ਲਵ ਮੈਰਿਜ ਕਰਵਾਉਣੀ ਪਈ ਮਹਿੰਗੀ, ਪਤੀ ਦੇ ਕ਼-ਤ-ਲ ਤੋਂ ਬਾਅਦ ਪਤਨੀ ਨੇ ਖਾਧੀ ਸੌਂਹ

ਸਾਡਾ ਸਮਾਜ ਵੱਖ ਵੱਖ ਭਾਈਚਾਰਿਆਂ ਵਿਚ ਵੰਡਿਆ ਹੋਇਆ ਹੈ। ਭਾਵੇਂ ਅਸੀਂ ਸਾਰੇ ਇਨਸਾਨਾਂ ਦੇ ਬਰਾਬਰ ਹੋਣ ਦੀ ਗੱਲ ਆਖਦੇ ਹਾਂ ਪਰ ਫੇਰ ਵੀ ਕਿਤੇ ਨਾ ਕਿਤੇ ਫਰਕ ਜ਼ਰੂਰ ਦਿਸਦਾ ਹੈ। ਦੀਪਤੀ ਨਾਮ ਦੀ ਇਕ ਗਰਭਵਤੀ ਔਰਤ ਆਪਣੇ ਪਤੀ ਅਨੀਸ਼ ਕੁਮਾਰ ਚੌਧਰੀ ਲਈ ਇਨਸਾਫ਼ ਦੀ ਮੰਗ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਦੀਪਤੀ ਅਤੇ ਅਨੀਸ਼ ਕੁਮਾਰ ਚੌਧਰੀ ਦੋਵੇਂ ਹੀ ਪੰਡਤ ਦੀਨ ਦਿਆਲ ਉਪਾਧਿਆ ਵਿਸ਼ਵ ਵਿਦਿਆਲਿਆ ਵਿੱਚ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਸਨ।

ਇਥੇ ਇਨ੍ਹਾਂ ਦੀ ਆਪਸ ਵਿੱਚ ਦੋਸਤੀ ਹੋ ਗਈ। ਦੀਪਤੀ ਭਾਵੇਂ ਬ੍ਹਆਮਣਾਂ ਦੀ ਲੜਕੀ ਹੈ ਪਰ ਉਹ ਊਚ ਨੀਚ ਵਿੱਚ ਵਿਸ਼ਵਾਸ ਨਹੀਂ ਰੱਖਦੀ। ਇਸ ਲਈ ਉਸ ਨੇ ਕਿਸੇ ਹੋਰ ਭਾਈਚਾਰੇ ਦੇ ਲੜਕੇ ਨਾਲ ਵਿਆਹ ਕਰਵਾ ਲਿਆ ਪਰ ਦੀਪਤੀ ਦੇ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ। ਦੀਪਤੀ ਅਤੇ ਅਨੀਸ਼ ਕੁਮਾਰ ਚੌਧਰੀ ਨੇ 12 ਮਈ 2019 ਨੂੰ ਅਦਾਲਤੀ ਵਿਆਹ ਕਰਵਾਇਆ ਅਤੇ 9 ਦਸੰਬਰ 2019 ਨੂੰ ਅਦਾਲਤ ਨੇ ਇਸ ਵਿਆਹ ਨੂੰ ਮਾਨਤਾ ਦੇ ਦਿੱਤੀ।

ਇਕ ਦਿਨ ਜਦੋਂ ਅਨੀਸ਼ ਆਪਣੇ ਚਾਚੇ ਨਾਲ ਕਿਤੇ ਗਿਆ ਸੀ ਤਾਂ ਕਿਸੇ ਨੇ ਅਨੀਸ਼ ਦੀ ਜਾਨ ਲੈ ਲਈ ਅਤੇ ਉਸ ਦੇ ਚਾਚੇ ਦੇ ਸੱਟਾਂ ਲਗਾ ਕੇ ਉਸ ਦੀ ਹਾਲਤ ਖ਼ਰਾਬ ਕਰ ਦਿੱਤੀ। ਅਨੀਸ਼ ਦੇ ਪਰਿਵਾਰ ਨੇ ਇਸ ਮਾਮਲੇ ਲਈ ਦੀਪਤੀ ਦੇ ਪੇਕੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੂਜੇ ਪਾਸੇ ਦੀਪਤੀ ਦੀ ਮਾਂ ਆਪਣੇ ਪਰਿਵਾਰ ਦਾ ਜਾਂ ਆਪਣੇ ਕਿਸੇ ਰਿਸ਼ਤੇਦਾਰ ਦਾ ਇਸ ਮਾਮਲੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਰਹੀ ਹੈ। ਪੁਲੀਸ ਨੇ 17 ਬੰਦਿਆਂ ਤੇ ਮਾਮਲਾ ਦਰਜ ਕਰਕੇ 4 ਨੂੰ ਕਾਬੂ ਕਰ ਲਿਆ ਹੈ।

ਗਰਭਵਤੀ ਦੀਪਤੀ ਦੀ ਮੰਗ ਹੈ ਕਿ ਉਸ ਦੇ ਪੇਕੇ ਪਰਿਵਾਰ ਤੇ ਸ ਖ ਤ ਕਾਰਵਾਈ ਹੋਣੀ ਚਾਹੀਦੀ ਹੈ। ਉਹ ਕਹਿੰਦੀ ਹੈ ਕਿ ਜੇਕਰ ਉਸ ਨੂੰ ਕਾ ਨੂੰ ਨ ਨੇ ਇਨਸਾਫ਼ ਨਾ ਦਿੱਤਾ ਤਾਂ ਉਹ ਖ਼ੁਦ ਇਨਸਾਫ਼ ਹਾਸਲ ਕਰੇਗੀ। ਦੀਪਤੀ ਦੇ ਦੱਸਣ ਮੁਤਾਬਕ ਅਨੀਸ਼ ਦੇ ਪਰਿਵਾਰ ਦੀ ਦੇਖਭਾਲ ਕਰਨਾ ਵੀ ਉਸ ਦਾ ਫ਼ਰਜ਼ ਹੈ। ਇਸ ਮਾਮਲੇ ਦੇ ਕਾ ਨੂੰ ਨੀ ਪ੍ਰਕਿਰਿਆ ਵਿੱਚੋਂ ਲੰਘਣ ਤੋਂ ਬਾਅਦ ਅਦਾਲਤ ਇਸ ਬਾਰੇ ਕੀ ਫੈਸਲਾ ਲੈਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *