ਨਹਿਰ ਚ ਪਈ ਲੋਕਾਂ ਦੀ ਨਜਰ ਤਾਂ ਮਾਰ ਦਿੱਤੀਆਂ ਛਾਲਾਂ, ਆਖਿਰ ਨਹਿਰ ਚ ਇਹ ਚੀਜ ਕਿਵੇਂ ਆਈ

ਸਾਡੇ ਸਮਾਜ ਵਿੱਚ ਰੋਜ਼ਾਨਾ ਅਨੇਕਾਂ ਹੀ ਘਟਨਾਵਾਂ ਵਾਪਰਦੀਆਂ ਹਨ। ਕੁਝ ਘਟਨਾਵਾਂ ਵੱਲ ਤਾਂ ਅਸੀਂ ਧਿਆਨ ਹੀ ਨਹੀਂ ਦਿੰਦੇ ਪਰ ਕੁਝ ਘਟਨਾਵਾਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਹੁੰਦੀਆਂ ਤਾਂ ਆਮ ਹਨ ਪਰ ਸਾਡੇ ਲਈ ਖਿੱਚ ਦਾ ਕੇਂਦਰ ਬਣ ਜਾਂਦੀਆਂ ਹਨ ਅਤੇ ਲੋਕ ਨਾ ਚਾਹੁੰਦੇ ਹੋਏ ਵੀ ਇਸ ਪਾਸੇ ਖਿੱਚੇ ਚਲੇ ਆਉਂਦੇ ਹਨ। ਅਜਿਹੀ ਹੀ ਇੱਕ ਘਟਨਾ ਉੱਤਰ ਪ੍ਰਦੇਸ਼ ਵਿੱਚ ਵਾਪਰੀ ਹੈ। ਜਿੱਥੇ ਲੋਕਾਂ ਨੇ ਨਹਿਰ ਵਿੱਚ ਮੁਰਗੀਆਂ ਦੇ ਆਂਡੇ ਤੈਰਦੇ ਹੋਏ ਦੇਖੇ।

ਇਹ ਆਂਡੇ ਇੰਨੀ ਜ਼ਿਆਦਾ ਗਿਣਤੀ ਵਿੱਚ ਸਨ ਕਿ ਇਨ੍ਹਾਂ ਨੂੰ ਦੇਖ ਕੇ ਹਰ ਕੋਈ ਸੋਚੀਂ ਪੈ ਗਿਆ। ਮਾਮਲਾ ਜ਼ਿਲ੍ਹਾ ਹਰਦੋਈ ਦੇ ਥਾਣਾ ਹਰਿਆਵਾਂ ਦਾ ਹੈ। ਇੱਥੇ ਪਿੰਡ ਅਛੁਵਾਪੁਰ ਦੇ ਨੇੜੇ ਤੋਂ ਸ਼ਾਰਦਾ ਨਹਿਰ ਲੰਘਦੀ ਹੈ। ਜਦੋਂ ਪਿੰਡ ਵਾਸੀਆਂ ਨੇ ਨਹਿਰ ਵਿੱਚ ਆਂਡੇ ਤੈਰਦੇ ਹੋਏ ਦੇਖੇ ਤਾਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਨਹਿਰ ਦੀ ਪਟੜੀ ਤੇ ਆ ਕੇ ਖੜ੍ਹ ਗਏ। ਕੁਝ ਨੌਜਵਾਨ ਨਹਿਰ ਵਿੱਚ ਵੜਕੇ ਆਂਡੇ ਫੜਨ ਲੱਗੇ। ਲਗਾਤਾਰ 2 ਘੰਟੀ ਨਹਿਰ ਵਿੱਚ ਆਂਡੇ ਲੰਘਦੇ ਰਹੇ। ਕਈ ਵਿਅਕਤੀ ਨਹਿਰ ਵਿਚੋਂ ਆਂਡੇ ਕੱਢ ਕੇ ਘਰ ਲੈ ਗਏ।

ਲੋਕ ਇਹ ਜਾਣਨ ਲਈ ਉਤਸੁਕ ਸਨ ਕਿ ਆਖ਼ਰ ਇੰਨੀ ਵੱਡੀ ਗਿਣਤੀ ਵਿੱਚ ਆਂਡੇ ਕਿੱਥੋਂ ਆਏ? ਕਈ ਅੰਦਾਜ਼ੇ ਲਗਾਉਣ ਦੇ ਬਾਵਜੂਦ ਵੀ ਲੋਕਾਂ ਨੂੰ ਇਹ ਗੱਲ ਸਮਝ ਨਹੀਂ ਲੱਗੀ ਕਿ ਨਹਿਰ ਵਿੱਚ ਇਹ ਆਂਡੇ ਕਿੱਥੋਂ ਆਏ ਹਨ? ਜਿੱਥੇ ਲੋਕ ਇਨ੍ਹਾਂ ਅੰਡਿਆਂ ਬਾਰੇ ਚਰਚਾ ਕਰ ਰਹੇ ਸਨ, ਉੱਥੇ ਹੀ ਕੁਝ ਲੋਕ ਨਹਿਰ ਵਿੱਚ ਤਰਦੇ ਆਂਡਿਆਂ ਦੀ ਵੀਡੀਓ ਬਣਾ ਰਹੇ ਸਨ, ਕਿਉਂਕਿ ਉਨ੍ਹਾਂ ਨੇ ਪਹਿਲਾਂ ਅਜਿਹਾ ਦ੍ਰਿਸ਼ ਕਦੇ ਨਹੀਂ ਸੀ ਦੇਖਿਆ।

ਇਸ ਤੋਂ ਇਲਾਵਾ ਲੋਕਾਂ ਦਾ ਕਹਿਣਾ ਹੈ ਕਿ ਇਹ ਅੰਡੇ ਖਰਾਬ ਹੋ ਸਕਦੇ ਹਨ, ਕਿਉਂਕਿ ਅੰਡੇ ਪਾਣੀ ਵਿਚ ਕਦੇ ਵੀ ਤੈਰਦੇ ਨਹੀਂ ਹਨ, ਸਗੋਂ ਡੁੱਬ ਜਾਂਦੇ ਹਨ। ਕੁਝ ਵੀ ਹੋਵੇ ਪਰ ਲੋਕ ਵੱਡੀ ਗਿਣਤੀ ਵਿਚ ਇਨ੍ਹਾਂ ਅੰਡਿਆਂ ਨੂੰ ਪਾਣੀ ਵਿਚੋਂ ਕੱਢ ਕੇ ਲੈ ਗਏ ਹਨ।

Leave a Reply

Your email address will not be published. Required fields are marked *