ਜਿਹੜੀ ਬੇਬੇ ਕਹਿੰਦੀ ਸੀ ਮੈਨੂੰ ਪਿ-ਸ਼ਾ-ਬ ਪਿਲਾਇਆ, ਕੁੱ-ਟ-ਮਾ-ਰ ਕੀਤੀ, ਹੁਣ ਸਾਰੀ ਕਹਾਣੀ ਪੈ ਗਈ ਪੁੱਠੀ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਮਨੀਸ਼ਾ ਗੁਲ੍ਹਾਟੀ ਹਰ ਮਸਲੇ ਤੇ ਐਕਟਿਵ ਰਹਿੰਦੇ ਹਨ। ਜਿਸ ਕਰਕੇ ਜਿਸ ਕਿਸੇ ਨੇ ਵੀ ਇਨਸਾਫ਼ ਲੈਣਾ ਹੁੰਦਾ ਹੈ, ਉਹ ਮੈਡਮ ਮੁਨੀਸ਼ਾ ਗੁਲਾਟੀ ਤੱਕ ਪਹੁੰਚ ਕਰਦਾ ਹੈ। ਪਿਛਲੇ ਦਿਨੀਂ ਨਾਭਾ ਦੀ ਸਬ ਤਹਿਸੀਲ ਭਾਦਸੋਂ ਦੇ ਪਿੰਡ ਰਾਇਮਲ ਮਾਜਰੀ ਦਾ ਮਾਮਲਾ ਸਾਹਮਣੇ ਆਇਆ ਸੀ। ਇੱਕ ਬਜ਼ੁਰਗ ਔਰਤ ਨੇ ਮੈਡਮ ਮਨੀਸ਼ਾ ਗੁਲਾਟੀ ਤੋਂ ਇਨਸਾਫ ਦੀ ਮੰਗ ਕੀਤੀ ਸੀ। ਬਜ਼ੁਰਗ ਔਰਤ ਨੇ ਆਪਣੇ ਇੱਕ ਪੁੱਤਰ ਅਤੇ ਨੂੰਹ ਤੇ ਉਸ ਦੀ ਖਿੱਚ ਧੂਹ ਕਰਨ, ਘਰ ਤੋਂ ਕੱਢਣ, ਬਿਜਲੀ ਦਾ ਕੁਨੈਕਸ਼ਨ ਕੱਟ ਦੇਣ ਅਤੇ ਪਾਣੀ ਬੰਦ ਕਰ ਦੇਣ ਦੇ ਦੋਸ਼ ਲਗਾਏ ਸਨ।

ਬਜ਼ੁਰਗ ਮਾਤਾ ਨੇ ਤਾਂ ਇੱਥੋਂ ਤੱਕ ਆਖਿਆ ਸੀ ਕਿ ਉਸ ਨੂੰ ਪਿ ਸ਼ਾ ਬ ਪਿਲਾਇਆ ਗਿਆ ਹੈ। ਮਾਤਾ ਨੇ ਪਿੰਡ ਦੀ ਪੰਚਾਇਤ, ਪੁਲੀਸ ਅਤੇ ਸਬੰਧਤ ਐਸ ਡੀ ਐਮ ਤੇ ਵੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਸਨ। ਹੁਣ ਪਿੰਡ ਦੀ ਪੰਚਾਇਤ, ਮਾਤਾ ਦੇ ਨੂੰਹ ਪੁੱਤ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਮਾਤਾ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਨਕਾਰਿਆ ਹੈ। ਅਸਲ ਵਿੱਚ ਇਹ ਮਾਮਲਾ ਜਾਇਦਾਦ ਦੀ ਵੰਡ ਨਾਲ ਜੁੜਿਆ ਹੋਇਆ ਹੈ। ਮਾਤਾ ਦਾ ਇਕ ਪੁੱਤਰ ਆਪਣੇ ਸਹੁਰੇ ਘਰ ਪਿੰਡ ਗਦੱਈਏ ਵਿਖੇ ਰਹਿ ਰਿਹਾ ਹੈ।

ਇਕ ਪੁੱਤਰ ਜਸਬੀਰ ਸਿੰਘ ਦੇ ਗੁਜ਼ਰ ਜਾਣ ਕਰਕੇ ਉਸ ਦੀ ਪਤਨੀ ਆਪਣੇ ਬੱਚਿਆਂ ਸਮੇਤ ਪੇਕੇ ਰਹਿ ਰਹੀ ਹੈ। ਮਾਤਾ ਦਾ ਤੀਸਰਾ ਪੁੱਤਰ ਪਿੰਡ ਰਾਇਮਲ ਮਾਜਰੀ ਵਿੱਚ ਹੀ ਰਹਿ ਰਿਹਾ ਹੈ। ਇਸ ਘਰ ਵਿੱਚ ਮਾਤਾ ਦੇ 2 ਪੁੱਤਰਾਂ ਦਾ ਹੀ ਹਿੱਸਾ ਹੈ। ਇੱਕ ਜਿਹੜਾ ਰਹਿ ਰਿਹਾ ਹੈ। ਦੂਸਰਾ ਹਿੱਸਾ ਮ੍ਰਿਤਕ ਜਸਬੀਰ ਸਿੰਘ ਦੇ ਪਰਿਵਾਰ ਦਾ ਹੈ ਪਰ ਪਿੰਡ ਦੀ ਪੰਚਾਇਤ ਨੇ ਫੇਰ ਵੀ ਸਹੁਰੇ ਘਰ ਰਹਿਣ ਵਾਲੇ ਪੁੱਤਰ ਨੂੰ ਮਕਾਨ ਵਿੱਚੋਂ ਹਿੱਸਾ ਦਿਵਾ ਦਿੱਤਾ। ਮਾਤਾ ਦਾ ਪਤੀ ਜ਼ਮੀਨ ਦੇ ਤਿੰਨ ਹਿੱਸੇ ਕਰਕੇ 4-4 ਕਿੱਲੇ ਤਿੰਨੇ ਪਰਿਵਾਰਾਂ ਨੂੰ ਦੇ ਗਿਆ ਸੀ।

ਤਿੰਨੇ ਪਰਿਵਾਰਾਂ ਨੂੰ ਮਾਤਾ ਨੂੰ 1000-1000 ਰੁਪਏ ਦੇਣ ਦਾ ਵੀ ਫੈਸਲਾ ਕਰ ਗਿਆ ਸੀ। ਮਾਤਾ ਦਾ ਜਿਹੜਾ ਪੁੱਤਰ ਘਰ ਵਿੱਚ ਰਹਿ ਰਿਹਾ ਹੈ, ਉਸ ਦੀ ਇੱਕੋ ਧੀ ਹੈ, ਜਿਸ ਦਾ ਵਿਆਹ ਹੋਣ ਵਾਲਾ ਹੈ। ਮਾਤਾ ਦਾ ਸਹੁਰੇ ਰਹਿਣ ਵਾਲਾ ਪੁੱਤਰ ਇਹ ਨਹੀਂ ਚਾਹੁੰਦਾ ਕਿ ਉਸ ਦੀ ਭਤੀਜੀ ਦੇ ਵਿਆਹ ਤੋਂ ਬਾਅਦ ਉਸ ਦਾ ਪਤੀ ਆਪਣੇ ਸਹੁਰੇ ਘਰ ਰਹੇ। ਉਹ ਹੀ ਮਾਤਾ ਨੂੰ ਭੜਕਾ ਰਿਹਾ ਹੈ। ਪਿੰਡ ਦੇ ਲੋਕ ਮਾਤਾ ਦੁਆਰਾ ਲਗਾਏ ਗਏ ਦੋਸ਼ਾਂ ਨੂੰ ਝੂਠ ਦੱਸ ਰਹੇ ਹਨ। ਹੁਣ ਇਸ ਪੂਰੇ ਮਾਮਲੇ ਵਿਚ ਅਸਲ ਸੱਚਾਈ ਕੀ ਹੈ, ਇਹ ਤਾਂ ਜਾਂਚ ਦਾ ਵਿਸ਼ਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *