ਅਮਰੀਕਾ ਤੋਂ ਆਈ ਵੱਡੀ ਖੁਸ਼ਖਬਰੀ, ਹੁਣ ਲੱਗਣਗੇ ਠਾਹ-ਠਾਹ ਵੀਜ਼ੇ

ਅਮਰੀਕਾ ਤੋਂ ਭਾਰਤੀ ਆਈ.ਟੀ ਪੇਸ਼ੇਵਰਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਅਮਰੀਕੀ ਕੰਪਨੀਆਂ ਨੂੰ ਵਿੱਤੀ ਸਾਲ 2022 ਲਈ ਆਈ.ਟੀ ਪੇਸ਼ੇਵਰਾਂ ਦੀ ਜ਼ਰੂਰਤ ਹੈ। ਇਹ ਐਲਾਨ ਅਮਰੀਕੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਯੂ.ਐਸ.ਸੀ.ਆਈ.ਐੱਸ ਨੇ ਕੀਤਾ ਹੈ। ਐੱਚ-1 ਬੀ ਵੀਜ਼ਾ ਹਾਸਿਲ ਕਰਨ ਦੇ ਚਾਹਵਾਨਾਂ ਲਈ ਇਹ ਇੱਕ ਸੁਨਹਿਰਾ ਮੌਕਾ ਕਿਹਾ ਜਾ ਸਕਦਾ ਹੈ। ਅਮਰੀਕਾ ਦੁਆਰਾ ਇਸ ਸਬੰਧ ਵਿੱਚ ਇਹ ਦੂਜਾ ਡਰਾਅ ਕੱਢਿਆ ਜਾ ਰਿਹਾ ਹੈ।

ਜਿਨ੍ਹਾਂ ਲੋਕਾਂ ਨੂੰ ਪਿਛਲੇ ਡਰਾਅ ਦੌਰਾਨ ਇਹ ਵੀਜ਼ਾ ਹਾਸਲ ਨਹੀਂ ਹੋਇਆ, ਉਹ ਇਸ ਵਾਰ ਕਿਸਮਤ ਅਜ਼ਮਾ ਸਕਦੇ ਹਨ। ਇਸ ਲਈ ਦਰਖਾਸਤਾਂ 2 ਅਗਸਤ ਤੋਂ 3 ਨਵੰਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ। ਬਹੁਤ ਸਾਰੇ ਅਜਿਹੇ ਵਿਅਕਤੀ ਹਨ, ਜੋ ਐੱਚ-1 ਬੀ ਵੀਜ਼ਾ ਸਦਕਾ ਅਮਰੀਕਾ ਵਿੱਚ ਪਹੁੰਚ ਕੇ ਰੁਜ਼ਗਾਰ ਹਾਸਲ ਕਰਦੇ ਹਨ। ਐੱਚ-1 ਬੀ ਵੀਜ਼ਾ ਇੱਕ ਗੈਰ ਅਪਰਵਾਸੀ ਵੀਜ਼ਾ ਹੈ।

ਇਸ ਵੀਜ਼ੇ ਦੀ ਮੱਦਦ ਨਾਲ ਹੀ ਅਮਰੀਕੀ ਕੰਪਨੀਆਂ ਤਕਨੀਕੀ ਮੁਹਾਰਤ ਨਾਲ ਜੁੜੇ ਕਾਮਿਆਂ ਨੂੰ ਰੁਜ਼ਗਾਰ ਤੇ ਰੱਖਦੀਆਂ ਹਨ। ਭਾਰਤ ਅਤੇ ਚੀਨ ਤੋਂ ਅਨੇਕਾਂ ਵਿਅਕਤੀ ਇਹ ਵੀਜ਼ਾ ਹਾਸਲ ਕਰਕੇ ਅਮਰੀਕਾ ਪਹੁੰਚਦੇ ਹਨ। ਇਨ੍ਹਾਂ ਮੁਲਕਾਂ ਵਿੱਚ ਜਨਸੰਖਿਆ ਦੇ ਮੁਕਾਬਲੇ ਰੁਜ਼ਗਾਰ ਦੇ ਸਾਧਨ ਘੱਟ ਹਨ। ਇਸ ਕਰਕੇ ਇਨ੍ਹਾਂ ਲੋਕਾਂ ਨੂੰ ਸਦਾ ਰੁਜ਼ਗਾਰ ਦੀ ਤਲਾਸ਼ ਰਹਿੰਦੀ ਹੈ। ਦੂਜੇ ਪਾਸੇ ਅਮਰੀਕੀ ਕੰਪਨੀਆਂ ਨੂੰ ਕਾਮੇ ਮਿਲ ਜਾਂਦੇ ਹਨ।

Leave a Reply

Your email address will not be published. Required fields are marked *