ਪਰੌਠਿਆਂ ਵਾਲੀ ਔਰਤ ਦੀ ਵੀਡੀਓ ਦੇਖ ਰੋ ਪਵੋਗੇ, ਰੋਣ ਲੱਗ ਪਈ ਧੀ ਜਦੋਂ ਮਾਂ ਬੋਲੀ- ਜੇ ਪੁੱਤ ਹੁੰਦਾ ਤਾਂ ਕਦੇ ਮੇਰੇ ਨਾਲ ਰੇਹੜੀ ਤੇ ਨਾ ਖੜਦਾ

ਅੱਜ ਕੱਲ ਇਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿਚ ਇਕ ਔਰਤ ਆਪਣੀ ਬੇਟੀ ਸਮੇਤ ਪਰੌਂਠੇ ਵਾਲੀ ਰੇੜ੍ਹੀ ਤੇ ਕੰਮ ਕਰਦੀ ਵਿਖਾਈ ਦੇ ਰਹੀ ਹੈ। ਅਸਲ ਵਿੱਚ ਇਹ ਵੀਡੀਓ ਅੰਮ੍ਰਿਤਸਰ ਦੀ ਹੈ। ਜਿਸ ਵਿੱਚ ਵੀਰ ਨਰੈਣ ਨਾਮਕ ਔਰਤ ਨੇ ਦੱਸਿਆ ਕਿ ਉਸ ਨੂੰ ਰੇਹੜੀ ਤੇ ਕੰਮ ਕਰਦੀ ਨੂੰ 8 ਸਾਲ ਹੋ ਗਏ ਹਨ, ਜਿਸ ਵਿੱਚ ਉਹ ਆਲੂ ਵਾਲੇ ਪਰਾਠੇ ਰੋਟੀ, ਚਾਹ, ਦਾਲ ਸਬਜ਼ੀ ਆਦਿ ਬਣਾਉਂਦੇ ਹਨ। ਉਨ੍ਹਾਂ ਨੂੰ 7:30 ਤੋਂ 11 ਵਜ ਜਾਂਦੇ ਹਨ, ਰੇਹੜੀ ਉਤੇ ਕੰਮ ਕਰਦਿਆਂ ਨੂੰ ਜੇਕਰ ਗਾਹਕ ਜ਼ਿਆਦਾ ਹੋਣ ਤਾਂ 12 ਵੀ ਵਜ ਜਾਂਦੇ ਹਨ। ਔਰਤ ਦੇ ਦੱਸਣ ਅਨੁਸਾਰ ਕੰਮ ਕਾਰ ਵਿੱਚ ਉਸ ਦੀ ਧੀ ਵੀ ਉਸ ਦਾ ਸਾਥ ਦਿੰਦੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਧੀਆਂ-ਪੁੱਤਾਂ ਵਰਗੀਆਂ ਹੀ ਹਨ,

ਜੋ ਉਸ ਦਾ ਸਾਥ ਦਿੰਦੀਆਂ ਹਨ। ਉਸ ਦੀਆਂ 4 ਧੀਆਂ ਹਨ, ਜਿੰਨਾਂ ਵਿੱਚੋਂ 3 ਵਿਆਹੀਆਂ ਜਾ ਚੁੱਕੀਆਂ ਹਨ। 1 ਉਸ ਦੇ ਨਾਲ ਰੇਹੜੀ ਉੱਤੇ ਕੰਮ ਕਰਵਾਉਂਦੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਉਸ ਕੋਲ ਮੁੰਡਾ ਹੁੰਦਾ ਤਾਂ ਸ਼ਾਇਦ ਉਹ ਉਸ ਨਾਲ ਕੰਮ ਕਰਵਾਉਣ ਵਿੱਚ ਸਹਿਮਤ ਨਾ ਹੁੰਦਾ। ਵੀਰ ਨਰੈਣ ਦਾ ਕਹਿਣਾ ਹੈ ਕਿ ਉਸ ਨੂੰ ਮਿਹਨਤ ਕਰਨ ਵਿੱਚ ਕੋਈ ਵੀ ਸ਼ਰਮ ਨਹੀਂ। ਉਸ ਨੇ ਪਹਿਲਾਂ ਹੀ 10-12 ਸਾਲ ਲੋਕਾਂ ਦੇ ਘਰਾਂ ਵਿਚ ਕੰਮ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਜਿਸ ਘਰ ਵਿੱਚ ਉਹ ਕੰਮ ਕਰਦੀ ਸੀ, ਉਨ੍ਹਾਂ ਨੇ ਵੀ ਉਸ ਦਾ ਬਹੁਤ ਸਾਥ ਦਿੱਤਾ।

ਉਸ ਦੇ ਬੱਚੇ ਵੱਡੇ ਹੋਏ ਤਾਂ ਉਸ ਨੇ ਲੋਕਾਂ ਦੇ ਘਰਾਂ ਵਿਚ ਕੰਮ ਕਰਨਾ ਛੱਡ ਦਿੱਤਾ ਅਤੇ ਇਹ ਰੇੜੀ ਲਗਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਬਹੁਤ ਹੀ ਮਾੜਾ ਸਮਾਂ ਦੇਖਿਆ ਹੈ। ਲਾਕਡਾਊਨ ਦੇ ਸਮੇਂ ਵਿਚ ਉਸ ਨੇ ਦਰਬਾਰ ਸਾਹਿਬ ਵਿੱਚ ਰੋਟੀ ਪਾਣੀ ਖਾ ਕੇ ਗੁਜਾਰਾ ਕੀਤਾ ਅਤੇ ਜੋ ਲੋਕਾਂ ਵਲੋਂ ਸਹਾਇਤਾ ਕੀਤੀ ਜਾਂਦੀ ਸੀ। ਉਸ ਰਾਸ਼ਨ ਨਾਲ ਉਸ ਨੇ ਆਪਣਾ ਘਰ ਚਲਾਇਆ। ਉਸ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਉਸ ਦੇ ਪਤੀ ਦੀ ਮੋਤ ਤੋਂ ਬਾਅਦ ਜੇਠ ਨੇ ਉਸ ਦੇ ਘਰ ਤੇ ਕ ਬ ਜ਼ਾ ਕਰ ਲਿਆ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।

ਹੁਣ ਉਹ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ। ਵੀਰ ਨਰੈਣ ਦੀ ਬੇਟੀ ਨੇ ਦੱਸਿਆ ਉਸ ਦੀਆਂ 3 ਭੈਣਾਂ ਦਾ ਵਿਆਹ ਹੋ ਚੁੱਕਿਆ ਹੈ। ਆਪਣੀ ਮਾਂ ਨੂੰ ਇਕੱਲੀ ਕੰਮ ਕਰਦੀ ਵੇਖ ਉਸ ਨੂੰ ਆਪਣੀ ਮਾਂ ਤੇ ਤਰਸ ਆਇਆ, ਜਿਸ ਕਰਕੇ ਉਸ ਨੇ ਪੜ੍ਹਾਈ ਛੱਡ ਦਿੱਤੀ ਅਤੇ ਆਪਣੀ ਮਾਂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਜੇਕਰ ਕੋਈ ਉਸ ਨੂੰ ਪੜਾਵੇਗਾ ਤਾਂ ਉਹ ਪੜ੍ਹ ਕੇ ਪੰਜਾਬ ਪੁਲਿਸ ਵਿਚ ਭਰਤੀ ਹੋ ਕੇ ਆਪਣੇ ਘਰ ਦੀ ਗਰੀਬੀ ਦੂਰ ਕਰੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *