ਕਨੇਡਾ ਭੇਜਣ ਵਾਲੇ ਸੈਂਟਰ ਤੇ ਮਾਪਿਆਂ ਨੇ ਮਾਰਤੀ ਰੇਡ, ਲੱਖਾਂ ਰੁਪਏ ਦੇ ਕੇ ਵੀ ਨਾ ਪਹੁੰਚ ਸਕੇ ਕਨੇਡਾ

ਹਰ ਪੰਜਾਬੀ ਵਿਦੇਸ਼ ਜਾਣ ਦਾ ਚਾਹਵਾਨ ਹੈ। ਆਪਣੀ ਇਸ ਇੱਛਾ ਕਾਰਨ ਲੋਕ ਧੋਖੇ ਦਾ ਸ਼ਿਕਾਰ ਹੋਈ ਜਾ ਰਹੇ ਹਨ । ਥਾਂ ਥਾਂ ਤੇ ਦਫ਼ਤਰ ਖੋਲ੍ਹ ਕੇ ਬੈਠੇ ਏਜੰਟ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਾਏ ਜਾ ਰਹੇ ਹਨ। ਇਹ ਏਜੰਟ ਲੋਕਾਂ ਨੂੰ ਅਜਿਹੇ ਸਬਜ਼ਬਾਗ ਦਿਖਾਉਂਦੇ ਹਨ ਕਿ ਇਹ ਲੋਕ ਜਾਗਦੇ ਹੋਏ ਵੀ ਅਮਰੀਕਾ ਕੈਨੇਡਾ ਦੇ ਸੁਫ਼ਨੇ ਦੇਖੀ ਜਾਂਦੇ ਹਨ। ਪਤਾ ਉਦੋਂ ਲੱਗਦਾ ਹੈ ਜਦੋਂ ਚਿਡ਼ੀਆਂ ਖੇਤ ਚੁਗ ਚੁੱਕੀਆਂ ਹੁੰਦੀਆਂ ਹਨ। ਜਲੰਧਰ ਦੇ ਵਿਜੇ ਨਗਰ ਵਿਚ ਇਕ ਏਜੰਟ ਦੁਆਰਾ ਦਫ਼ਤਰ ਖੋਲ੍ਹ ਕੇ ਵਿਦੇਸ਼ ਭੇਜਣ ਦੇ ਨਾਮ ਤੇ ਕਈ ਲੋਕਾਂ ਨੂੰ ਚੂਨਾ ਲਗਾ ਦਿੱਤਾ ਗਿਆ।

ਧੋ ਖਾ ਖਾਣ ਤੋਂ ਬਾਅਦ ਇਹ ਲੋਕ ਦਫ਼ਤਰ ਵਿੱਚ ਪਹੁੰਚੇ ਪਰ ਇਨ੍ਹਾਂ ਨੂੰ ਜ਼ਿੰਮੇਵਾਰ ਵਿਅਕਤੀ ਨਹੀਂ ਮਿਲ ਰਿਹਾ। ਦੱਸਿਆ ਜਾ ਰਿਹਾ ਹੈ ਕਿ ਦਫਤਰ ਦਾ ਮਾਲਕ ਸਾਹਿਲ ਘਈ ਹੈ ਪਰ ਉਹ ਇਨ੍ਹਾਂ ਲੋਕਾਂ ਨੂੰ ਮਿਲ ਹੀ ਨਹੀਂ ਰਿਹਾ। ਇਕ ਔਰਤ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਇਨ੍ਹਾਂ ਲੋਕਾਂ ਕੋਲ ਪੈਸੇ ਫਸ ਗਏ ਹਨ। ਹੁਣ ਇਹ ਲੋਕ ਮੁੱਕਰ ਰਹੇ ਹਨ। ਇਹ ਲੋਕ ਕੋਈ ਗੱਲਬਾਤ ਵੀ ਨਹੀਂ ਕਰ ਰਹੇ। ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1,31,500 ਰੁਪਏ ਇਨ੍ਹਾਂ ਏਜੰਟਾਂ ਨੂੰ ਦਿੱਤੇ ਸਨ।

ਇਕ ਬਜ਼ੁਰਗ ਔਰਤ ਦੱਸਦੀ ਹੈ ਕਿ ਦਫ਼ਤਰ ਵਿੱਚ ਬੈਠੀ ਇੱਕ ਲੜਕੀ ਨੇ ਉਨ੍ਹਾਂ ਤੋਂ ਇੱਕ ਲੱਖ ਰੁਪਏ ਲੈ ਲਏ। ਉਨ੍ਹਾਂ ਨੂੰ 15 ਦਿਨਾਂ ਵਿਚ ਵਿਦੇਸ਼ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਤੱਕ ਵਾਰ ਵਾਰ ਤਰੀਕ ਬਦਲੀ ਜਾ ਰਹੀ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ ਇਹ ਦਫ਼ਤਰ ਵਿੱਚ ਬੈਠੇ ਲੋਕ ਬਿਨਾਂ ਲਾ ਇ ਸੈਂ ਸ ਅਤੇ ਬਿਨਾਂ ਡਿਗਰੀ ਤੋਂ ਇਹ ਧੰ ਦਾ ਚਲਾ ਕੇ ਲੋਕਾਂ ਨਾਲ ਧੋ ਖਾ ਧ ੜੀ ਕਰ ਰਹੇ ਹਨ। ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਹੀ ਨਹੀਂ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ 15-20 ਦਿਨ ਪਹਿਲਾਂ ਇਕ ਵਿਅਕਤੀ ਨੇ ਇਸ ਸੰਬੰਧ ਵਿਚ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।

ਗ਼ ਰੀ ਬ ਲੋਕ ਧੱਕੇ ਖਾ ਕੇ ਵਾਪਸ ਮੁੜ ਜਾਂਦੇ ਹਨ ਪਰ ਇਸ ਦਫ਼ਤਰ ਦਾ ਮਾਲਕ ਉਨ੍ਹਾਂ ਨੂੰ ਨਹੀਂ ਮਿਲਦਾ। ਪ੍ਰਸ਼ਾਸਨ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਦੱਸ ਰਿਹਾ ਕਿ ਵਿਜੇ ਨਗਰ ਦਾ ਏਰੀਆ ਕਿਸ ਥਾਣੇ ਅਧੀਨ ਆਉਂਦਾ ਹੈ। ਯਸ਼ਪਾਲ ਨੇ ਦੱਸਿਆ ਹੈ ਕਿ ਇਹ ਲੋਕ ਪੈਸੇ ਲੈ ਕੇ ਨਕਲੀ ਵੀਜ਼ਾ ਦਿਖਾਉਂਦੇ ਹਨ। ਉਨ੍ਹਾਂ ਦੀ ਕੈਨੇਡਾ ਜਾਣ ਲਈ 4 ਲੱਖ 80 ਹਜਾਰ ਰੁਪਏ ਵਿੱਚ ਗੱਲ ਹੋਈ ਸੀ। ਉਨ੍ਹਾਂ ਨੇ 25 ਹਜ਼ਾਰ ਰੁਪਏ ਚੈੱਕ ਰਾਹੀਂ ਅਤੇ ਇਕ ਲੱਖ ਰੁਪਏ ਨਕਦ ਦਿੱਤੇ ਸਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *