ਚੱਲਦੇ ਵਿਆਹ ਚੋਂ ਲਾੜਾ ਲਾੜੀ ਨੂੰ ਚੁੱਕਣ ਦੇ ਮਾਮਲੇ ਚ ਵੱਡਾ ਖੁਲਾਸਾ, ਲਾੜੇ ਦੀਆਂ ਗੱਲਾਂ ਨੇ ਉਡਾਏ ਹੋਸ਼

ਪਿਛਲੇ ਦਿਨੀਂ ਮੋਗਾ ਜਗਰਾਉਂ ਰੋਡ ਉੱਤੇ ਸਥਿਤ ਇਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਸਮੇਂ ਲਾੜੇ ਅਤੇ ਲਾੜੀ ਨੂੰ ਚੁੱਕੇ ਜਾਣ ਦਾ ਮਾਮਲਾ ਮੀਡੀਆ ਦੀ ਸੁਰਖ਼ੀ ਬਣਿਆ ਸੀ। ਲਾੜੇ ਦੀ ਮਾਂ ਨੇ ਦੱਸਿਆ ਸੀ ਕਿ ਕੁਝ ਵਿਅਕਤੀ ਮੂੰਹ ਲਪੇਟ ਕੇ ਗੁਰੂ ਘਰ ਅੰਦਰ ਦਾਖਲ ਹੋਏ ਤੇ ਲਾੜਾ ਲਾੜੀ ਨੂੰ ਚੁੱਕ ਕੇ ਲੈ ਗਏ। ਪੁਲੀਸ ਇਸ ਮਾਮਲੇ ਦੀ ਉਸ ਦਿਨ ਤੋਂ ਹੀ ਜਾਂਚ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਇਕ ਪ੍ਰੇਮ ਵਿਆਹ ਦਾ ਮਾਮਲਾ ਸੀ। ਹੁਣ ਇਸ ਵਿਆਹ ਵਾਲਾ ਲਾੜਾ ਜੱਗਾ ਸਿੰਘ ਮੀਡੀਆ ਦੇ ਸਾਹਮਣੇ ਆਇਆ ਹੈ।

ਉਸ ਨੇ ਦੱਸਿਆ ਹੈ ਕਿ ਉਸ ਦੇ ਕੁੜੀ ਨਾਲ 4 ਸਾਲ ਤੋਂ ਪ੍ਰੇਮ ਸਬੰਧ ਸਨ। ਹੁਣ ਉਹ ਕਈ ਦਿਨਾਂ ਤੋਂ ਇਕੱਠੇ ਰਹਿ ਰਹੇ ਸਨ। ਉਨ੍ਹਾਂ ਨੇ ਕੋਰਟ ਮੈਰਿਜ ਕਰਵਾ ਲਈ ਸੀ, ਜੋ ਲੜਕੀ ਦੇ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ। ਜੱਗਾ ਸਿੰਘ ਦੇ ਦੱਸਣ ਮੁਤਾਬਕ ਘਟਨਾ ਵਾਲੇ ਦਿਨ ਉਹ ਗੁਰਦੁਆਰਾ ਸਾਹਿਬ ਵਿਚ ਵਿਆਹ ਕਰਵਾਉਣ ਆਏ ਸਨ। ਉੱਥੋਂ ਉਨ੍ਹਾਂ ਨੂੰ ਅਲੱਗ ਅਲੱਗ ਗੱਡੀਆਂ ਵਿੱਚ ਕੁਝ ਲੋਕ ਚੁੱਕ ਕੇ ਲੈ ਗਏ। ਜੱਗਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੇ ਲੜਕੀ ਦੀ ਵੀ ਖਿੱਚ ਧੂਹ ਕੀਤੀ।

ਜਦਕਿ ਜੱਗਾ ਸਿੰਘ ਨਾਲ ਤਾਂ ਬਹੁਤ ਬੁ-ਰੀ ਕੀਤੀ ਗਈ। ਉਸ ਨੂੰ ਪਾਣੀ ਵਿੱਚ ਡੁਬੋ ਡੁਬੋ ਕੇ ਝੰ-ਬਿ-ਆ ਗਿਆ। ਇਸ ਤੋਂ ਬਾਅਦ ਉਸ ਨੂੰ ਸੂਏ ਕੋਲ ਸੁੱਟ ਦਿੱਤਾ ਗਿਆ। ਜੱਗਾ ਸਿੰਘ ਨੇ ਦੱਸਿਆ ਹੈ ਕਿ ਉਹ ਅਤੇ ਉਸ ਦੀ ਪਤਨੀ ਇਕੱਠੇ ਰਹਿਣਾ ਚਾਹੁੰਦੇ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਜਦੋਂ ਮੁੰਡੇ ਅਤੇ ਕੁੜੀ ਨੂੰ ਗੁਰੂਘਰ ਤੋਂ ਚੁੱਕਿਆ ਗਿਆ ਸੀ ਤਾਂ ਉਸੇ ਸਮੇਂ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਨ੍ਹਾ ਨੂੰ ਦਾਉਧਰ ਦੇ ਸੂਏ ਨੇੜੇ ਜੱਗਾ ਸਿੰਘ ਦੇ ਪਏ ਹੋਣ ਦੀ ਖਬਰ ਮਿਲੀ ਸੀ।

ਜੱਗਾ ਸਿੰਘ ਨੇ ਉਨ੍ਹਾਂ ਨੂੰ ਮਾਮਲੇ ਵਿਚ ਸੁਰਜੀਤ ਸਿੰਘ ਦੇ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਸੁਰਜੀਤ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦਾ ਰਿਮਾਂਡ ਲਿਆ ਜਾ ਰਿਹਾ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਸੁਰਜੀਤ ਸਿੰਘ ਲੜਕੀ ਵਾਲਿਆਂ ਦੇ ਪਰਿਵਾਰ ਵਿਚੋਂ ਨਹੀਂ ਹੈ, ਸਗੋਂ ਉਸ ਦੀ ਪਰਿਵਾਰ ਨਾਲ ਨੇੜਤਾ ਹੈ। ਲੜਕੇ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਕੋਲ 4 ਬੰਦਿਆਂ ਦੇ ਨਾਮ ਲਿਖਵਾਏ ਸਨ। ਜਿਨ੍ਹਾਂ ਵਿੱਚ ਲੜਕੀ ਦਾ ਤਾਇਆ ਅਤੇ ਸਾਬਕਾ ਸਰਪੰਚ ਵੀ ਸ਼ਾਮਲ ਹਨ। ਪੁਲਿਸ ਇਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।

Leave a Reply

Your email address will not be published. Required fields are marked *