ਕਿਸ਼ਤੀਆਂ ਚ ਜਾ ਕੇ ਪੰਜਾਬ ਪੁਲਿਸ ਨੇ ਘੇਰਿਆ ਦਰਿਆ, ਦੇਖੋ ਦਰਿਆ ਚੋਂ ਕੀ ਕੱਢ ਲਿਆਈ ਪੁਲਿਸ

ਭਾਵੇਂ ਸੂਬੇ ਵਿੱਚ ਅਮਲ ਦੇ ਧੰਦੇ ਤੇ ਪਾਬੰਦੀ ਲਗਾਈ ਗਈ ਹੈ ਪਰ ਫੇਰ ਵੀ ਕੁਝ ਲੋਕ ਚੋਰੀ ਛੁਪੇ ਇਸ ਧੰਦੇ ਨੂੰ ਅੰਜਾਮ ਦੇਈ ਜਾ ਰਹੇ ਹਨ। ਲੋਕਾਂ ਦੁਆਰਾ ਦੇਸੀ ਦਾਰੂ ਕੱਢੇ ਜਾਣ ਕਰਕੇ ਸਰਕਾਰ ਦੇ ਆਬਕਾਰੀ ਵਿਭਾਗ ਨੂੰ ਘਾਟਾ ਪੈਂਦਾ ਹੈ। ਜਿਸ ਕਰਕੇ ਸਮੇਂ ਸਮੇਂ ਤੇ ਵਿਭਾਗ ਦੀਆਂ ਟੀਮਾਂ ਦੁਆਰਾ ਪੁਲੀਸ ਨਾਲ ਮਿਲ ਕੇ ਰੇਡ ਕੀਤੀ ਜਾਂਦੀ ਹੈ। ਫਿਰੋਜ਼ਪੁਰ ਦੇ ਕੁਝ ਪਿੰਡਾਂ ਵਿਚ ਰੇਡ ਕਰਕੇ ਭਾਰੀ ਮਾਤਰਾ ਵਿੱਚ ਦੇਸੀ ਦਾ ਰੂ, ਲਾ ਹ ਣ ਅਤੇ ਕੁਝ ਸਾਮਾਨ ਬਰਾਮਦ ਕੀਤਾ ਗਿਆ।

ਕੋਈ ਵੀ ਵਿਅਕਤੀ ਇਨ੍ਹਾਂ ਟੀਮਾਂ ਦੇ ਕਾਬੂ ਨਹੀਂ ਆਇਆ। ਐਕਸਾਈਜ਼ ਇੰਸਪੈਕਟਰ ਜ਼ੀਰਾ ਨੇ ਜਾਣਕਾਰੀ ਦਿੱਤੀ ਹੈ ਕਿ ਐਕਸਾਈਜ਼ ਵਿਭਾਗ ਦੇ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਉਨ੍ਹਾਂ ਵੱਲੋਂ ਸਤਲੁਜ ਦਰਿਆ ਦੇ ਨੇੜੇ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡਾਂ ਹਬੀਬ ਕੇ, ਰਾਜੇ ਕੀ ਗੱਟੀ, ਮਹਿੰਦਰਾ ਵਾਲੇ ਝੁੱਗੇ ਅਤੇ ਚਾਕਰਾਂ ਦਾ ਬੇੜਾ ਆਦਿ ਵਿੱਚ ਰੇਡ ਕੀਤੀ ਗਈ।

ਅਕਸਾਈਜ ਇੰਸਪੈਕਟਰ ਦੇ ਦੱਸਣ ਮੁਤਾਬਕ ਰੇਡ ਦੌਰਾਨ ਉਨ੍ਹਾਂ ਨੂੰ 3 ਡਰੰਮ, 4 ਪਤੀਲੇ, 34 ਤਿਰਪਾਲਾਂ ਅਤੇ ਲਗਭਗ 72,000 ਲਿਟਰ ਲਾਹਣ ਬਰਾਮਦ ਹੋਇਆ ਹੈ। ਜੋ ਉਨ੍ਹਾਂ ਵੱਲੋਂ ਨਸ਼ਟ ਕਰ ਦਿੱਤਾ ਗਿਆ ਹੈ। ਇਸ ਤੋਂ ਬਿਨਾਂ 22 ਟਿਊਬਾਂ ਦੇਸੀ ਦਾ ਰੂ ਦੀਆਂ ਬਰਾਮਦ ਹੋਈਆਂ ਹਨ। ਜਿਨ੍ਹਾਂ ਵਿੱਚ 6750 ਬੋਤਲਾਂ ਦਾ ਰੂ ਸੀ। ਇਸ ਨੂੰ ਵੀ ਡੋਲ੍ਹ ਦਿੱਤਾ ਗਿਆ ਹੈ। ਅਕਸਾਈਜ਼ ਇੰਸਪੈਕਟਰ ਨੇ ਦੱਸਿਆ ਹੈ ਕਿ ਅੱਜ ਕੋਈ ਵੀ ਵਿਅਕਤੀ ਰੇਡ ਕਰਨ ਵਾਲੀ ਟੀਮ ਦੇ ਕਾਬੂ ਨਹੀਂ ਆਇਆ।

ਸਾਰੇ ਹੀ ਵਿਅਕਤੀ ਰੇਡ ਕਰਨ ਵਾਲਿਆਂ ਨੂੰ ਦੂਰੋਂ ਹੀ ਦੇਖ ਕੇ ਦੌੜ ਗਏ ਹਨ। ਐਕਸਾਈਜ਼ ਵਿਭਾਗ ਅਤੇ ਪੁਲੀਸ ਦੀਆਂ ਟੀਮਾਂ ਜਾਣਦੀਆਂ ਹਨ ਕਿ ਦਰਿਆ ਦੇ ਕੰਢੇ ਲੁਕ ਛਿਪ ਕੇ ਕੁਝ ਲੋਕ ਇਹ ਧੰਦਾ ਕਰਦੇ ਹਨ। ਜਿਸ ਕਰਕੇ ਸਮੇਂ ਸਮੇਂ ਤੇ ਇਨ੍ਹਾਂ ਲੋਕਾਂ ਤੇ ਵਿਭਾਗੀ ਕਾਰਵਾਈ ਕੀਤੀ ਹੁੰਦੀ ਹੈ। ਇਹ ਲੋਕ ਸਦਾ ਚੌਕਸ ਰਹਿੰਦੇ ਹਨ ਅਤੇ ਰੇਡ ਕਰਨ ਵਾਲੀਆਂ ਟੀਮਾਂ ਨੂੰ ਦੇਖਦੇ ਸਾਰ ਹੀ ਦੌੜ ਜਾਂਦੇ ਹਨ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *