ਲਾੜਾ ਲਾੜੀ ਨੂੰ ਚੱਲਦੇ ਵਿਆਹ ਚੋਂ ਚੁੱਕਣ ਦੇ ਮਾਮਲੇ ਚ ਵੱਡਾ ਹੋਸ਼ ਉਡਾਉ ਖੁਲਾਸਾ, ਕੁੜੀ ਨੇ ਮੁੰਡੇ ਖਿਲਾਫ ਖੋਲਤਾ ਮੋਰਚਾ

ਪਿਛਲੇ ਦਿਨੀਂ ਮੋਗਾ ਜਗਰਾਉਂ ਰੋਡ ਤੇ ਇਕ ਗੁਰਦੁਆਰਾ ਸਾਹਿਬ ਵਿੱਚੋਂ ਕੁਝ ਵਿਅਕਤੀਆਂ ਦੁਆਰਾ ਲਾੜੇ ਅਤੇ ਲਾੜੀ ਨੂੰ ਚੁੱਕ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਦੋਵੇਂ ਪ੍ਰੇਮੀ ਪ੍ਰੇਮਿਕਾ ਸਨ ਅਤੇ ਇੱਥੇ ਵਿਆਹ ਕਰਵਾਉਣ ਲਈ ਆਏ ਸਨ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਸੀ। ਬਾਅਦ ਵਿੱਚ ਲਾੜਾ ਜੱਗਾ ਸਿੰਘ ਦਾਉਧਰ ਦੇ ਸੂਏ ਨੇੜੇ ਤੋਂ ਮਿਲਿਆ ਸੀ। ਉਸ ਨੇ ਲੜਕੀ ਦੇ ਪਰਿਵਾਰ ਤੇ ਉਸ ਨਾਲ ਖਿੱਚ ਧੂਹ ਕਰਨ ਦੇ ਦੋਸ਼ ਲਗਾਏ ਸਨ। ਹੁਣ ਇਸ ਮਾਮਲੇ ਨੇ ਇਕ ਨਵਾਂ ਹੀ ਮੋੜ ਲੈ ਲਿਆ ਹੈ।

ਹੁਣ ਜੱਗਾ ਸਿੰਘ ਦੀ ਪ੍ਰੇਮਿਕਾ ਨੇ ਮੀਡੀਆ ਸਾਹਮਣੇ ਖੁਲਾਸਾ ਕੀਤਾ ਹੈ ਕਿ ਜੱਗਾ ਸਿੰਘ ਉਸ ਨੂੰ ਧੱਕੇ ਨਾਲ ਲੈ ਕੇ ਗਿਆ ਸੀ। ਪਿਛਲੇ ਸਾਲ ਜੱਗਾ ਸਿੰਘ ਨੇ ਉਸ ਨੂੰ ਕਿਸੇ ਹੋਟਲ ਵਿੱਚ ਕੋਲਡ ਡਰਿੰਕ ਵਿਚ ਕੁਝ ਮਿਲਾ ਕੇ ਪਿਲਾ ਦਿੱਤਾ। ਜੱਗਾ ਸਿੰਘ ਨੇ ਉਸ ਦੀਆਂ ਗ ਲ ਤ ਤਸਵੀਰਾਂ ਖਿਚ ਲਈਆਂ ਅਤੇ ਵੀਡੀਓ ਬਣਾ ਲਈ। ਲੜਕੀ ਦਾ ਕਹਿਣਾ ਹੈ ਕਿ ਇਸ ਵੀਡੀਓ ਦੇ ਸਹਾਰੇ ਜੱਗਾ ਸਿੰਘ ਉਸ ਨੂੰ ਬ ਲੈ ਕ ਮੇ ਲ ਕਰਦਾ ਰਿਹਾ। ਇੱਥੋਂ ਤੱਕ ਕਿ ਉਸ ਨੂੰ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਗਿਆ।

ਗੁਰੂ ਘਰ ਵਿਚੋਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਛੁਡਾ ਕੇ ਲਿਆਏ। ਲੜਕੀ ਨੇ ਤਸਵੀਰਾਂ ਦਿਖਾ ਕੇ ਜੱਗਾ ਸਿੰਘ ਨੂੰ ਗੈਂ ਗ ਸ ਟ ਰ ਦੱਸਿਆ ਹੈ। ਸੁਰਜੀਤ ਸਿੰਘ ਦੇ ਦੱਸਣ ਮੁਤਾਬਕ ਪਹਿਲਾਂ ਉਨ੍ਹਾਂ ਨੂੰ ਮਾਮਲੇ ਦੀ ਸੱਚਾਈ ਪਤਾ ਨਹੀਂ ਸੀ। ਉਹ ਆਪਣੀ ਧੀ ਨੂੰ ਹੀ ਗ਼ ਲ ਤ ਸਮਝਦੇ ਰਹੇ ਕਿ ਉਹ ਭੱਜ ਗਈ ਹੈ। ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜੱਗਾ ਸਿੰਘ ਉਸ ਨੂੰ ਧਮਕਾ ਕੇ ਲੈ ਗਿਆ ਸੀ। ਉਸ ਨੇ ਲੜਕੀ ਦੀਆਂ ਗ਼ ਲ ਤ ਤਸਵੀਰਾਂ ਅਤੇ ਵੀਡੀਓ ਵੀ ਬਣਾਈ। ਥਾਣਾ ਸਦਰ ਘੱਲ ਕਲਾਂ ਦੀ ਪੁਲੀਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ।

ਸੁਰਜੀਤ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਉੱਤੇ ਵੀ ਦੋਸ਼ ਲਗਾਏ ਹਨ। ਉਸ ਨੇ ਦ ਲੀ ਲ ਦਿੱਤੀ ਹੈ ਕਿ ਆਨੰਦ ਕਾਰਜਾਂ ਦੀ ਰਸਮ ਲਈ ਮੁੰਡੇ ਅਤੇ ਕੁੜੀ ਦੇ ਮਾਤਾ ਪਿਤਾ ਦਾ ਹੋਣਾ ਜ਼ਰੂਰੀ ਹੈ। ਇਸ ਪ੍ਰੋਗਰਾਮ ਵਿੱਚ ਤਾਂ ਕੁੜੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਹਾਜ਼ਰ ਨਹੀਂ ਸੀ। ਇਸ ਵਿਅਕਤੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਜਿਹੇ ਗ੍ਰੰਥੀ ਸਿੰਘਾਂ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਸ ਨੇ ਜੱਗਾ ਸਿੰਘ ਦੇ ਪਿਤਾ ਅਤੇ ਭਰਾ ਤੇ ਵੀ ਦੋਸ਼ ਲਗਾਏ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

 

Leave a Reply

Your email address will not be published. Required fields are marked *