ਪੁਲਿਸ ਨੂੰ ਪਾਈਆਂ ਭਾਜੜਾਂ

ਮਨੁੱਖੀ ਮਨ ਪੰਛੀਆਂ ਵਾਂਗ ਖਿਆਲੀ ਉਡਾਰੀਆਂ ਲਗਾਉਂਦਾ ਹੈ। ਉਹ ਥਾਂ ਥਾਂ ਘੁੰਮਣ ਦੀ ਇੱਛਾ ਰੱਖਦਾ ਹੈ। ਇਸ ਤਰ੍ਹਾਂ ਦਾ ਹੀ ਫੁਰਨਾ ਚੰਡੀਗੜ੍ਹ ਦੀਆਂ 4 ਕੁੜੀਆਂ ਨੂੰ ਫੁਰਿਆ। ਇਹ ਚਾਰੇ ਹੀ ਕੁੜੀਆਂ ਆਪਸ ਵਿੱਚ ਸਹੇਲੀਆਂ ਹਨ। ਜਿਨ੍ਹਾਂ ਵਿਚੋਂ ਇਕ ਦੀ ਉਮਰ 10 ਸਾਲ, ਦੂਜੀ ਦੀ 12 ਸਾਲ, ਤੀਜੀ ਦੀ 13 ਸਾਲ ਅਤੇ ਚੌਥੀ ਦੀ ਉਮਰ 16 ਸਾਲ ਹੈ। ਇਹ ਕੁੜੀਆਂ ਇੱਕੋ ਦਿਨ ਹੀ ਘਰ ਤੋਂ ਲਾਪਤਾ ਹੋ ਗਈਆਂ। ਇਨ੍ਹਾਂ ਦੇ ਪਰਿਵਾਰ ਨੇ ਸੈਕਟਰ 39 ਦੇ ਥਾਣੇ ਵਿਚ ਦਰਖਾਸਤ ਦਿੱਤੀ।

ਪੁਲੀਸ ਨੇ ਮਾਮਲਾ ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਇਨ੍ਹਾਂ ਚਾਰੇ ਕੁੜੀਆਂ ਨੂੰ ਦਿੱਲੀ ਤੋਂ ਬਰਾਮਦ ਕਰ ਲਿਆ। ਇਹ ਕੁੜੀਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 41 ਸੈਕਟਰ ਤੋਂ ਉਨ੍ਹਾਂ ਨੂੰ ਚਾਰ ਕੁੜੀਆਂ ਦੇ ਲਾਪਤਾ ਹੋ ਜਾਣ ਦੀ ਦਰਖਾਸਤ ਮਿਲੀ ਸੀ। ਉਨ੍ਹਾਂ ਨੇ ਮਾਮਲਾ ਦਰਜ ਕਰਕੇ ਤੁਰੰਤ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ।

ਉਨ੍ਹਾਂ ਵੱਲੋਂ ਸੈਕਟਰ 17 ਅਤੇ ਸੈਕਟਰ 43 ਦੇ ਬੱਸ ਸਟੈਂਡ ਤੋਂ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਨੂੰ ਸੈਕਟਰ 43 ਦੇ ਬੱਸ ਸਟੈਂਡ ਤੋਂ 4 ਕੁੜੀਆਂ ਦੇ ਦਿੱਲੀ ਵਾਲੀ ਬੱਸ ਵਿੱਚ ਬੈਠਣ ਬਾਰੇ ਪਤਾ ਲੱਗਾ। ਜਿਸ ਕਰਕੇ ਪੁਲੀਸ ਦੀ ਜਾਂਚ ਟੀਮ ਦਿੱਲੀ ਨੂੰ ਰਵਾਨਾ ਕੀਤੀ ਗਈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਬੱਸ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਪੁਲੀਸ ਟੀਮ ਦਿੱਲੀ ਬੱਸ ਸਟੈਂਡ ਪਹੁੰਚ ਗਈ। ਪੁਲੀਸ ਨੇ ਇਨ੍ਹਾਂ ਕੁੜੀਆਂ ਨੂੰ ਬੱਸ ਵਿਚੋਂ ਬਰਾਮਦ ਕਰ ਲਿਆ ਅਤੇ ਲਿਆ ਕੇ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਗਈਆਂ।

ਪੁਲੀਸ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਲੜਕੀਆਂ ਨੂੰ ਕੋਈ ਗੁਮਰਾਹ ਕਰਕੇ ਨਹੀਂ ਸੀ ਲੈ ਗਿਆ। ਸਗੋਂ ਉਹ ਆਪਣੀ ਮਰਜ਼ੀ ਨਾਲ ਘੁੰਮਣ ਫਿਰਨ ਦੇ ਇਰਾਦੇ ਨਾਲ ਗਈਆਂ ਸਨ। ਜਦੋਂ ਅਸੀਂ ਕਿਸੇ ਵਿਸ਼ੇਸ਼ ਸਥਾਨ ਬਾਰੇ ਸੁਣਦੇ ਹਾਂ ਤਾਂ ਸਾਡਾ ਮਨ ਉਸ ਸਥਾਨ ਨੂੰ ਦੇਖਣ ਨੂੰ ਕਰਦਾ ਹੈ। ਕੁਝ ਇਸ ਤਰ੍ਹਾਂ ਦੀ ਹੀ ਸੋਚ ਇਨ੍ਹਾਂ ਕੁੜੀਆਂ ਦੇ ਮਨ ਵਿੱਚ ਪੈਦਾ ਹੋਈ ਅਤੇ ਉਨ੍ਹਾਂ ਨੇ ਦਿੱਲੀ ਜਾਣ ਦਾ ਮਨ ਬਣਾ ਲਿਆ। ਉਹ ਪਰਿਵਾਰ ਨੂੰ ਬਿਨਾਂ ਦੱਸੇ ਹੀ ਰਵਾਨਾ ਹੋ ਗਈਆਂ।

Leave a Reply

Your email address will not be published. Required fields are marked *