ਰਾਤ ਨੂੰ ਚੰਗੇ ਭਲੇ ਸੁੱਤੇ ਪਏ ਲੋਕਾਂ ਦੀਆਂ ਉੱਡੀਆਂ ਨੀਂਦਾ, ਦੇਖੋ ਕਿਵੇਂ ਰਾਤੋ ਰਾਤ ਹੋਏ ਕੰਗਾਲ

ਪਠਾਨਕੋਟ ਤੋਂ ਡਾਕਖਾਨੇ ਵਿਚ ਪੈਸੇ ਜਮ੍ਹਾ ਕਰਵਾਉਣ ਦੇ ਨਾਂ ਤੇ ਰਮਨ ਨਾਮ ਦੇ ਏਜੰਟ ਤੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ। ਇੰਨਾ ਹੀ ਨਹੀਂ ਕਾਪੀਆਂ ਵਿੱਚ ਜਾਅਲੀ ਐਂਟਰੀਆਂ ਦਿਖਾਈਆਂ ਗਈਆਂ ਹਨ। ਹੋਰ ਤਾਂ ਹੋਰ ਕਈਆਂ ਦੇ ਸੇਵਿੰਗ ਖਾਤੇ ਵਿੱਚੋਂ ਵੀ ਪੈਸੇ ਕਢਵਾ ਲਏ ਗਏ। ਇਨ੍ਹਾਂ ਲੋਕਾਂ ਨੇ ਇਕੱਠੇ ਹੋ ਕੇ ਹਲਕਾ ਵਿਧਾਇਕ ਤੱਕ ਪਹੁੰਚ ਕੀਤੀ ਹੈ। ਵਿਧਾਇਕ ਨੇ ਐੱਸ ਐੱਸ ਪੀ ਨਾਲ ਗੱਲ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਹੈ। ਇਕ ਔਰਤ ਨੇ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦਾ ਦੇਹਾਂਤ ਹੋ ਗਿਆ ਹੈ।

ਉਨ੍ਹਾਂ ਦੀਆਂ 2 ਧੀਆਂ ਹਨ। ਉਹ ਰਮਨ ਨਾਮ ਦੇ ਏਜੰਟ ਨੂੰ ਡਾਕਖਾਨੇ ਵਿੱਚ ਆਰ ਡੀ ਦੀ ਕਿਸ਼ਤ ਜਮ੍ਹਾਂ ਕਰਵਾਉਣ ਲਈ ਦਿੰਦੇ ਸਨ। ਰਮਨ ਨੇ ਇੱਕ ਵਾਰ ਖਾਤਾ ਖੋਲ੍ਹਣ ਤੋਂ ਬਾਅਦ ਦੁਬਾਰਾ ਉਨ੍ਹਾਂ ਦੀ ਕਿਸ਼ਤੀ ਹੀ ਨਹੀਂ ਭਰੀ। ਸਗੋਂ ਉਨ੍ਹਾਂ ਤੋਂ ਕਿਸ਼ਤ ਲੈ ਕੇ ਆਪਣੇ ਕੋਲ ਹੀ ਰੱਖ ਲੈਂਦਾ ਸੀ ਅਤੇ ਕਾਪੀ ਵਿਚ ਜਾਅਲੀ ਐਂਟਰੀਆਂ ਕਰਦਾ ਰਿਹਾ। ਔਰਤ ਦੇ ਦੱਸਣ ਮੁਤਾਬਕ ਉਨ੍ਹਾਂ ਦੀਆਂ ਸੇਵਿੰਗ ਦੀਆਂ 2 ਕਾਪੀਆਂ ਚ ਪ੍ਰਤੀ ਕਾਪੀ 5,21,656 ਰੁਪਏ ਜਮ੍ਹਾਂ ਸਨ। ਹੁਣ ਉਨ੍ਹਾਂ ਦੀ ਇੱਕ ਕਾਪੀ ਵਿੱਚ 32 ਹਜ਼ਾਰ ਅਤੇ ਦੂਸਰੀ ਕਾਪੀ ਵਿੱਚ 24 ਹਜ਼ਾਰ ਰੁਪਏ ਰਹਿ ਗਏ ਹਨ।

ਉਨ੍ਹਾਂ ਦੋਸ਼ ਲਾਏ ਕਿ ਇਹ ਪੈਸੇ ਡਾਕਖਾਨੇ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੀ ਨਿਕਲ ਸਕਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਸੇਵਿੰਗ ਅਤੇ ਆਰ ਡੀ ਦੋਵੇਂ ਪਾਸੇ ਚੂਨਾ ਲੱਗ ਗਿਆ। ਔਰਤ ਨੇ ਦੱਸਿਆ ਹੈ ਕਿ 20-22 ਖਾਤਾ ਧਾਰਕਾਂ ਨਾਲ ਲਗਭਗ 4 ਕਰੋਡ਼ ਦਾ ਘਪਲਾ ਹੋਇਆ ਹੈ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਪਤਨੀ ਦੇ ਖਾਤੇ ਵਿਚੋਂ ਡੇਢ ਲੱਖ ਇੱਕ ਵਾਰੀ ਅਤੇ 50 ਹਜ਼ਾਰ ਦੂਸਰੀ ਵਾਰੀ ਨਿਕਲ ਗਏ। ਉਨ੍ਹਾਂ ਦੀ ਮਾਂ ਦੇ ਖਾਤੇ ਵਿੱਚ ਰਮਨ ਏਜੰਟ ਆਪਣੇ ਹੱਥੀ ਜਾਅਲੀ ਐਂਟਰੀਆਂ ਕਰਦਾ ਰਿਹਾ। ਇਸ ਵਿਅਕਤੀ ਦਾ ਕਹਿਣਾ ਹੈ ਕਿ ਰਮਨ ਭਦਰੋਹਾ ਦਾ ਰਹਿਣ ਵਾਲਾ ਹੈ ਅਤੇ ਜ਼ਿਆਦਾਤਰ ਧੋ ਖਾ ਭਦਰੋਹਾ ਦੇ ਲੋਕਾਂ ਨਾਲ ਹੀ ਹੋਇਆ ਹੈ।

ਇਸ ਲਈ ਉਹ ਹਲਕਾ ਵਿਧਾਇਕ ਕੋਲ ਆਏ ਹਨ। ਹਲਕਾ ਵਿਧਾਇਕ ਨੇ ਉਨ੍ਹਾਂ ਨੂੰ ਐੱਸ ਐੱਸ ਪੀ ਨਾਲ ਗੱਲ ਕਰ ਕੇ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਹਲਕਾ ਵਿਧਾਇਕ ਦੇ ਦੱਸਣ ਮੁਤਾਬਕ ਏਜੰਟ ਨੇ ਇਨ੍ਹਾ ਲੋਕਾਂ ਤੋਂ ਪੈਸੇ ਲੈ ਕੇ ਅੱਗੇ ਜਮ੍ਹਾ ਨਹੀਂ ਕਰਵਾਏ। ਹਾਲਾਂਕਿ ਡਾਕਖਾਨੇ ਦੀਆਂ ਮੋਹਰਾਂ ਵੀ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਨਾਲ ਗੱਲਬਾਤ ਕੀਤੀ ਹੈ। ਜੇਕਰ ਇਸ ਮਾਮਲੇ ਵਿੱਚ ਡਾਕਖਾਨੇ ਦਾ ਕੋਈ ਅਧਿਕਾਰੀ ਸ਼ਾਮਲ ਹੈ ਤਾਂ ਉਸ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *