ਲਵਪ੍ਰੀਤ ਬੇਅੰਤ ਮਾਮਲੇ ਚ ਵੱਡਾ ਮੋੜ, ਵਾਇਰਲ ਆਡੀਓ ਰਿਕਾਰਡਿੰਗ ਨੇ ਉਡਾਏ ਸਭ ਦੇ ਹੋਸ਼

ਪਿਛਲੇ ਦਿਨੀਂ ਬਰਨਾਲਾ ਦੇ ਥਾਣਾ ਧਨੌਲਾ ਦੇ ਲਵਪ੍ਰੀਤ ਸਿੰਘ ਨਾਮ ਦੇ ਲੜਕੇ ਦੀ ਜਾਨ ਜਾਣ ਦਾ ਮਾਮਲਾ ਬਹੁਤ ਚਰਚਾ ਵਿੱਚ ਰਿਹਾ ਹੈ। ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਲਾਡੀ ਦੀ ਪਤਨੀ ਬੇਅੰਤ ਕੌਰ ਦੁਆਰਾ ਲਾਡੀ ਨਾਲ ਗੱਲ ਨਾ ਕਰਨ ਕਰਕੇ ਲਾਡੀ ਨੇ ਜਾਨ ਦੇ ਦਿੱਤੀ। ਬੇਅੰਤ ਕੌਰ ਦਾ ਪਰਿਵਾਰ ਇਨ੍ਹਾਂ ਦੋਸ਼ਾਂ ਨੂੰ ਨ ਕਾ ਰ ਦਾ ਰਿਹਾ ਹੈ। ਹੁਣ ਇੱਕ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਰਿਕਾਰਡਿੰਗ ਲਾਡੀ ਦੀ ਭੈਣ ਅਤੇ ਬੇਅੰਤ ਕੌਰ ਵਿਚਕਾਰ ਹੋਈ ਗੱਲਬਾਤ ਦੀ ਹੈ, ਜੋ ਕਿ ਲਵਪ੍ਰੀਤ ਸਿੰਘ ਲਾਡੀ ਦੀ ਜਾਨ ਜਾਣ ਤੋਂ ਬਾਅਦ ਦੀ ਹੈ।

ਇਸ ਵਿਚ ਲਾਡੀ ਦੀ ਭੈਣ ਬੇਅੰਤ ਕੌਰ ਨੂੰ ਪੁੱਛਦੀ ਹੈ ਕੀ ਤੈਨੂੰ ਲਾਡੀ ਨੇ ਫੋਨ ਕੀਤਾ ਸੀ ? ਇਸ ਤੇ ਬੇਅੰਤ ਕੌਰ ਕਹਿੰਦੀ ਹੈ ਕਿ ਮੈਂ ਕਿਹਾ ਸੀ ਕਿ ਸ਼ਾਮ ਨੂੰ ਗੱਲ ਕਰਾਂਗੀ। ਲਾਡੀ ਦੀ ਭੈਣ ਕਹਿੰਦੀ ਹੈ ਕਿ ਚੈਟ ਵਿੱਚ ਲਿਖਿਆ ਹੈ ਕਿ ਮੈਂ ਗੱਲ ਨਹੀਂ ਕਰ ਸਕਦੀ। ਲਾਡੀ ਨੇ ਸਨੀ ਅਤੇ ਸੀਰੇ ਨੂੰ ਵੀ ਫੋਨ ਕਰਕੇ ਦੱਸਿਆ ਹੈ ਕਿ ਬੇਅੰਤ ਗੱਲ ਨਹੀਂ ਕਰਦੀ। ਉਹ ਇੰਨਾ ਵੱਡਾ ਕਦਮ ਚੁੱਕ ਗਿਆ ਹੈ। ਬੇਅੰਤ ਕਹਿੰਦੀ ਹੈ ਕਿ ਮੈਂ ਕੰਮ ਤੇ ਸੀ ਅਤੇ ਥੱਕ ਗਈ ਸੀ। ਲਾਡੀ ਦੀ ਭੈਣ ਕਹਿੰਦੀ ਹੈ ਕਿ ਮੈਂ ਅਜੇ ਚੈਟ ਨਹੀਂ ਵੇਖੀ।

ਲਾਡੀ ਨੇ ਮੈਨੂੰ ਵੀ ਫੋਨ ਤੇ ਤੇਰੇ ਗੱਲ ਨਾ ਕਰਨ ਬਾਰੇ ਦੱਸਿਆ ਸੀ। ਜਿਸ ਕਰਕੇ ਮੈਂ ਅੰਕਲ ਨੂੰ ਕਿਹਾ ਬੇਅੰਤ ਨਾਲ ਗੱਲ ਕਰੇ। ਆਪਾਂ ਬੈਠ ਕੇ ਨਿਬੇੜ ਲੈਂਦੇ ਹਾਂ। ਤੈਨੂੰ ਕਿਹਾ ਸੀ ਕਿ ਇੰਡੀਆ ਆ ਕੇ ਗੱਲ ਕਰ ਲੈ। ਇੰਨੀ ਗੱਲ ਹੀ ਨਾ ਵਧਦੀ ਅਤੇ ਅਤੇ ਉਹ ਇੰਨਾ ਵੱਡਾ ਕਦਮ ਨਾ ਚੁੱਕਦਾ। ਜੇ ਤੇਰਾ ਕੋਈ ਚੱਕਰ ਸੀ, ਤੈਨੂੰ ਕੋਈ ਹੋਰ ਪਸੰਦ ਸੀ ਤਾਂ ਤੂੰ ਮੈਨੂੰ ਦੱਸ ਦਿੰਦੀ ਪਰ ਤੂੰ ਤਾਂ ਕਿਸੇ ਨੂੰ ਵੀ ਫੋਨ ਜਾਂ ਮੈਸੇਜ ਨਹੀਂ ਕਰ ਰਹੀ। ਬੇਅੰਤ ਜਵਾਬ ਦਿੰਦੀ ਹੈ ਕਿ ਮੈਂ ਡੈਡੀ ਨੂੰ ਫੋਨ ਲਾਇਆ ਪਰ ਲੱਗਿਆ ਨਹੀਂ।

ਲਾਡੀ ਦੀ ਭੈਣ ਕਹਿੰਦੀ ਹੈ ਕਿ ਫੋਨ ਕਿਉਂ ਨਹੀਂ ਲੱਗਿਆ? ਲਾਡੀ ਨੇ ਕਦੇ ਵਾਪਸ ਨਹੀਂ ਆਉਣਾ। ਅਸੀਂ ਉਸ ਨੂੰ ਕਹਿੰਦੇ ਸੀ ਕਿ ਸਬਰ ਰੱਖ ਲਵੇ ਪਰ ਉਹ ਵੀ ਕਿੰਨੀ ਦੇਰ ਸਬਰ ਰੱਖਦਾ? ਬੇਅੰਤ ਕਹਿੰਦੀ ਹੈ ਕਿ ਸਾਡੇ ਵਿਚਕਾਰ ਇੰਨੀ ਵੱਡੀ ਗੱਲ ਤਾਂ ਨਹੀਂ ਹੋਈ। ਲਾਡੀ ਦੀ ਭੈਣ ਕਹਿੰਦੀ ਹੈ ਕਿ ਤੂੰ ਕੰਮ ਘੱਟ ਕਰ ਲੈਂਦੀ। ਪਤੀ ਤੋਂ ਵਧ ਕੇ ਪਤਨੀ ਲਈ ਕੀ ਹੈ? ਆਪਣਾ ਪਰਿਵਾਰ ਹੀ ਸਭ ਕੁਝ ਹੈ। ਮੈਂ ਤੇਰੇ ਕੋਲ ਆਪਣੀ ਸਹੇਲੀ ਨੂੰ ਭੇਜ ਰਹੀ ਹਾਂ। ਮੇਰੀ ਸਹੇਲੀ ਰਮਨ ਤੈਨੂੰ ਸੰਭਾਲ ਲਵੇਗੀ।

ਇਸ ਤੇ ਬੇਅੰਤ ਕਹਿੰਦੀ ਹੈ ਕਿ ਮੇਰੀ ਭੂਆ ਅਤੇ ਚਾਚੀ ਦੀਆਂ ਕੁੜੀਆਂ ਆ ਰਹੀਆਂ ਹਨ। ਲਾਡੀ ਦੀ ਭੈਣ ਕਹਿੰਦੀ ਹੈ ਕਿ ਮੈਂ ਤੈਨੂੰ ਬਹੁਤ ਫੋਨ ਕੀਤੇ, ਮੈਸੇਜ ਕੀਤੇ ਕਿ ਲਾਡੀ ਨਾਲ ਗੱਲ ਕਰ ਲਿਆ ਕਰ ਪਰ ਤੂੰ ਮੰਨੀ ਹੀ ਨਹੀਂ। ਹੁਣ ਰੋ ਨਾ। ਜੋ ਹੋਣਾ ਸੀ, ਉਹ ਹੋ ਗਿਆ। ਤੂੰ ਰੋਟੀ ਪਾਣੀ ਖਾ ਪੀ। ਇਹ ਆਡੀਓ ਲਗਭਗ 8 ਮਿੰਟ ਦੀ ਹੈ। ਸ਼ੋਸਲ ਮੀਡੀਆ ਤੇ ਇਸ ਦੀ ਹੀ ਚਰਚਾ ਹੋ ਰਹੀ ਹੈ। ਅਸੀਂ ਇੱਕ ਗੱਲ ਇਥੇ ਸਾਫ ਕਰ ਦੇਈਏ ਕਿ ਸਾਡੇ ਵੱਲੋ ਇਸ ਆਡੀਓ ਦੀ ਕਿਸੇ ਵੀ ਤਰੀਕੇ ਨਾਲ ਪੁਸ਼ਟੀ ਨਹੀਂ ਕੀਤੀ ਜਾਂਦੀ। ਪੂਰੀ ਜਾਣਕਾਰੀ ਲਈ ਹੇਠਾਂ ਸੁਣੋ ਪੂਰੀ ਆਡੀਓ

Leave a Reply

Your email address will not be published. Required fields are marked *