ਮੋਬਾਈਲ ਤੋੜਨ ਵਾਲੇ ਦੋਸਤ ਨੂੰ ਦਿੱਤੀ ਅਜਿਹੀ ਮੋਤ, ਕੰਬ ਗਿਆ ਸਾਰਾ ਪਿੰਡ, ਮਚ ਗਈ ਹਾਹਾਕਾਰ

ਦਾਰੂ ਨੇ ਅਨੇਕਾਂ ਘਰ ਉਜਾੜ ਦਿੱਤੇ ਹਨ। ਦਾਰੂ ਦੀ ਲੋਰ ਵਿੱਚ ਆਦਮੀ ਨੂੰ ਚੰਗੇ ਬੁਰੇ ਦੀ ਪਰਖ ਨਹੀਂ ਰਹਿੰਦੀ ਅਤੇ ਉਹ ਕੋਈ ਨਾ ਕੋਈ ਗਲਤ ਕਦਮ ਚੁੱਕ ਬੈਠਦਾ ਹੈ। ਬਠਿੰਡਾ ਦੇ ਪਿੰਡ ਨਗਲਾਂ ਵਿੱਚ ਦਾ ਰੂ ਦੀ ਲੋਰ ਵਿੱਚ ਇੱਕ ਦੋਸਤ ਨੇ ਦੂਸਰੇ ਦਾ ਮੋਬਾਇਲ ਤੋੜ ਦਿੱਤਾ ਅਤੇ ਮੋਬਾਇਲ ਦੇ ਮਾਲਕ ਨੇ ਮੋਬਾਈਲ ਤੋੜਨ ਵਾਲੇ ਤੇ ਇੱਟ ਦਾ ਵਾਰ ਕਰਕੇ ਉਸ ਨੂੰ ਸਦਾ ਦੀ ਨੀਂਦ ਦੇ ਦਿੱਤੀ। ਪੁਲੀਸ ਨੇ 2 ਬੰਦੇ ਕਾਬੂ ਕੀਤੇ ਹਨ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਪਿੰਡ ਨਗਲਾਂ ਦੇ ਡੇਰਾ ਬਾਬਾ ਰਾਮਦੇਵ ਦੇ ਨੇੜੇ ਤੋਂ ਇਕ ਮ੍ਰਿਤਕ ਦੇਹ ਮਿਲੀ ਸੀ।

ਜੋ ਇਸੇ ਪਿੰਡ ਦਾ ਰਣਜੀਤ ਸਿੰਘ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਪੁੱਤਰ ਸੁਖਪਾਲ ਸਿੰਘ, ਰਣਜੀਤ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਅਜੇਪਾਲ ਸਿੰਘ ਡੇਰਾ ਬਾਬਾ ਰਾਮਦੇਵ ਨੇੜੇ ਬੈਠੇ ਦਾ ਰੂ ਪੀ ਰਹੇ ਸਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ ਅਜੇਪਾਲ ਤਾਂ 11-30 ਵਜੇ ਆਪਣੇ ਘਰ ਨੂੰ ਚਲਾ ਗਿਆ ਪਰ ਬਾਕੀ ਤਿੰਨੇ ਬੈਠੇ ਰਹੇ। ਦਾਰੂ ਪੀਂਦੇ ਵਕਤ ਗੁਰਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਵਿਚਕਾਰ ਕਿਸੇ ਗੱਲ ਤੇ ਬਹਸ ਹੋ ਗਈ।

ਜਿਸ ਕਰ ਕੇ ਰਣਜੀਤ ਸਿੰਘ ਨੇ ਗੁਰਪ੍ਰੀਤ ਸਿੰਘ ਦਾ ਮੋਬਾਈਲ ਕੰਧ ਨਾਲ ਮਾਰੇਆ ਅਤੇ ਮੋਬਾਇਲ ਟੁੱਟ ਗਿਆ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ ਇੱਟ ਦਾ ਵਾਰ ਕਰ ਕੇ ਰਣਜੀਤ ਸਿੰਘ ਦੀ ਜਾਨ ਲੈ ਲਈ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਆਪਣੇ ਆਪਣੇ ਘਰ ਵਿੱਚ ਚਲੇ ਗਏ। ਅੰਮ੍ਰਿਤਪਾਲ ਨੇ ਕਿਸੇ ਨਾਲ ਇਸ ਵਿਸ਼ੇ ਤੇ ਗੱਲ ਨਹੀਂ ਕੀਤੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲੀਸ ਨੂੰ ਮੌਕੇ ਤੋਂ ਲਾਲ ਅਤੇ ਕਾਲੇ ਰੰਗ ਦਾ ਇੱਕ ਮੋਬਾਇਲ, ਇਕ ਟੁੱਟਿਆ ਹੋਇਆ ਮੋਬਾਈਲ ਅਤੇ ਘਟਨਾ ਵਿੱਚ ਵਰਤੀਆਂ ਗਈਆਂ ਇੱਟਾਂ ਬਰਾਮਦ ਹੋਈਆਂ ਹਨ।

ਮੌਕੇ ਤੋਂ ਮਿਲਿਆ ਮੋਬਾਇਲ ਗੁਰਪ੍ਰੀਤ ਸਿੰਘ ਦੇ ਨਾਂ ਉੱਤੇ ਜਾਰੀ ਹੋਇਆ ਸੀ ਅਤੇ ਸਿੰਮ ਵੀ ਉਸੇ ਦੇ ਨਾਮ ਉੱਤੇ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਿ੍ਤਕ ਰਣਜੀਤ ਸਿੰਘ ਦੀ ਮਾਂ ਕਰਨੈਲ ਕੌਰ ਦੇ ਬਿਆਨਾਂ ਦੇ ਆਧਾਰ ਤੇ 302 ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਗੁਰਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *