ਹਿਮਾਚਲ ਵਾਲਾ ਹੜ੍ਹ ਤਾਂ ਕੁਝ ਵੀ ਨਹੀਂ, ਏਧਰ ਦੇਖਲੋ- ਤਾਰਾਂ ਤੇ ਹੀ ਲਟਕੇ ਰਹਿ ਗਏ ਬਿਜਲੀ ਵਾਲੇ

ਅੱਜ ਕੱਲ੍ਹ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਮੀਂਹ ਪੈਣ ਕਾਰਨ ਕਈ ਸੂਬਿਆਂ ਵਿੱਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ। ਪਿਛਲੇ ਦਿਨੀਂ ਹਿਮਾਚਲ ਦੇ ਕਿਨੌਰ ਵਿੱਚ ਪਹਾੜ ਤੋਂ ਜ਼ਮੀਨ ਖਿਸਕਣ ਕਾਰਨ 9 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਇੱਕ ਨਦੀ ਦਾ ਪੁਲ ਟੁੱਟ ਗਿਆ ਸੀ ਅਤੇ ਕੁਝ ਗੱਡੀਆਂ ਨੁਕਸਾਨੀਆਂ ਗਈਆਂ ਸਨ ਪਰ ਮਹਾਰਾਸ਼ਟਰ ਦੇ ਹਾਲਾਤ ਇਸ ਤੋਂ ਵੀ ਬੁਰੇ ਹਨ। ਸੋਸ਼ਲ ਮੀਡੀਆ ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ।

ਤਸਵੀਰ ਵਿਚ 2 ਵਿਅਕਤੀ ਨਦੀ ਉੱਤੇ ਬਿਜਲੀ ਦੀਆਂ ਤਾਰਾਂ ਨਾਲ ਲਟਕ ਰਹੇ ਹਨ। ਇਹ ਦੋਵੇਂ ਲਾਈਨਮੈਨ ਦੱਸੇ ਜਾ ਰਹੇ ਹਨ ਅਤੇ ਪਤਾ ਲੱਗਾ ਹੈ ਕਿ ਉਹ ਲਗਾਤਾਰ ਡੇਢ ਘੰਟੇ ਇਸ ਤਰ੍ਹਾਂ ਹੀ ਲਟਕਦੇ ਰਹੇ। ਅਸਲ ਵਿੱਚ ਇੱਥੇ ਆਏ ਹੜ੍ਹਾਂ ਕਾਰਨ ਹਾਲਾਤ ਬਹੁਤ ਬੇ ਅਸਰ ਹੋ ਚੁੱਕੇ ਹਨ। ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਐੱਨ ਡੀ ਆਰ ਐੱਫ ਦੀ ਟੀਮ ਵੱਲੋਂ ਥੱਲੇ ਉਤਾਰਿਆ ਗਿਆ। ਮਹਾਰਾਸ਼ਟਰ ਵਿਚ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ। ਡੇਢ ਲੱਖ ਤੋਂ ਜ਼ਿਆਦਾ ਗਿਣਤੀ ਵਿੱਚ ਲੋਕ ਘਰ ਤੋਂ ਬੇਘਰ ਹੋ ਚੁੱਕੇ ਹਨ।

ਕਿੰਨੇ ਲੋਕਾਂ ਦੇ ਮਕਾਨ ਢਹਿ ਗਏ ਹਨ। ਇਨ੍ਹਾਂ ਹਾਲਤਾਂ ਦੇ ਚਲਦੇ ਹੋਏ 150 ਜਾਨਾਂ ਜਾ ਚੁੱਕੀਆਂ ਹਨ ਅਤੇ ਕਾਫੀ ਲੋਕ ਲਾਪਤਾ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ। ਮੌਸਮ ਵਿਭਾਗ ਨੇ ਜਨਤਾ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਮੁੰਬਈ ਦੇ ਹਾਲਾਤ ਵੀ ਕੋਈ ਚੰਗੇ ਨਹੀਂ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *