ਮਾਪਿਆਂ ਨੂੰ ਮਿਲਕੇ ਗਈ ਧੀ ਦੀ ਮੋਤ ਕਿਵੇਂ ਹੋਈ, ਦੇਖਕੇ ਤੁਸੀਂ ਵੀ ਰਹਿ ਜਾਓਗੇ ਦੰਗ

ਜਗਰਾਉਂ ਤੋਂ ਸ਼ਿਵਾਨੀ ਨਾਮ ਦੀ ਇਕ ਵਿਆਹੁਤਾ ਦੁਆਰਾ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਇਕ ਪੁੱਤਰ ਦੀ ਮਾਂ ਸੀ। ਮ੍ਰਿਤਕਾ ਦੀ ਮਾਂ ਨੇ ਉਸ ਦੇ ਸਹੁਰੇ ਪਰਿਵਾਰ ਤੇ ਦੋਸ਼ ਲਗਾਏ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੋਮਲ ਵਰਮਾ ਦੇ ਦੱਸਣ ਮੁਤਾਬਕ ਸ਼ਿਵਾਨੀ ਦੇ ਵਿਆਹ ਤੋਂ ਇਕ ਹਫ਼ਤਾ ਮਗਰੋਂ ਹੀ ਉਸ ਦੇ ਸਹੁਰੇ ਦਾਜ ਦੀ ਮੰਗ ਕਰਨ ਲੱਗੇ ਸਨ। ਪਰਿਵਾਰ ਦੇ ਸਾਰੇ ਮੈਂਬਰ ਆਪਣੇ ਆਪਣੇ ਕੰਮ ਤੇ ਚਲੇ ਜਾਂਦੇ ਸਨ।

ਪਿੱਛੋਂ ਉਨ੍ਹਾਂ ਦੀ ਧੀ ਨੂੰ ਬੱਚੇ ਦੀ ਸੰਭਾਲ ਕਰਨੀ ਪੈਂਦੀ ਸੀ। ਕੋਮਲ ਵਰਮਾ ਦਾ ਕਹਿਣਾ ਹੈ ਕਿ ਸ਼ਿਵਾਨੀ ਉਨ੍ਹਾਂ ਨੂੰ ਦੱਸਦੀ ਸੀ ਕਿ ਉਸ ਦੇ ਸਹੁਰੇ ਘਰ ਵਿੱਚ ਕ ਲੇ ਸ਼ ਕਰਦੇ ਹਨ। ਕੋਮਲ ਵਰਮਾ ਨੇ ਸਹੁਰੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਵਾਨੀ ਦੇ ਸਹੁਰੇ ਨੇ ਦੱਸਿਆ ਹੈ ਕਿ ਰਾਤ 11 ਵਜੇ ਸ਼ਿਵਾਨੀ ਆਪਣੇ ਪੇਕਿਆਂ ਤੋਂ ਆਈ ਸੀ। ਸਵੇਰੇ ਉਹ ਆਪਣੇ ਵੱਡੇ ਪੁੱਤਰ ਨਾਲ ਅਜੀਤਵਾਲ ਨੂੰ ਆਪਣੀ ਦੁਕਾਨ ਤੇ ਆ ਗਏ। ਉਨ੍ਹਾਂ ਦੀ ਪਤਨੀ ਅਤੇ ਵੱਡੀ ਨੂੰਹ ਸਕੂਲ ਪੜ੍ਹਾਉਣ ਆਪਣੀ ਡਿਊਟੀ ਤੇ ਚਲੀਆਂ ਗਈਆਂ।

ਉਨ੍ਹਾਂ ਦੇ ਦੱਸਣ ਮੁਤਾਬਕ ਸ਼ਿਵਾਨੀ ਕੁਝ ਦਿਨਾਂ ਤੋਂ ਹੀ ਆਈਲੈੱਟਸ ਕਰਨ ਲੱਗੀ ਸੀ। ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਕਹਿਣ ਲੱਗਾ ਕਿ ਉਹ ਆਪਣੀ ਪਤਨੀ ਸ਼ਿਵਾਨੀ ਨੂੰ ਆਈਲੈੱਟਸ ਸੈਂਟਰ ਛੱਡ ਕੇ ਆਵੇਗਾ। ਸ਼ਿਵਾਨੀ ਦੇ ਸਹੁਰੇ ਦਾ ਕਹਿਣਾ ਹੈ ਕਿ ਉਹ ਅਜੇ ਦੁਕਾਨ ਤੇ ਪਹੁੰਚ ਕੇ ਝਾੜੂ ਹੀ ਲਗਾ ਰਹੇ ਸਨ ਕੀ ਉਨ੍ਹਾਂ ਨੂੰ ਫੋਨ ਆ ਗਿਆ। ਉਹ ਤੁਰੰਤ ਦੁਕਾਨ ਖੁੱਲ੍ਹੀ ਛੱਡ ਕੇ ਹੀ ਵਾਪਸ ਆ ਗਏ। ਘਟਨਾ ਸਮੇਂ ਸਾਰਾ ਪਰਿਵਾਰ ਘਰ ਤੋਂ ਬਾਹਰ ਸੀ।

ਮਹਿਲਾ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪਤੀ ਪਤਨੀ ਵਿਚਕਾਰ ਕ ਲੇ ਸ਼ ਰਹਿੰਦਾ ਸੀ। ਜਿਸ ਕਰਕੇ ਪਤਨੀ ਨੇ ਜਾਨ ਦੇ ਦਿੱਤੀ ਹੈ। ਉਸ ਦੇ ਪਤੀ ਨੇ ਵੀ ਖ਼ੁਦ ਨੂੰ ਨੁ ਕ ਸਾ ਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਕਰਕੇ ਉਸ ਨੂੰ ਡੀ ਐਮ ਸੀ ਵਿੱਚ ਭਰਤੀ ਕਰਵਾਇਆ ਗਿਆ ਹੈ। ਮਹਿਲਾ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *