ਮੋਤ ਤੋਂ ਪਹਿਲਾਂ ਮੁੰਡੇ ਨੇ ਬਣਾ ਦਿੱਤੀ live ਵੀਡੀਓ, ਵਹੁਟੀ ਦੀ ਕਰਤੂਤ ਨੇ ਲਈ ਮੁੰਡੇ ਦੀ ਜਾਨ

ਕਈ ਵਾਰ ਪੇਕਿਆਂ ਦੁਆਰਾ ਆਪਣੀ ਧੀ ਦੇ ਘਰ ਵਿਚ ਕੀਤੀ ਗਈ ਦਖ਼ਲ ਅੰਦਾਜ਼ੀ ਕਾਰਨ ਘਰ ਉੱਜੜ ਜਾਂਦੇ ਹਨ। ਬੀਤੇ ਦਿਨੀਂ ਲੁਧਿਆਣਾ ਦੇ ਆਤਮਾ ਨਗਰ ਥਾਣੇ ਅਧੀਨ ਪੈਂਦੇ ਅਬਦੁੱਲਾ ਨਗਰ ਵਿੱਚ ਸਤਨਾਮ ਸਿੰਘ ਨਾਮ ਦੇ ਇਕ ਨੌਜਵਾਨ ਨੇ ਕੋਈ ਗਲਤ ਦਵਾਈ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਸੀ। ਇਹ ਕਦਮ ਚੁੱਕਣ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਬਣਾ ਕੇ ਆਪਣੀ ਛੋਟੀ ਭੈਣ ਨੂੰ ਭੇਜ ਦਿੱਤੀ ਸੀ। ਵੀਡੀਓ ਵਿੱਚ ਸਤਨਾਮ ਸਿੰਘ ਦੱਸ ਰਿਹਾ ਹੈ ਕਿ ਉਹ ਆਪਣੇ ਮਾਤਾ ਪਿਤਾ ਦੀ ਹੋਰ ਬੇਇੱਜ਼ਤੀ ਨਹੀਂ ਸਹਾਰ ਸਕਦਾ।

ਉਸ ਦੀ ਪਤਨੀ ਰਮਨਜੋਤ ਕੌਰ, ਉਸ ਦਾ ਤਾਇਆ ਇਕਬਾਲ ਸਿੰਘ, ਇਕਬਾਲ ਸਿੰਘ ਦਾ ਪੁੱਤਰ ਸੋਨੂੰ, ਰਮਨਜੋਤ ਦਾ ਦੂਸਰਾ ਤਾਇਆ, ਦੂਸਰੇ ਤਾਏ ਦਾ ਪੁੱਤਰ ਅਤੇ ਰਮਨਜੋਤ ਦਾ ਚਾਚਾ ਦੀਪਾ ਸਾਰੇ ਮਿਲ ਕੇ ਉਨ੍ਹਾਂ ਦੇ ਘਰ ਵਿੱਚ ਕ ਲੇ ਸ਼ ਕਰਦੇ ਸਨ। ਉਹ ਰਮਨਜੋਤ ਨੂੰ ਅਲੱਗ ਹੋਣ ਲਈ ਉਕਸਾਉਂਦੇ ਹੋਏ ਜਾਇਦਾਦ ਵਿਚੋਂ ਹਿੱਸਾ ਲੈਣ ਦੀ ਸਲਾਹ ਦਿੰਦੇ ਸਨ। ਸਤਨਾਮ ਸਿੰਘ ਵੀਡੀਓ ਵਿੱਚ ਕਹਿੰਦਾ ਹੈ ਕਿ ਇਹ ਲੋਕ ਰਮਨਜੋਤ ਨੂੰ ਉਸ ਦਾ ਦੂਸਰਾ ਵਿਆਹ ਕਰਨ ਦੇ ਨਾਲ ਨਾਲ ਸਤਨਾਮ ਸਿੰਘ ਦੀ ਮਾਂ ਅਤੇ ਭੈਣ ਤੇ ਮਾਮਲਾ ਦਰਜ ਕਰਵਾਉਣ ਦਾ ਭਰੋਸਾ ਦਿੰਦੇ ਸਨ।

ਜਿਸ ਕਰਕੇ ਉਹ ਗ ਲ ਤ ਦ ਵਾ ਈ ਖਾ ਕੇ ਆਪਣੀ ਜਾਨ ਦੇ ਰਿਹਾ ਹੈ। ਸਤਨਾਮ ਸਿੰਘ ਦੇ ਪਿਤਾ ਜੋਗਾ ਸਿੰਘ ਨੇ ਦੱਸਿਆ ਹੈ ਕਿ ਸਹੁਰਿਆਂ ਦੇ ਗਲਤ ਸਲੂਕ ਕਾਰਨ ਉਨ੍ਹਾਂ ਦੇ ਪੁੱਤਰ ਨੇ ਜਾਨ ਦੇ ਦਿੱਤੀ ਹੈ। ਉਨ੍ਹਾਂ ਦੀ ਨੂੰਹ ਵੀ ਅਲੱਗ ਹੋਣ ਲਈ ਹਰ ਸਮੇਂ ਕ ਲੇ ਸ਼ ਕਰਦੀ ਰਹਿੰਦੀ ਸੀ। ਨੂੰਹ ਦੇ 2 ਤਾਏ, ਉਨ੍ਹਾਂ ਦੇ ਪੁੱਤਰ ਅਤੇ ਇਕ ਚਾਚਾ ਉਨ੍ਹਾਂ ਦੇ ਪੁੱਤਰ ਨੂੰ ਧਮਕੀਆਂ ਦਿੰਦੇ ਸਨ ਅਤੇ ਰਸਤਾ ਘੇਰਦੇ ਸਨ। ਜੋਗਾ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਸਤਨਾਮ ਸਿੰਘ ਨੇ ਗ ਲ ਤ ਦ ਵਾ ਈ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉਸ ਨੇ ਇੱਕ ਵੀਡੀਓ ਵੀ ਬਣਾਈ ਹੈ, ਜਿਸ ਵਿੱਚ ਉਸ ਨੇ ਸਹੁਰਾ ਪਰਿਵਾਰ ਤੇ ਦੋ ਸ਼ ਲਗਾਏ ਹਨ। ਮਿ੍ਤਕ ਦੇ ਪਿਤਾ ਨੇ ਵੀ ਉਨ੍ਹਾ ਕੋਲ ਬਿਆਨ ਦਰਜ ਕਰਵਾਏ ਹਨ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *