ਕਈ ਮਹੀਨਿਆਂ ਤੋਂ ਮਰ ਰਹੀਆਂ ਸੀ ਬੱਕਰੀਆਂ, ਅੱਜ ਖੁੱਲ ਗਿਆ ਸਾਰਾ ਭੇਤ, ਦੇਖੋ ਜੰਗਲ ਚੋਂ ਕੀ ਮਿਲਿਆ

ਨੰਗਲ ਦੇ ਨਾਲ ਲੱਗਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਪਿਛਲੇ ਇੱਕ ਮਹੀਨੇ ਤੋਂ ਇਕ ਗ ਰੀ ਬ ਵਿਅਕਤੀ ਦੀਆਂ ਬੱਕਰੀਆਂ ਦੀ ਜਾਨ ਜਾਣ ਦੀਆਂ ਖ਼ਬਰਾਂ ਆ ਰਹੀਆਂ ਸਨ। ਇਸ ਵਿਅਕਤੀ ਦੀਆਂ ਹੁਣ ਤਕ 6 ਬੱਕਰੀਆਂ ਦਮ ਤੋੜ ਚੁੱਕੀਆਂ ਹਨ। ਜੋ ਕਿ ਇਕ ਗਰੀਬ ਵਿਅਕਤੀ ਲਈ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੈ। ਮਾਤਾ ਜਲਪਾ ਦੇਵੀ ਦਾ ਮੰਦਰ ਵੀ ਇੱਥੋਂ ਨੇੜੇ ਹੀ ਹੈ। ਜਿਸ ਵਿਅਕਤੀ ਦੀਆਂ ਬੱਕਰੀਆਂ ਨੇ ਦਮ ਤੋੜਿਆ ਹੈ,

ਉਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੰਗਲ ਵਿੱਚੋਂ ਥਾਂ ਥਾਂ ਤੋਂ ਅਜਿਹੀਆਂ ਦਵਾਈਆਂ ਖਿੱਲਰੀਆਂ ਹੋਈਆਂ ਮਿਲੀਆਂ ਹਨ, ਜਿਨ੍ਹਾਂ ਦੀ ਫਸਲਾਂ ਤੇ ਸਪ੍ਰੇਅ ਕੀਤੀ ਜਾਂਦੀ ਹੈ। ਉਸ ਵਿਅਕਤੀ ਦਾ ਕਹਿਣਾ ਹੈ ਕਿ ਜਿਹੜੀਆਂ ਦਵਾਈਆਂ ਉਨ੍ਹਾਂ ਨੂੰ ਮਿਲੀਆਂ ਹਨ, ਉਨ੍ਹਾਂ ਨੇ ਸਬੰਧਤ ਟੀਮ ਨੂੰ ਵਿਖਾ ਦਿੱਤੀਆਂ ਹਨ। ਉਹ ਨਹੀਂ ਜਾਣਦੇ ਕਿ ਉਨ੍ਹਾਂ ਦਾ ਨੁਕਸਾਨ ਹੋਣ ਪਿੱਛੇ ਕੀ ਕਾਰਨ ਹਨ? ਇਸ ਵਿਅਕਤੀ ਦਾ ਕਹਿਣਾ ਹੈ ਕਿ ਇੱਕ ਜਾਂ ਡੇਢ ਘੰਟੇ ਬਾਅਦ ਹੀ ਜਾਨਵਰ ਫੁੱਲ ਜਾਂਦਾ ਹੈ।

ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਵੇਂ ਜਾਨਵਰ ਨੂੰ ਅਫਾਰਾ ਹੋਇਆ ਹੈ। ਪਸ਼ੂ ਦੇ ਮੂੰਹ ਵਿੱਚੋਂ ਗੰਧ ਵੀ ਆਉਂਦੀ ਹੈ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਅੱਜ ਇਸ ਵਿਅਕਤੀ ਦਾ ਨੁਕਸਾਨ ਹੋਇਆ ਹੈ। ਕੱਲ੍ਹ ਨੂੰ ਉਨ੍ਹਾਂ ਦਾ ਵੀ ਨੁਕਸਾਨ ਹੋ ਸਕਦਾ ਹੈ। ਉਹ ਵੀ ਆਪਣੀਆਂ ਮੱਝਾਂ ਗਾਵਾਂ ਨੂੰ ਇੱਥੇ ਚਰਾਉਣ ਲਈ ਲਿਆਉਂਦੇ ਹਨ। ਮੀਂਹ ਨਾਲ ਇਸ ਦਵਾਈ ਦਾ ਅਸਰ ਧਰਤੀ ਤੱਕ ਪਹੁੰਚਦਾ ਹੈ।

ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜਲਪਾ ਮਾਤਾ ਮੰਦਰ ਦੇ ਨੇੜੇ ਕੋਈ ਵਿਅਕਤੀ ਕੈ ਮੀ ਕ ਲ ਸੁੱਟ ਗਿਆ ਹੈ। ਜਿਸ ਨਾਲ ਪਸ਼ੂਆਂ ਦੀ ਜਾਨ ਜਾ ਰਹੀ ਹੈ। ਉਨ੍ਹਾਂ ਨੂੰ ਇੱਥੋਂ ਵੱਖ ਵੱਖ ਤਰ੍ਹਾਂ ਦੀ ਦਵਾਈ ਮਿਲੀ ਹੈ। ਜਿਸ ਵਿੱਚੋਂ ਕੁਝ ਸੀਲਬੰਦ ਲਿਫ਼ਾਫੇ ਵੀ ਹਨ। ਇਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲੀਸ ਜਾਂਚ ਕਰ ਰਹੀ ਹੈ ਕਿ ਇਸ ਪਿੱਛੇ ਕਿਸ ਦਾ ਹੱਥ ਹੈ।

Leave a Reply

Your email address will not be published. Required fields are marked *