ਛੁੱਟੀ ਕੱਟਣ ਆਏ ਫੌਜੀ ਨਾਲ ਹੋਟਲ ਚ ਵੱਡੀ ਜੱਗੋ ਤੇਰਵੀ, ਖੋਲਿਆ ਕਮਰਾ ਤਾਂ ਉੱਡੇ ਹੋਸ਼

ਹਾਲਾਤ ਇਨਸਾਨ ਨੂੰ ਪਤਾ ਨਹੀਂ ਕਿਸ ਪਾਸੇ ਲੈ ਜਾਣ। ਹਰ ਆਦਮੀ ਕਿਸੇ ਨਾ ਕਿਸੇ ਉਲਝਣ ਵਿਚ ਉਲਝਿਆ ਹੋਇਆ ਹੈ ਅਤੇ ਕਈ ਵਾਰ ਮਾਮਲਾ ਨਾ ਸੁਲਝਦਾ ਦੇਖ ਇਨਸਾਨ ਗਲਤ ਕਦਮ ਚੁੱਕ ਲੈਂਦਾ ਹੈ। ਉਸ ਤੋਂ ਬਾਅਦ ਜੋ ਪਰਿਵਾਰ ਤੇ ਬੀਤਦੀ ਹੈ। ਉਹ ਪਰਿਵਾਰ ਹੀ ਜਾਣਦਾ ਹੈ। ਫਿਰੋਜ਼ਪੁਰ ਕੈਂਟ ਦੇ ਇਕ ਹੋਟਲ ਵਿੱਚ ਇਕ ਫੌਜੀ ਨੌਜਵਾਨ ਨੇ ਪੱਖੇ ਨਾਲ ਲ ਟ ਕ ਕੇ ਆਪਣੀ ਜਾਨ ਦੇ ਦਿੱਤੀ ਹੈ। ਉਹ ਡੇਢ ਮਹੀਨੇ ਤੋਂ ਛੁੱਟੀ ਆਇਆ ਹੋਇਆ ਸੀ। ਪੁਲੀਸ ਦੁਆਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਮ੍ਰਿਤਕ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਇਕ ਸਟੇਟਸ ਵੀ ਪਾਇਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਰਾਤ ਦੇ 11 ਵਜੇ ਫਿਰੋਜ਼ਪੁਰ ਕੈਂਟ ਦੇ ਹੋਟਲ ਸਵੇਰਾ ਤੋਂ ਇੱਕ ਫੋਨ ਆਇਆ ਸੀ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਇਕ ਵਿਅਕਤੀ ਨੇ ਹੋਟਲ ਦੇ ਕਮਰੇ ਵਿੱਚ ਰੱਸੀ ਦੇ ਸਹਾਰੇ ਪੱਖੇ ਨਾਲ ਲ ਟ ਕ ਕੇ ਆਪਣੀ ਜਾਨ ਦੇ ਦਿੱਤੀ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਵਿਅਕਤੀ ਨੇ ਸਵੇਰੇ 11 ਵਜੇ ਹੋਟਲ ਵਿਚ ਕਮਰਾ ਕਿਰਾਏ ਤੇ ਲਿਆ ਸੀ।

ਉਹ ਫ਼ਾਜ਼ਿਲਕਾ ਦਾ ਰਹਿਣ ਵਾਲਾ ਸੀ ਅਤੇ ਆਰਮੀ ਵਿਚ ਨੌਕਰੀ ਕਰਦਾ ਸੀ। ਉਸ ਦੀ ਡਿਊਟੀ ਲੇਹ ਵਿੱਚ ਸੀ ਪਰ ਉਹ ਡੇਢ ਮਹੀਨੇ ਤੋਂ ਛੁੱਟੀ ਆਇਆ ਹੋਇਆ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਬਾਰੇ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਫ਼ਾਜ਼ਿਲਕਾ ਤੋਂ ਫਿਰੋਜ਼ਪੁਰ ਕਿਵੇਂ ਆਇਆ? ਇਸ ਬਾਰੇ ਉਸ ਦੇ ਪਰਿਵਾਰ ਨੂੰ ਵੀ ਕੁਝ ਪਤਾ ਨਹੀਂ। ਇਹ ਕਦਮ ਚੁੱਕਣ ਤੋਂ ਪਹਿਲਾਂ ਉਸ ਨੇ ਸੋਸ਼ਲ ਮੀਡੀਆ ਤੇ ਇਕ ਸਟੇਟਸ ਵੀ ਪਾਇਆ ਸੀ।

ਜਿਸ ਵਿੱਚ ਉਸ ਨੇ ਲਿਖਿਆ ਹੈ, ਮੰਮੀ ਡੈਡੀ! ਆਈ ਲਵ ਯੂ। ਮੈਨੂੰ ਮੁਆਫ਼ ਕਰ ਦਿਓ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇ ਪਰਿਵਾਰ ਵਿੱਚ ਉਸ ਦੇ ਮਾਤਾ ਪਿਤਾ ਅਤੇ ਇਕ ਭਰਾ ਹਨ। ਉਸ ਦੀ ਮੰਗਣੀ ਹੋ ਚੁੱਕੀ ਸੀ ਅਤੇ ਵਿਆਹ ਅਜੇ ਨਹੀਂ ਸੀ ਹੋਇਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ 174 ਦੀ ਕਾਰਵਾਈ ਕਰ ਰਹੇ ਹਨ। ਇਸ ਉਪਰੰਤ ਜਾਂਚ ਕਰਕੇ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *