ਬਿਜਲੀ ਬੋਰਡ ਦੇ ਵੱਡੇ ਟਰਾਂਸਫਾਰਮਰ ਨੂੰ ਲੱਗੀ ਅੱਗ, ਦੇਖੋ ਕਿਵੇਂ ਧੂੰ-ਧੂੰ ਕਰਕੇ ਸੜੇ ਟਰਾਂਸਫਾਰਮਰ

ਬਿਜਲੀ ਸਾਡੀ ਜਿੰਦਗੀ ਦੀ ਇੱਕ ਅਹਿਮ ਜਰੂਰਤ ਬਣ ਚੁੱਕੀ ਹੈ। ਬਿਜਲੀ ਦੀ ਅਣਹੋਂਦ ਕਾਰਨ ਸਾਡੇ ਬਹੁਤ ਸਾਰੇ ਕੰਮ ਰੁਕ ਜਾਂਦੇ ਹਨ। ਹੁਸ਼ਿਆਰਪੁਰ ਦੇ ਬਲਾਕ ਟਾਂਡਾ ਉੜਮੁੜ ਦੇ ਪਿੰਡ ਮਿਆਣੀ ਵਿਖੇ ਬਿਜਲੀ ਘਰ ਵਿੱਚ ਅੱਗ ਲੱਗ ਜਾਣ ਕਰਕੇ 66 ਕੇ.ਵੀ. ਗਰਿੱਡ ਵਿੱਚ ਇੱਕ ਟਰਾਂਸਫਾਰਮਰ ਨੂੰ ਅੱਗ ਲੱਗ ਗਈ। ਜਿਸ ਨਾਲ ਇਕ ਟਰਾਂਸਫਾਰਮਰ ਤਾਂ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਪਰ ਦੂਸਰੇ ਨੂੰ ਬਚਾਅ ਲਿਆ ਗਿਆ ਹੈ।

ਇਸ ਘਟਨਾ ਨਾਲ ਬਿਜਲੀ ਵਿਭਾਗ ਨੂੰ ਕਰੋੜ ਰੁਪਏ ਦੇ ਲਗਭਗ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਕਈ ਘੰਟੇ ਦੀ ਮਿਹਨਤ ਮਗਰੋਂ ਅੱਗ ਤੇ ਕਾ ਬੂ ਪਾਇਆ। ਇਸ ਸਮੇਂ ਬਿਜਲੀ ਵਿਭਾਗ ਦੇ ਅਧਿਕਾਰੀ, ਪਿੰਡ ਮਿਆਣੀ ਦੇ ਵਾਸੀ ਅਤੇ ਹੋਰ ਇਲਾਕੇ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਸਨ। ਸਭ ਨੇ ਅੱਗ ਨੂੰ ਬੁਝਾਉਣ ਲਈ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਅੱਗ ਕਿਸੇ ਤਕਨੀਕੀ ਨੁਕਸ ਕਾਰਨ ਲੱਗੀ ਦੱਸੀ ਜਾਂਦੀ ਹੈ।

ਇਕ ਵਿਅਕਤੀ ਦੇ ਦੱਸਣ ਮੁਤਾਬਕ ਜਦੋਂ ਅੱਗ ਲੱਗਣ ਬਾਰੇ ਖ਼ਬਰ ਫੈਲੀ ਤਾਂ ਬਿਜਲੀ ਅਧਿਕਾਰੀਆਂ ਦੀ ਮ ਦ ਦ ਲਈ ਪਿੰਡ ਵਾਸੀ ਵੱਡੀ ਗਿਣਤੀ ਵਿਚ ਪਹੁੰਚ ਗਏ। ਜਿਉਂ ਜਿਉਂ ਖ਼ਬਰ ਫੈਲਦੀ ਗਈ ਤਾਂ ਹੋਰ ਲੋਕ ਵੀ ਇਕੱਠੇ ਹੁੰਦੇ ਗਏ। ਫਾਇਰ ਬ੍ਰਿਗੇਡ ਨੇ ਇਕ ਟਰਾਂਸਫਾਰਮਰ ਤਾਂ ਬਚਾ ਲਿਆ ਹੈ, ਜਦ ਕਿ ਦੂਜਾ ਸੜ ਚੁੱਕਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਅੱਗ ਕਿਸੇ ਤਕਨੀਕੀ ਨੁ ਕ ਸ ਕਾਰਨ ਲੱਗੀ ਹੋ ਸਕਦੀ ਹੈ। ਜਿਸ ਦਾ ਪਤਾ ਬਾਅਦ ਵਿੱਚ ਲੱਗੇਗਾ।

ਉਨ੍ਹਾਂ ਦੇ ਦੱਸਣ ਮੁਤਾਬਕ ਇਕ ਟਰਾਂਸਫਾਰਮਰ ਤਾਂ ਪੂਰੀ ਤਰਾਂ ਨੁਕ ਸਾ ਨਿ ਆ ਗਿਆ ਹੈ ਅਤੇ ਇਕ ਟਰਾਂਸਫਾਰਮਰ ਨੂੰ ਘੱਟ ਨੁਕਸਾਨ ਪਹੁੰਚਿਆ ਹੈ। ਫਾਇਰ ਬ੍ਰਿਗੇਡ ਦੁਆਰਾ ਅੱਗ ਤੇ ਕਾਬੂ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਅੱਗ ਦੀਆਂ ਲਾਟਾਂ ਕਈ ਕਈ ਫੁੱਟ ਉੱਚੀਆਂ ਦੇਖੀਆਂ ਗਈਆਂ। ਗਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *