ਆਪਣੀ ਮਿਹਨਤ ਮੰਗਣ ਤੇ ਮਜਦੂਰ ਬੰਦੇ ਨੂੰ ਟਰੈਕਟਰ ਨਾਲ ਬੰਨਕੇ ਕੁੱਟੇਆ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਕੁਝ ਵਿਅਕਤੀ ਇਕ ਵਿਅਕਤੀ ਨੂੰ ਟਰੈਕਟਰ ਨਾਲ ਬੰਨ੍ਹ ਕੇ ਉਸ ਦੀ ਖਿੱਚ ਧੂਹ ਕਰ ਰਹੇ ਹਨ। ਜਿਸ ਵਿਅਕਤੀ ਦੀ ਖਿੱਚ ਧੂਹ ਕੀਤੀ ਗਈ ਹੈ, ਉਸ ਦਾ ਨਾਮ ਨਿੱਕਾ ਸਿੰਘ ਪੁੱਤਰ ਹਾਕਮ ਸਿੰਘ ਦੱਸਿਆ ਜਾ ਰਿਹਾ ਹੈ। ਉਹ ਮੁਕਤਸਰ ਸਾਹਿਬ ਦੇ ਪਿੰਡ ਲੰਬੀ ਢਾਬ ਦਾ ਰਹਿਣ ਵਾਲਾ ਹੈ ਅਤੇ ਬਧਾਈ ਪਿੰਡ ਵਿਚ ਇੱਟਾਂ ਦੇ ਭੱਠੇ ਤੇ ਕੱਚੀਆਂ ਇੱਟਾਂ ਬਣਾਉਣ ਦਾ ਕੰਮ ਕਰਦਾ ਸੀ। ਨਿੱਕਾ ਸਿੰਘ ਨੇ ਉਪਰੋਕਤ ਮਾਮਲੇ ਦੇ ਸਬੰਧ ਵਿਚ ਦੱਸਿਆ ਹੈ ਕਿ ਉਹ ਭੱਠੇ ਤੇ ਸਾਰਾ ਸੀਜ਼ਨ ਕੱਚੀਆਂ ਇੱਟਾਂ ਬਣਾਉਣ ਦਾ ਕੰਮ ਕਰਦਾ ਰਿਹਾ ਹੈ।

ਉਸ ਨੂੰ ਮਜ਼ਦੂਰੀ ਦੇ ਕੁਝ ਪੈਸੇ ਤਾਂ ਮਿਲ ਗਏ ਪਰ ਕੁਝ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਗਈ। ਜਦੋਂ ਉਸ ਨੇ ਪੈਸੇ ਮੰਗੇ ਸਨ ਤਾਂ ਭੱਠਾ ਮਾਲਕ ਵੀ ਉੱਥੇ ਹਾਜ਼ਰ ਸੀ। ਨਿੱਕਾ ਸਿੰਘ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪੈਸੇ ਨਹੀਂ ਮਿਲੇ ਤਾਂ ਉਸ ਨੇ ਇਤਰਾਜ਼ ਜਤਾਇਆ ਅਤੇ ਬੋਲਣ ਲੱਗਾ। ਮਾਮਲਾ ਵਧਦਾ ਵੇਖ ਭੱਠਾ ਮਾਲਕ ਉਥੋਂ ਖਿਸਕ ਗਿਆ। ਮੌਕੇ ਤੇ ਹਾਜ਼ਰ ਸੋਨੂੰ, 4-5 ਮੁਨੀਮ ਅਤੇ ਕੁਝ ਮਜ਼ਦੂਰ ਉਸ ਦੇ ਗਲ ਪੈ ਗਏ। ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਫੋਨ ਤੇ ਭੱਠਾ ਮਾਲਕ ਨਾਲ ਗੱਲ ਕੀਤੀ ਅਤੇ ਫਿਰ ਉਸ ਨੂੰ ਟਰੈਕਟਰ ਨਾਲ ਬੰਨ੍ਹ ਕੇ ਉਸ ਦੀ ਖਿੱਚ ਧੂਹ ਕੀਤੀ।

ਇਸ ਸਮੇਂ ਉਨ੍ਹਾਂ ਵਿਅਕਤੀਆਂ ਦੀ ਦਾ ਰੂ ਪੀਤੀ ਹੋਈ ਸੀ। ਨਿੱਕਾ ਸਿੰਘ ਦੇ ਦੱਸਣ ਮੁਤਾਬਕ ਉਹ ਫੇਰ ਵੀ ਚੁੱਪ ਰਿਹਾ। ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਉਸ ਦੀ ਇਹ ਵੀਡੀਓ ਵਾਇਰਲ ਕਰ ਦਿੱਤੀ। ਵੀਡੀਓ ਵਿੱਚ ਨਿੱਕਾ ਸਿੰਘ ਦੇ ਅੱਧੇ ਕੱਪੜੇ ਨਹੀਂ ਪਾਏ ਹੋਏ। ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿਹਾਤੀ ਮਜ਼ਦੂਰ ਯੂਨੀਅਨ ਦੇ ਆਗੂ ਨਿੱਕਾ ਸਿੰਘ ਦੇ ਘਰ ਪਹੁੰਚ ਗਏ ਹਨ। ਇਕ ਆਗੂ ਨੇ ਦੱਸਿਆ ਹੈ ਕਿ ਜਦੋਂ ਹੀ ਉਨ੍ਹਾਂ ਨੂੰ ਇਸ ਵੀਡੀਓ ਬਾਰੇ ਜਾਣਕਾਰੀ ਮਿਲੀ ਤਾਂ ਉਹ ਨਿੱਕਾ ਸਿੰਘ ਦੇ ਘਰ ਪਹੁੰਚੇ ਹਨ।

ਇਸ ਆਗੂ ਦੇ ਦੱਸਣ ਮੁਤਾਬਕ ਨਿੱਕਾ ਸਿੰਘ ਗਰੋਵਰ ਭੱਠੇ ਤੇ ਕੱਚੀਆਂ ਇੱਟਾਂ ਦੀ ਢਲਾਈ ਦਾ ਕੰਮ ਕਰਦਾ ਸੀ। ਉਸ ਨੇ ਕੁਝ ਪੈਸੇ ਹਾਸਲ ਕਰ ਲਏ ਸਨ ਅਤੇ ਕੁਝ ਲੈਣੇ ਬਾਕੀ ਸਨ। ਉਸ ਦੀ ਬੰਨ੍ਹ ਕੇ ਖਿੱਚ ਧੂਹ ਕੀਤੀ ਗਈ ਹੈ। ਇਸ ਆਗੂ ਦਾ ਕਹਿਣਾ ਹੈ ਕਿ ਉਹ ਨਿੱਕਾ ਸਿੰਘ ਦੇ ਨਾਲ ਹਨ ਅਤੇ ਉਸ ਨੂੰ ਇਨਸਾਫ ਦਿਵਾਉਣਗੇ। ਇਸ ਮਾਮਲੇ ਦੀ ਕੀ ਸਚਾਈ ਹੈ? ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

Leave a Reply

Your email address will not be published. Required fields are marked *