ਦਾਦੇ ਪੋਤੇ ਨੂੰ ਕਾਰ ਨੇ ਹਵਾ ਚ ਲਿਫਾਫੇ ਵਾਂਗ ਮਾਰਿਆ ਉਡਾਕੇ, ਸੜਕ ਤੇ ਵਿਛੀਆਂ ਲਾਸ਼ਾਂ

ਤਰਨਤਾਰਨ ਦੇ ਪਿੰਡ ਚੂਸਲੇਵਾੜ ਵਿੱਚ ਇਕ ਹੀ ਪਰਿਵਾਰ ਦੇ 2 ਜੀਆਂ ਦੀ ਜਾਨ ਜਾਣ ਅਤੇ ਇਕ ਔਰਤ ਮੈਂਬਰ ਦੇ ਸੱਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਮ੍ਰਿਤਕ ਦੇਹਾਂ ਮੋਰਚਰੀ ਵਿਚ ਰਖਵਾ ਲਈਆਂ ਗਈਆਂ ਹਨ ਅਤੇ ਜਿਸ ਔਰਤ ਦਰਸ਼ਨ ਕੌਰ ਦੇ ਸੱ ਟਾਂ ਲੱਗੀਆਂ ਹਨ, ਉਸ ਦਾ ਆਪ੍ਰੇਸ਼ਨ ਕੀਤਾ ਜਾਵੇਗਾ। ਇਕ ਨੌਜਵਾਨ ਹਰਨੇਕ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਚਾਚਾ ਰੇਸ਼ਮ ਸਿੰਘ, ਚਾਚੀ ਦਰਸ਼ਨ ਕੌਰ ਅਤੇ ਉਨ੍ਹਾਂ ਦਾ 10 ਸਾਲ ਦਾ ਪੋਤਾ ਪ੍ਰਿੰਸ ਰੇਹੜੀ ਤੇ ਜਾ ਰਹੇ ਸਨ।

ਕਿਸੇ ਕਾਰ ਨੇ ਗ ਲ ਤ ਸਾਈਡ ਆ ਕੇ ਰੇਹੜੀ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਦਾਦੇ ਪੋਤੇ ਦੀ ਜਾਨ ਚਲੀ ਗਈ ਅਤੇ ਦਰਸ਼ਨ ਕੌਰ ਦੇ ਕਾਫੀ ਸੱਟਾਂ ਲੱਗੀਆਂ ਹਨ। ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਰਨੇਕ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ। ਪਿੰਡ ਦੇ ਸਰਪੰਚ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਰੇਸ਼ਮ ਸਿੰਘ ਆਪਣੀ ਪਤਨੀ ਦਰਸ਼ਨ ਕੌਰ ਅਤੇ 10 ਸਾਲ ਦੇ ਪੋਤੇ ਪ੍ਰਿੰਸ ਸਮੇਤ ਰੇਹੜੀ ਉੱਤੇ ਜਾ ਰਿਹਾ ਸੀ। ਇਹ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਕੇ ਗੁਜ਼ਾਰਾ ਕਰਦੇ ਸਨ।

ਗ ਲ ਤ ਦਿਸ਼ਾ ਤੋਂ ਆ ਕੇ ਇਕ ਕਾਰ ਉਨ੍ਹਾਂ ਦੀ ਰੇਹੜੀ ਵਿਚ ਵੱਜੀ। ਜਿਸ ਕਰਕੇ ਦਾਦੇ ਪੋਤੇ ਦੀ ਜਾਨ ਚਲੀ ਗਈ ਅਤੇ ਔਰਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸਰਪੰਚ ਦਾ ਕਹਿਣਾ ਹੈ ਕਿ ਪੁਲੀਸ ਅਤੇ ਪੰਚਾਇਤ ਨੇ ਹਿਮਤ ਕਰਕੇ ਭਿੱਖੀਵਿੰਡ ਤੋਂ ਕਾਰ ਨੂੰ ਕਾਬੂ ਕਰ ਲਿਆ ਹੈ। ਕਾਰ ਚਾਲਕ ਨੌਜਵਾਨ ਵੀ ਫੜਿਆ ਗਿਆ ਹੈ। ਉਸ ਨੇ ਕੋਈ ਅਮਲ ਕੀਤਾ ਹੋਇਆ ਸੀ। ਸਰਪੰਚ ਨੇ ਕਾਰਵਾਈ ਦੀ ਮੰਗ ਕੀਤੀ ਹੈ। ਨਿਰਮਲ ਸਿੰਘ ਨਾਮ ਦੇ ਵਿਅਕਤੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਕਾਰ ਨੇ ਉਲਟ ਦਿਸ਼ਾ ਵਿੱਚ ਆ ਕੇ ਤਿੰਨੇ ਰੇਹੜੀ ਸਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਇਹ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ 3 ਮੈਂਬਰ ਲਿਆਂਦੇ ਗਏ। ਜਿਨ੍ਹਾਂ ਵਿੱਚ ਰੇਸ਼ਮ ਸਿੰਘ ਅਤੇ ਇੱਕ ਬੱਚਾ ਪਹਿਲਾਂ ਹੀ ਦਮ ਤੋੜ ਚੁੱਕੇ ਸਨ। ਜਦ ਕਿ 64 ਸਾਲਾ ਦਰਸ਼ਨ ਕੌਰ ਦੀ ਹਾਲਤ ਵੀ ਕਾਫ਼ੀ ਖ਼ਰਾਬ ਹੈ। ਫਰੱਕਚਰ ਹੋਣ ਕਾਰਨ ਦਰਸ਼ਨ ਕੌਰ ਦਾ ਆਪ੍ਰੇਸ਼ਨ ਕੀਤਾ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *