ਨਵੀਂ ਵਿਆਹੀ ਨਰਸ ਤੋਂ ਬੱਚਾ ਹੋਣ ਦੀ ਖਾ ਰਹੀ ਸੀ ਦਵਾਈ, ਹੋਈ ਮੋਤ

ਗੁਰਦਾਸਪੁਰ ਤੋਂ ਮਨਦੀਪ ਕੌਰ ਨਾਮ ਦੀ ਵਿਆਹੁਤਾ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹ 3 ਦਿਨ ਤੋਂ ਕਿਸੇ ਨਰਸ ਕੋਲੋਂ ਬੱਚਾ ਹੋਣ ਲਈ ਦਵਾਈ ਲੈ ਰਹੀ ਸੀ। ਮਨਦੀਪ ਕੌਰ ਦੀ ਮਾਂ ਨੇ ਇਸ ਲਈ ਨਰਸ ਭਜਨ ਕੌਰ ਨੂੰ ਦੋਸ਼ੀ ਠਹਿਰਾਇਆ ਹੈ ਪਰ ਨਰਸ ਦੁਆਰਾ ਕਿਹਾ ਜਾ ਰਿਹਾ ਹੈ ਕਿ ਮਨਦੀਪ ਕੌਰ ਦੀ ਜਾਨ ਦਸਤ ਅਤੇ ਉਲਟੀਆਂ ਲੱਗਣ ਕਾਰਨ ਗਈ ਹੈ। ਮਨਦੀਪ ਕੌਰ ਦੀ ਮਾਂ ਬਲਜੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਮਨਦੀਪ ਕੌਰ 3 ਦਿਨ ਤੋਂ ਕਾਹਨੂੰਵਾਨ ਰੋਡ ਤੋਂ ਇਕ ਪ੍ਰਾਈਵੇਟ ਨਰਸ ਕੋਲੋਂ ਦਵਾਈ ਲੈ ਰਹੀ ਸੀ।

ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਧੀ ਨੂੰ ਲੈ ਕੇ ਉਨ੍ਹਾਂ ਦੇ ਘਰ ਆ ਗਿਆ। ਮਨਦੀਪ ਕੌਰ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਜਦੋਂ ਉਹ ਲੰਬੇ ਲੰਬੇ ਸਾਹ ਲੈਣ ਲੱਗੀ ਤਾਂ ਉਹ ਐਂਮਬੂਲੈਂਸ ਰਾਹੀਂ ਉਸ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਜਾਨ ਨਹੀਂ ਬਚ ਸਕੀ। ਬਲਜੀਤ ਕੌਰ ਦੇ ਦੱਸਣ ਮੁਤਾਬਕ ਨਰਸ ਸ਼ਕੁੰਤਲਾ ਦੀ ਨੂੰਹ ਨੇ ਅੱਧਾ ਇਲਾਜ ਕੀਤਾ ਸੀ। ਉਨ੍ਹਾਂ ਨੇ ਨਰਸ ਨੂੰ 1500 ਰੁਪਏ ਦੇ ਦਿੱਤੇ ਸਨ ਅਤੇ 1500 ਹੋਰ ਦੇਣੇ ਸਨ।

ਨਰਸ ਕਹਿੰਦੀ ਸੀ ਕਿ ਜਿੰਨਾ ਚਿਰ ਬਾਕੀ 1500 ਰੁਪਏ ਨਹੀਂ ਦਿੰਦੇ, ਉਹ ਬਾਕੀ ਰਹਿੰਦਾ ਇਲਾਜ ਨਹੀਂ ਕਰੇਗੀ। ਮ੍ਰਿਤਕਾ ਦੀ ਸੱਸ ਨੇ ਵੀ ਕਾਰਵਾਈ ਦੀ ਮੰਗ ਕੀਤੀ ਹੈ। ਉਸ ਦੇ ਦੱਸਣ ਮੁਤਾਬਕ ਉਸ ਦੇ ਨੂੰਹ ਪੁੱਤ ਨੇ ਕੋਰਟ ਮੈਰਿਜ ਕਰਵਾਈ ਸੀ। ਉਨ੍ਹਾਂ ਦੀ ਨੂੰਹ ਕਾਹਨੂੰਵਾਨ ਰੋਡ ਤੋਂ ਬੱਚਾ ਹੋਣ ਲਈ ਦਵਾਈ ਲੈ ਰਹੀ ਸੀ। ਨਰਸ ਭਜਨ ਕੌਰ ਨੇ ਦੱਸਿਆ ਹੈ ਕਿ ਮਨਦੀਪ ਕੌਰ ਦੀ ਜਾਨ ਉਨ੍ਹਾਂ ਦੀ ਦਵਾਈ ਕਰਕੇ ਨਹੀਂ ਗਈ, ਸਗੋਂ ਮਨਦੀਪ ਕੌਰ ਨੂੰ ਬੁ ਖਾ ਰ ਸੀ।

ਉਸ ਨੂੰ ਦਸਤ ਅਤੇ ਉਲਟੀਆਂ ਲੱਗ ਗਈਆਂ ਅਤੇ ਸਹੁਰੇ ਪਰਿਵਾਰ ਨੇ ਉਸ ਨੂੰ ਦਵਾਈ ਨਹੀਂ ਦਿਵਾਈ। ਭਜਨ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਮਨਦੀਪ ਕੌਰ ਉਨ੍ਹਾਂ ਨੂੰ ਦੱਸਦੀ ਸੀ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਦਵਾਈ ਨਹੀਂ ਦਿਵਾਉਂਦਾ। ਉਸ ਦਾ ਪਤੀ ਉਸ ਦਾ ਧਿਆਨ ਨਹੀਂ ਰੱਖਦਾ। ਦੋਵੇਂ ਧਿਰਾਂ ਇਕ ਦੂਜੇ ਤੇ ਦੋਸ਼ ਲਗਾ ਰਹੀਆਂ ਹਨ। ਹੁਣ ਇਸ ਮਾਮਲੇ ਦੀ ਅਸਲ ਸੱਚਾਈ ਤਾਂ ਜਾਂਚ ਦਾ ਵਿਸ਼ਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *