ਵੋਟਾਂ ਤੋਂ ਬਾਅਦ ਹੁਣ ਮਿਲਣ ਆਇਆ MLA, ਪਿੰਡ ਵਾਲੇ ਹੋ ਗਏ ਤੱਤੇ, ਗੰਦੇ ਪਾਣੀ ਚ ਲੈ ਗਏ ਖਿੱਚਕੇ

ਜਿਉਂ ਜਿਉਂ ਵਿੱਦਿਆ ਦਾ ਪਸਾਰਾ ਹੋਣ ਲੱਗਾ ਹੈ, ਤਿਉਂ ਤਿਉਂ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੇ ਹਨ। ਹੁਣ ਲੋਕਾਂ ਨੂੰ ਪਤਾ ਲੱਗਣ ਲੱਗਾ ਹੈ ਕਿ ਆਪਣੇ ਆਪਣੇ ਇਲਾਕੇ ਵਿਚ ਵਿਕਾਸ ਕਾਰਜ ਕਰਵਾਉਣੇ ਵਿਧਾਇਕਾਂ ਅਤੇ ਪਾਰਲੀਮੈਂਟ ਮੈਂਬਰਾਂ ਦਾ ਫ਼ਰਜ਼ ਹੈ। ਜੇਕਰ ਇਹ ਵਿਧਾਇਕ ਜਾਂ ਪਾਰਲੀਮੈਂਟ ਮੈਂਬਰ ਆਪਣੇ ਫਰਜ਼ ਨੂੰ ਨਹੀਂ ਪਛਾਣਦੇ ਤਾਂ ਲੋਕਾਂ ਨੂੰ ਹੱਕ ਹੈ ਕਿ ਉਹ ਇਨ੍ਹਾਂ ਵਿਧਾਇਕਾਂ ਜਾਂ ਪਾਰਲੀਮੈਂਟ ਮੈਂਬਰਾਂ ਨੂੰ ਸਵਾਲ ਪੁੱਛ ਸਕਦੇ ਹਨ।

ਹੁਣ ਲੋਕ ਪਹਿਲਾਂ ਵਾਂਗੂ ਲੀਡਰਾਂ ਦੀ ਜੀ-ਹਜੂਰੀ ਨਹੀਂ ਕਰਦੇ, ਸਗੋਂ ਸਵਾਲ ਕਰਦੇ ਹਨ। ਇਹ ਵਿਧਾਇਕ ਅਤੇ ਪਾਰਲੀਮੈਂਟ ਮੈਂਬਰ ਸਿੱਧੇ ਤੌਰ ਤੇ ਲੋਕਾਂ ਨੂੰ ਜਵਾਬਦੇਹ ਹਨ। ਜਦੋਂ ਤੋਂ ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਹੋਂਦ ਵਿੱਚ ਲਿਆਂਦੇ ਹਨ ਉਸ ਸਮੇਂ ਤੋਂ ਹੀ ਪੰਜਾਬ ਹਰਿਆਣਾ ਅਤੇ ਉੱਤਰ ਪ੍ਰਦੇਸ਼ ਆਦਿ ਵਿੱਚ ਲੋਕ ਸਰਕਾਰੀ ਨੁਮਾਇੰਦਿਆਂ ਤੋਂ ਸਵਾਲ ਪੁੱਛਣ ਲੱਗੇ ਹਨ। ਉੱਤਰ ਪ੍ਰਦੇਸ਼ ਦੇ ਵਿਧਾਇਕ ਕਮਲ ਮਲਿਕ ਜਦੋਂ ਆਪਣੇ ਹਲਕੇ ਦੇ ਪਿੰਡ ਨਨਾਈ ਵਿੱਚ ਪੁੱਜੇ ਤਾਂ ਉਨ੍ਹਾਂ ਨੂੰ ਪਿੰਡ ਵਾਸੀਆਂ ਦੇ ਸੁਆਲਾਂ ਦੇ ਉੱਤਰ ਦੇਣਾ ਔਖਾ ਹੋ ਗਿਆ।

ਪਿੰਡ ਵਾਸੀਆਂ ਦੀ ਦਲੀਲ ਸੀ ਕਿ ਵਿਧਾਇਕ ਨੇ ਪਿਛਲੇ 4 ਸਾਲਾਂ ਵਿੱਚ ਤਾਂ ਇਸ ਪਿੰਡ ਵਿੱਚ ਗੇੜਾ ਨਹੀਂ ਲਗਾਇਆ ਪਰ ਹੁਣ 2022 ਦੀਆਂ ਆ ਰਹੀਆਂ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਵਿਧਾਇਕ ਪਿੰਡ ਦੇ ਲੋਕਾਂ ਨਾਲ ਸੰਪਰਕ ਕਰ ਰਿਹਾ ਹੈ। ਪਿੰਡ ਵਾਸੀਆਂ ਨੇ ਵਿਧਾਇਕ ਨੂੰ ਖਰੀਆਂ ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਨੇ ਪਿੰਡ ਦਾ ਕਿਹੜਾ ਵਿਕਾਸ ਕਾਰਜ ਕਰਵਾਇਆ ਹੈ? ਉਨ੍ਹਾਂ ਨੇ ਕਿਹੜੀ ਸੜਕ ਬਣਵਾਈ ਹੈ ਜਾਂ ਪਾਣੀ ਦੇ ਨਿਕਾਸ ਲਈ ਕੀ ਪ੍ਰਬੰਧ ਕੀਤੇ ਹਨ?

ਪਿੰਡ ਵਾਲਿਆਂ ਨੇ ਵਿਧਾਇਕ ਨੂੰ ਪਿੰਡ ਦੀ ਸਡ਼ਕ ਤੇ ਖਡ਼੍ਹਾ ਸੀਵਰੇਜ ਦਾ ਗੰਦਾ ਪਾਣੀ ਦਿਖਾਇਆ। ਵਿਧਾਇਕ ਨੂੰ ਖੁਦ ਇਸ ਗੰਦੇ ਪਾਣੀ ਵਿਚੋਂ ਪੈਦਲ ਤੁਰਨਾ ਪਿਆ। ਲੋਕਾਂ ਨੇ ਵਿਧਾਇਕ ਨੂੰ ਆਪਣੇ ਵਾਅਦੇ ਨਿਭਾਉਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਵਿਧਾਇਕ ਨੇ ਪਿੰਡ ਵਾਸੀਆਂ ਨੂੰ ਬਾਕੀ ਰਹਿੰਦੇ ਵਿਕਾਸ ਕਾਰਜ ਨੇਪਰੇ ਚੜ੍ਹਾਉਣ ਦਾ ਭਰੋਸਾ ਦਿਵਾਇਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *