ਬਾਹਰ ਜਾ ਕੇ ਕਰਵਾ ਲਿਆ ਦੂਜਾ ਵਿਆਹ, ਘਰਵਾਲੀ ਖਾ ਰਹੀ ਦਰ ਦਰ ਦੀਆਂ ਠੋਕਰਾਂ

ਕਿੰਨੇ ਹੀ ਲੋਕ ਅਜਿਹੇ ਹਨ, ਜੋ ਵਿਦੇਸ਼ ਵਿੱਚ ਜਾ ਕੇ ਉੱਥੋਂ ਦੀ ਚਕਾਚੌਂਧ ਵੇਖ ਕੇ ਆਪਣੇ ਪਰਿਵਾਰ ਤੱਕ ਨੂੰ ਭੁੱਲ ਜਾਂਦੇ ਹਨ। ਉਹ ਆਪਣੇ ਮਾਸੂਮ ਬੱਚੇ ਤੱਕ ਦਾ ਵੀ ਖਿਆਲ ਨਹੀਂ ਕਰਦੇ। ਅਜਿਹੀ ਹੀ ਕਹਾਣੀ ਜ਼ਿਲ੍ਹਾ ਬਰਨਾਲਾ ਦੀ ਇਕ ਔਰਤ ਦੀ ਹੈ। ਜਿਸ ਦੇ ਪਤੀ ਸੰਦੀਪ ਸਿੰਘ ਨੇ ਉਸ ਨੂੰ ਛੱਡ ਕੇ ਵਿਦੇਸ਼ ਵਿੱਚ ਵਿਆਹ ਕਰਵਾ ਲਿਆ ਅਤੇ ਉਹ ਆਪਣੇ ਮਾਸੂਮ ਪੁੱਤਰ ਨੂੰ ਲੈ ਕੇ ਦਰ ਦਰ ਠੋਕਰਾਂ ਖਾ ਰਹੀ ਹੈ। ਇਸ ਔਰਤ ਦੇ ਦੱਸਣ ਮੁਤਾਬਕ 2008 ਵਿਚ ਉਸ ਦਾ ਵਿਆਹ ਭਾਈਰੂਪਾ ਦੇ ਸੰਦੀਪ ਸਿੰਘ ਨਾਲ ਹੋਇਆ ਸੀ।

ਉਹ 2010 ਵਿੱਚ ਦੋਵੇਂ ਹੀ ਸਟੱਡੀ ਵੀਜ਼ਾ ਤੇ ਇੰਗਲੈਂਡ ਚਲੇ ਗਏ। 2012 ਵਿੱਚ ਉਸ ਦੇ ਪੁੱਤਰ ਨੇ ਜਨਮ ਲਿਆ ਪਰ ਪੀ.ਆਰ. ਨਾ ਹੋਣ ਕਾਰਨ ਉਹ 2014 ਵਿੱਚ ਵਾਪਸ ਇੰਡੀਆ ਆ ਗਈ। ਕੁਝ ਮਹੀਨੇ ਬਾਅਦ ਉਸ ਦਾ ਪਤੀ ਵੀ ਵਾਪਸ ਆ ਗਿਆ ਅਤੇ 2016 ਵਿਚ ਉਹ ਯੂਰਪ ਚਲਾ ਗਿਆ। 2 ਸਾਲ ਬਾਅਦ ਉਸ ਨੇ ਆਪਣੀ ਪਤਨੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਉਸ ਦੇ ਦੱਸਣ ਮੁਤਾਬਕ ਉਸ ਦੇ ਪਤੀ ਨੇ ਉਥੇ ਹੀ ਵਿਆਹ ਕਰਵਾ ਲਿਆ ਹੈ।

ਉਸ ਨੇ ਔਰਤ ਦੇ ਮਾਪਿਆਂ ਨੂੰ ਉਸ ਦਾ ਹੋਰ ਪਾਸੇ ਵਿਆਹ ਕਰ ਦੇਣ ਲਈ ਆਖ ਦਿੱਤਾ। ਉਹ ਦੱਸਦੀ ਹੈ ਕੀ ਉਸ ਦੇ ਸਹੁਰਿਆਂ ਨੇ ਵੀ ਉਸ ਨੂੰ ਉਸ ਦੇ ਪੁੱਤਰ ਸਮੇਤ ਘਰ ਤੋਂ ਕੱਢ ਦਿੱਤਾ। ਉਹ ਕਦੇ ਐੱਸ ਐੱਸ ਪੀ ਬਰਨਾਲਾ ਦੇ ਜਾਂਦੀ ਹੈ, ਕਦੇ ਐੱਨ ਆਰ ਆਈ ਥਾਣੇ ਵਿਚ ਜਾਂਦੀ ਹੈ। ਉਸ ਦੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ। ਹੁਣ ਤਾਂ ਉਸ ਦੇ ਸਹੁਰਿਆਂ ਨੇ ਆਪਣੀ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ ਹੈ। ਉਸ ਨੂੰ ਇਨਸਾਫ ਨਹੀਂ ਮਿਲ ਰਿਹਾ।

ਇਸ ਔਰਤ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਲੰਮੇ ਸਮੇਂ ਤੋਂ ਇਨਸਾਫ਼ ਮੰਗ ਰਹੀ ਹੈ ਪਰ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ। ਹੁਣ ਉਨ੍ਹਾਂ ਨੂੰ ਕਿਸਾਨ ਯੂਨੀਅਨ ਦੇ ਕੁਝ ਆਗੂਆਂ ਨੇ ਨਾਲ ਤੁਰਨ ਦਾ ਭਰੋਸਾ ਦਿੱਤਾ ਹੈ। ਇਕ ਕਿਸਾਨ ਆਗੂ ਦੇ ਦੱਸਣ ਮੁਤਾਬਕ ਇਹ ਔਰਤ ਇਨਸਾਫ਼ ਲਈ ਭਟਕ ਰਹੀ ਹੈ। ਉਨ੍ਹਾਂ ਦੀ ਜਥੇਬੰਦੀ ਉਸ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਯਤਨ ਕਰੇਗੀ।

Leave a Reply

Your email address will not be published. Required fields are marked *