ਮੁੰਡੇ ਨੇ ਕਰਵਾਈ ਸੀ ਲਵ ਮੈਰਿਜ, ਮਾਂ ਨੂੰ ਨਹੀਂ ਪਸੰਦ ਸੀ ਨੂੰਹ, ਨੂੰਹ ਨਾਲ ਕਰਤਾ ਵੱਡਾ ਕਾਂਡ

ਗੁਰਦਾਸਪੁਰ ਦੇ ਮੁਰਗੀ ਮੁਹੱਲਾ ਦੀ ਵਿਆਹੁਤਾ ਮਨਜੀਤ ਕੌਰ ਪਤਨੀ ਸੰਦੀਪ ਸਿੰਘ ਦੀ ਜਾਨ ਜਾਣ ਦਾ ਮਾਮਲਾ ਤੂਲ ਫੜ ਗਿਆ ਹੈ। ਮਨਜੀਤ ਕੌਰ ਦੇ ਪੇਕਿਆਂ ਨੇ ਉਸ ਦੇ ਸਹੁਰਾ ਪਰਿਵਾਰ ਤੇ ਉਸ ਨੂੰ ਕੋਈ ਦਵਾਈ ਦੇ ਕੇ ਉਸ ਦੀ ਜਾਨ ਲੈਣ ਅਤੇ ਉਸ ਨਾਲ ਗ ਲ ਤ ਹਰਕਤਾਂ ਕਰਨ ਦੇ ਦੋਸ਼ ਲਗਾਏ ਹਨ। ਪੁਲੀਸ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਮ੍ਰਿਤਕਾ ਦੀ ਮਾਸੀ ਦੇ ਮੁੰਡੇ ਨੇ ਦੱਸਿਆ ਹੈ ਕਿ ਮ੍ਰਿਤਕਾ ਦਾ ਸਹੁਰਾ ਪਰਿਵਾਰ ਗ਼ ਲ ਤ ਧੰਦਾ ਕਰਦਾ ਹੈ।

ਉਸ ਦਾ ਸਹੁਰਾ ਅਤੇ ਜੇਠ ਉਸ ਨਾਲ ਗਲਤ ਹਰਕਤਾਂ ਕਰਦੇ ਸਨ ਅਤੇ ਉਸ ਨਾਲ ਹੋਰ ਲੋਕਾਂ ਤੋਂ ਵੀ ਗ਼ਲਤ ਕੰਮ ਕਰਵਾਇਆ ਜਾਂਦਾ ਸੀ। ਇਹ ਲੋਕ ਕੁੜੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਨੂੰ ਛੱਡ ਦਿੰਦੇ ਹਨ। ਸਹੁਰਾ ਪਰਿਵਾਰ ਨੇ ਮ੍ਰਿਤਕਾ ਦੀ ਮਾਂ ਤੇ ਦਬਾਅ ਪਾ ਕੇ ਉਸ ਤੋਂ ਨਰਸ ਉੱਤੇ ਦੋਸ਼ ਲਗਵਾ ਦਿੱਤੇ। ਲੜਕੇ ਦਾ ਕਹਿਣਾ ਹੈ ਕਿ ਘਟਨਾ ਬੀਤੇ 3 ਦਿਨ ਹੋ ਗਏ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਮ੍ਰਿਤਕਾ ਮਨਜੀਤ ਕੌਰ ਦੀ ਮਾਂ ਬਲਜੀਤ ਕੌਰ ਅਤੇ ਮਾਸੀ ਨੇ ਵੀ ਸਹੁਰਾ ਪਰਿਵਾਰ ਤੇ ਲੜਕੀ ਨੂੰ ਕੋਈ ਚੀਜ਼ ਦੇ ਕੇ ਉਸ ਦੀ ਜਾਨ ਲੈਣ ਦੇ ਦੋਸ਼ ਲਗਾਏ ਹਨ।

ਉਨ੍ਹਾਂ ਦੇ ਦੱਸਣ ਮੁਤਾਬਕ ਸਹੁਰਾ ਪਰਿਵਾਰ ਵੱਲੋਂ ਮੁਰਗੀ ਮੁਹੱਲਾ ਵਿਚ ਗ਼ਲਤ ਧੰਦਾ ਕੀਤਾ ਜਾ ਰਿਹਾ ਹੈ। ਮਨਜੀਤ ਕੌਰ ਦਾ ਸਹੁਰਾ ਅਤੇ ਜੇਠ ਵੀ ਉਸ ਨਾਲ ਧੱਕਾ ਕਰਦੇ ਸਨ। ਉਸ ਨੂੰ ਹੋਰ ਲੋਕਾਂ ਕੋਲ ਵੀ ਭੇਜਿਆ ਜਾਂਦਾ ਸੀ। ਸਹੁਰਿਆਂ ਨੇ ਉਨ੍ਹਾਂ ਨੂੰ ਨਰਸ ਤੇ ਦੋਸ਼ ਲਾਉਣ ਲਈ ਵੀ ਮਜਬੂਰ ਕੀਤਾ। ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਮਨਜੀਤ ਕੌਰ ਦਾ ਸਰੀਰ ਨੀਲਾ ਪੈ ਚੁੱਕਾ ਹੈ ਅਤੇ ਰਿਪੋਰਟ ਵਿੱਚ ਵੀ ਆਇਆ ਹੈ ਕਿ ਕਿਸੇ ਗਲਤ ਚੀਜ ਕਾਰਨ ਉਸ ਦੀ ਜਾਨ ਗਈ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਮ੍ਰਿਤਕਾ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਨੇ ਚੁੱਪ ਰਹਿਣ ਲਈ 1 ਲੱਖ 80 ਹਜ਼ਾਰ ਰੁਪਏ ਦੀ ਪੇਸ਼ਕਸ਼ ਕੀਤੀ।

ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਰਗੀ ਮੁਹੱਲਾ ਦੀ ਮਨਜੀਤ ਕੌਰ ਦੇ ਸਿਵਲ ਹਸਪਤਾਲ ਵਿੱਚ ਜਾਨ ਚਲੀ ਗਈ ਸੀ। ਮ੍ਰਿਤਕਾ ਦੀ ਮਾਂ ਦੇ ਬਿਆਨਾਂ ਤੇ ਪੁਲੀਸ ਨੇ 174 ਦੀ ਕਾਰਵਾਈ ਕੀਤੀ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕਾ ਦੇ ਪੇਕੇ ਅਤੇ ਸਹੁਰੇ ਰ ਜ਼ਾ ਮੰ ਦੀ ਨਾਲ ਉਸ ਦੀ ਮ੍ਰਿਤਕ ਦੇਹ ਲੈ ਗਏ ਸਨ। ਹੁਣ ਜੇਕਰ ਮ੍ਰਿਤਕਾ ਦੇ ਪੇਕੇ ਕੋਈ ਕਾਰਵਾਈ ਕਰਵਾਉਣਾ ਚਾਹੁੰਦੇ ਹਨ ਤਾਂ ਪੁਲੀਸ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਨ ਲਈ ਤਿਆਰ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *