3 ਘੰਟੇ ਪਾਣੀ ਅੰਦਰ ਰਹੀ ਕੁੜੀ ਨੇ ਦਿੱਤੀ ਮੋਤ ਨੂੰ ਮਾਤ, ਮਾਂ ਨੂੰ ਰੋਂਦੀ ਦੇਖ ਨੌਜਵਾਨ ਨੇ ਲਾਈ ਜਾਨ ਦੀ ਬਾਜੀ

ਬਰਸਾਤ ਦਾ ਮੌਸਮ ਹੋਣ ਕਰਕੇ ਅੱਜਕੱਲ੍ਹ ਨਦੀਆਂ ਨਾਲਿਆਂ ਵਿੱਚ ਪਾਣੀ ਆਇਆ ਹੋਇਆ ਹੈ। ਕਈ ਵਾਰ ਇਸ ਬਰਸਾਤੀ ਪਾਣੀ ਕਾਰਨ ਕਈ ਅਣ-ਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਪਠਾਨਕੋਟ ਦੇ ਇਕ ਨਾਲੇ ਵਿੱਚ 3 ਸਕੂਟਰੀ ਸਵਾਰ ਡਿੱਗ ਪਏ। ਇਨ੍ਹਾਂ ਵਿਚ ਇਕ ਲੜਕਾ ਅਤੇ 2 ਲੜਕੀਆਂ ਸਨ। ਇਕ ਲੜਕਾ ਅਤੇ ਇਕ ਲੜਕੀ ਤਾਂ ਬਾਹਰ ਨਿਕਲ ਗਏ ਸਨ ਪਰ ਇੱਕ ਲੜਕੀ ਨੂੰ ਲਗਪਗ ਢਾਈ ਘੰਟੇ ਬਾਅਦ ਪਾਣੀ ਵਿੱਚੋਂ ਕੱਢਿਆ ਗਿਆ।

ਲੜਕੀ ਦੀ ਮਾਸੀ ਨੇ ਇਸ ਨੂੰ ਭੋਲੇ ਸ਼ੰਕਰ ਦਾ ਚ ਮ ਤ ਕਾ ਰ ਦੱਸਿਆ ਹੈ। ਸਕੂਟਰੀ ਸਵਾਰ ਲੜਕੇ ਵਿੱਕੀ ਦੇ ਦੱਸਣ ਮੁਤਾਬਕ ਜਦੋਂ ਉਹ ਲੰਘਣ ਲੱਗੇ ਤਾਂ ਨਾਲੇ ਵਿਚ ਪਾਣੀ ਜ਼ਿਆਦਾ ਆ ਗਿਆ ਅਤੇ ਸਕੂਟਰੀ ਰੁੜ੍ਹ ਗਈ। ਇਕ ਵਿਅਕਤੀ ਦਾ ਕਹਿਣਾ ਹੈ ਕਿ ਇਹ ਲੜਕੀ 2 ਢਾਈ ਘੰਟੇ ਤੋਂ ਪਾਣੀ ਦੇ ਵਿੱਚ ਹੀ ਸੀ। ਕਈ ਲੋਕਾਂ ਨੇ ਉਸ ਦੇ ਬਚਣ ਦੀ ਉਮੀਦ ਛੱਡ ਦਿੱਤੀ ਸੀ। ਕੁੜੀ ਦੀ ਮਾਂ ਇੱਕ ਪਾਸੇ ਖੜ੍ਹੀ ਰੋ ਰਹੀ ਸੀ। ਪ੍ਰਸ਼ਾਸਨ ਅਤੇ ਗੋਤਾਖੋਰਾਂ ਨੇ ਹੱਥ ਖਡ਼੍ਹੇ ਕਰ ਦਿੱਤੇ ਕਿ ਪਾਣੀ ਜ਼ਿਆਦਾ ਹੋਣ ਕਾਰਨ ਲੜਕੀ ਨਹੀਂ ਮਿਲ ਰਹੀ।

ਇਸ ਵਿਅਕਤੀ ਦੇ ਦੱਸਣ ਮੁਤਾਬਕ ਉਸ ਨੂੰ ਕਿਸੇ ਨੇ ਦੱਸਿਆ ਕਿ ਲੜਕੀ ਜਿਉਂਦੀ ਹੈ। ਜਿਸ ਕਰਕੇ ਉਸ ਨੇ ਵੀ ਗੋਤਾਖੋਰਾਂ ਨੂੰ ਇਸ ਪਾਸੇ ਧਿਆਨ ਦੇਣ ਲਈ ਕਿਹਾ ਪਰ ਗੋਤਾਖੋਰਾਂ ਨੇ ਉਸ ਦੀ ਗੱਲ ਨਹੀਂ ਗੌਰੀ। ਅਖੀਰ ਉਸ ਨੇ ਖ਼ੁਦ ਹੀ ਪਾਣੀ ਵਿੱਚ ਛਾਲ ਲਗਾ ਦਿੱਤੀ। ਉਹ ਲੜਕੀ ਦਾ ਕੱਪੜਾ ਫੜ ਕੇ ਉਸ ਨੂੰ ਬਾਹਰ ਕੱਢ ਲਿਆਇਆ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਇਸ ਸਾਲ ਹੀ ਇੱਥੇ ਪੁਲ ਦਾ ਨਿਰਮਾਣ ਕਰ ਦੇਣਾ ਚਾਹੀਦਾ ਹੈ ਤਾਂ ਕਿ ਮੁੜ ਅਜਿਹੀ ਘਟਨਾ ਨਾ ਵਾਪਰ ਸਕੇ।

ਲੜਕੀ ਦੀ ਮਾਸੀ ਦਾ ਕਹਿਣਾ ਹੈ ਕਿ ਇਹ ਭੋਲੇ ਸ਼ੰਕਰ ਦਾ ਚਮਤਕਾਰ ਹੈ। ਲੜਕੀ 2 ਢਾਈ ਘੰਟੇ ਪਾਣੀ ਵਿਚ ਬੈਠੀ ਰਹੀ। ਭੋਲੇ ਸ਼ੰਕਰ ਨੇ ਉਸ ਨੂੰ ਬਚਾ ਲਿਆ। ਇਸ ਦਾ ਮਤਲਬ ਹੈ ਕਿ ਭਗਵਾਨ ਇਸ ਧਰਤੀ ਉੱਤੇ ਹੈ। ਇਸ ਔਰਤ ਦਾ ਕਹਿਣਾ ਹੈ ਕਿ ਉਹ ਸਭ ਕੁਝ ਕਰ ਸਕਦਾ ਹੈ। ਇਨਸਾਨ ਨੂੰ ਭਰੋਸਾ ਹੋਣਾ ਚਾਹੀਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *