DC ਦਫਤਰ ਚ ਪਤੀ ਪਤਨੀ ਹੋਏ ਗੁੱਥਮ-ਗੁੱਥੀ, ਬਿਨਾਂ ਪ੍ਰਵਾਹ ਕੀਤੇ ਪਤਨੀ ਨੇ ਵੀ ਲਾਹ ਲਈ ਜੁੱਤੀ

ਪਤੀ ਪਤਨੀ ਗ੍ਰਹਿਸਤ ਰੂਪੀ ਗੱਡੀ ਦੇ 2 ਪਹੀਏ ਹਨ। ਇਨ੍ਹਾ ਦੇ ਮਿਲ ਕੇ ਚੱਲਣ ਨਾਲ ਹੀ ਪਰਿਵਾਰ ਚੱਲ ਸਕਦਾ ਹੈ। ਮਾਮੂਲੀ ਨੋਕ ਝੋਕ ਤਾਂ ਲਗਪਗ ਹਰ ਪਰਿਵਾਰ ਵਿੱਚ ਹੁੰਦੀ ਹੈ। ਜਿਵੇਂ ਸਿਆਣੇ ਕਹਿੰਦੇ ਹਨ ਕਿ ਜਿੱਥੇ 2 ਭਾਂਡੇ ਹੁੰਦੇ ਹਨ, ਉਹ ਖੜਕਦੇ ਹੀ ਹਨ ਪਰ ਕਈ ਵਾਰ ਪਰਿਵਾਰਾਂ ਦਾ ਕ ਲੇ ਸ਼ ਜੱਗ ਜ਼ਾਹਰ ਹੋ ਜਾਂਦਾ ਹੈ, ਜੋ ਜੱਗ ਹਸਾਈ ਦਾ ਕਾਰਨ ਬਣਦਾ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੀ ਦੱਸੀ ਜਾ ਰਹੀ ਹੈ।

ਇਸ ਵੀਡੀਓ ਵਿੱਚ ਇਕ ਔਰਤ ਅਤੇ ਇਕ ਮਰਦ ਆਪਸ ਵਿੱਚ ਹੱਥੋਪਾਈ ਹੋ ਜਾਂਦੇ ਹਨ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਹੀ ਪਤੀ ਪਤਨੀ ਹਨ। ਔਰਤ ਆਪੇ ਤੋਂ ਬਾਹਰ ਹੋ ਕੇ ਪਤੀ ਤੇ ਝਪਟਦੀ ਹੈ। ਉਹ ਪਤੀ ਨੂੰ ਪੁੱਛਦੀ ਹੈ ਕੀ ਉਹ ਉਸ ਨੂੰ ਛੱਡੇਗਾ? ਇਹ ਲੋਕ ਸਰਕਾਰੀ ਦਫ਼ਤਰਾਂ ਵਿੱਚ ਆ ਕੇ ਵੀ ਅਨੁਸ਼ਾਸਨ ਵਿੱਚ ਨਹੀਂ ਰਹਿੰਦੇ। ਦਲੀਲ ਨਾਲ ਗੱਲ ਕਰਨ ਦੀ ਬਜਾਏ ਇੱਕ ਦੂਜੇ ਤੇ ਭਾਰੂ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਕ ਔਰਤ ਇਸ ਔਰਤ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਉਹ ਨਹੀਂ ਰੁਕਦੀ।

ਇਕ ਹੋਰ ਵਿਅਕਤੀ ਬੈਠ ਕੇ ਗੱਲ ਕਰਨ ਦੀ ਸਲਾਹ ਦਿੰਦਾ ਹੈ। ਇਹ ਔਰਤ ਰੋਕਦੇ ਰੋਕਦੇ ਵੀ ਕੁਰਸੀ ਤੇ ਬੈਠੇ ਵਿਅਕਤੀ ਕੋਲ ਪਹੁੰਚ ਜਾਂਦੀ ਹੈ ਅਤੇ ਉਸ ਤੇ ਹੱਥ ਚੁੱਕਦੀ ਹੈ। ਉਹ ਵਿਅਕਤੀ ਵੀ ਕੁਰਸੀ ਤੋਂ ਉੱਠ ਜਾਂਦਾ ਹੈ। ਇਸ ਤਰ੍ਹਾਂ ਸਰਕਾਰੀ ਦਫ਼ਤਰ ਵਿੱਚ ਕਾਫ਼ੀ ਹੰਗਾਮਾ ਹੁੰਦਾ ਹੈ। ਕੁਝ ਲੋਕ ਇਸ ਦੀ ਵੀਡੀਓ ਬਣਾ ਲੈਂਦੇ ਹਨ। ਜੋ ਹੁਣ ਸੋਸ਼ਲ ਮੀਡੀਆ ਤੇ ਦਿਖਾਈ ਦੇ ਰਹੀ ਹੈ। ਕਿੰਨਾ ਚੰਗਾ ਹੋਵੇ ਜੇਕਰ ਅਜਿਹੇ ਮਸਲੇ ਪਰਿਵਾਰ ਵਿੱਚ ਬੈਠ ਕੇ ਹੀ ਨਿਪਟਾਏ ਜਾਣ।

ਜੇਕਰ ਸਰਕਾਰੀ ਦਫ਼ਤਰ ਵਿਚ ਪਹੁੰਚ ਹੀ ਗਏ ਹਨ ਤਾਂ ਸੱਭਿਅਕ ਤਰੀਕੇ ਨਾਲ ਗੱਲ ਕੀਤੀ ਜਾਣੀ ਚਾਹੀਦੀ ਹੈ। ਹਰ ਕਿਸੇ ਨੂੰ ਆਪਣਾ ਪੱਖ ਰੱਖਣ ਦੀ ਆਜ਼ਾਦੀ ਹੈ ਪਰ ਮਰਿਆਦਾ ਦਾ ਪਾਲਣ ਕਰਨਾ ਵੀ ਜ਼ਰੂਰੀ ਹੈ। ਮਾਮਲੇ ਦੀ ਅਸਲ ਸਚਾਈ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦੀ ਹੈ ਪਰ ਇਹ ਵੀਡੀਓ ਚਰਚਾ ਦਾ ਵਿਸ਼ਾ ਜ਼ਰੂਰ ਬਣ ਗਈ ਹੈ। ਲੋਕ ਇਸ ਮਾਮਲੇ ਤੇ ਤਰ੍ਹਾਂ ਤਰ੍ਹਾਂ ਦੀ ਰਾਏ ਦੇ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *