ਭੈਣ ਭਰਾ ਖਾਂਦੇ ਸੀ ਕੱਚੀਆਂ ਪੱਕੀਆਂ ਰੋਟੀਆਂ, ਮਾਂ ਬਾਪ ਦੀ ਹੋਈ ਮੋਤ, ਵੇਖਕੇ ਪਿਘਲ ਗਿਆ ਇੱਕ ਬੰਦੇ ਦਾ ਦਿਲ

ਬੱਚਿਆਂ ਦੇ ਸਿਰ ਤੇ ਮਾਤਾ ਪਿਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਉਨ੍ਹਾਂ ਦਾ ਸਾਥ ਛੱਡ ਜਾਂਦੇ ਹਨ, ਉਹ ਬੱਚੇ ਹੀ ਜਾਣਦੇ ਹਨ ਕਿ ਉਹ ਕਿਵੇਂ ਗੁਜ਼ਾਰਾ ਕਰਦੇ ਹਨ? ਅੱਜ ਅਸੀਂ ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੇ 2 ਬੱਚਿਆਂ ਦੀ ਗੱਲ ਕਰ ਰਹੇ ਹਾਂ। ਇਹ ਦੋਵੇਂ ਭੈਣ ਭਰਾ 2 ਸਾਲ ਤੋਂ ਇਕੱਲੇ ਰਹਿ ਰਹੇ ਸਨ। ਇਨ੍ਹਾਂ ਦੀ ਵੀਡੀਓ ਵਾਇਰਲ ਹੋਣ ਤੇ ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਦੀ ਮਦਦ ਲਈ ਅੱਗੇ ਆਈਆਂ ਅਤੇ ਇਨ੍ਹਾਂ ਦੇ ਹਾਲਾਤ ਬਦਲ ਗਏ। ਕੁੜੀ ਪੂਜਾ ਨੇ ਦੱਸਿਆ ਹੈ ਕਿ ਪਹਿਲਾਂ ਉਨ੍ਹਾਂ ਦੀ ਮਾਂ ਕੈਂਸਰ ਕਾਰਨ ਦਮ ਤੋੜ ਗਈ ਸੀ।

ਫੇਰ ਕਾਲੇ ਪੀਲੀਏ ਕਾਰਨ ਉਨ੍ਹਾਂ ਦਾ ਪਿਤਾ ਅੱਖਾਂ ਮੀਟ ਗਿਆ। ਇਸ ਕਰਕੇ ਉਹ ਦੋਵੇਂ ਭੈਣ ਭਰਾ 2 ਸਾਲ ਤੋਂ ਇਕੱਲੇ ਰਹਿ ਰਹੇ ਹਨ। ਉਸ ਦਾ ਭਰਾ ਨਾਈ ਦੀ ਦੁਕਾਨ ਤੇ 30 ਰੁਪਏ ਤੇ ਕੰਮ ਕਰਦਾ ਹੈ। ਜਿਸ ਨਾਲ ਕਦੇ ਉਹ ਚੀਨੀ ਲੈ ਆਉਂਦੇ ਸਨ ਅਤੇ ਕਦੇ ਪੱਤੀ। ਪੂਜਾ ਦੇ ਦੱਸਣ ਮੁਤਾਬਕ ਹੁਣ ਉਨ੍ਹਾਂ ਦੀ ਸਮਾਜ ਸੇਵੀ ਜਥੇਬੰਦੀਆਂ ਨੇ ਮਦਦ ਕੀਤੀ ਹੈ। ਉਨ੍ਹਾਂ ਨੂੰ ਬਹੁਤ ਚੰਗਾ ਲੱਗ ਰਿਹਾ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਮਕਾਨ ਪੱਕਾ ਬਣਵਾਇਆ ਜਾਵੇ।

ਪੂਜਾ ਦੇ ਭਰਾ ਨੇ ਦੱਸਿਆ ਹੈ ਕਿ ਉਹ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ। ਉਹ ਨਾਈ ਦਾ ਕੰਮ ਸਿੱਖਦਾ ਹੈ, ਜਿੱਥੋਂ ਉਸ ਨੂੰ ਰੋਜ਼ਾਨਾ 30 ਰੁਪਏ ਮਿਲਦੇ ਹਨ। ਜਿਸ ਨਾਲ ਉਹ ਘਰ ਦਾ ਕੋਈ ਨਾ ਕੋਈ ਸਾਮਾਨ ਲਿਆਉਂਦਾ ਹੈ। ਮੁੰਡਾ ਦੱਸਦਾ ਹੈ ਕਿ ਉਹ ਕਦੇ ਭੁੱਖੇ ਨਹੀਂ ਸੁੱਤੇ। ਕੋਈ ਨਾ ਕੋਈ ਗੁਆਂਢੀ ਉਨ੍ਹਾਂ ਨੂੰ ਰੋਟੀ ਦੇ ਦਿੱਤਾ ਹੈ। ਹੁਣ ਸਮਾਜ ਸੇਵੀ ਜਥੇਬੰਦੀ ਨੇ ਉਨ੍ਹਾਂ ਦੀ ਬਾਂਹ ਫੜੀ ਹੈ। ਉਸ ਨੂੰ ਚੰਗਾ ਲੱਗਾ ਹੈ। ਉਸ ਨੇ ਜਥੇਬੰਦੀ ਤੋਂ ਮਕਾਨ ਬਣਵਾਉਣ ਦੀ ਮੰਗ ਕੀਤੀ ਹੈ।

ਅਰਦਾਸ ਚੈਰੀਟੇਬਲ ਟਰੱਸਟ ਨਾਲ ਸਬੰਧਤ ਇਕ ਸਮਾਜ ਸੇਵਕ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਰਾਹੀਂ ਇਨ੍ਹਾ ਬੱਚਿਆਂ ਬਾਰੇ ਜਾਣਕਾਰੀ ਦਿੱਤੀ ਸੀ। ਇੱਥੇ ਆ ਕੇ ਉਨ੍ਹਾਂ ਦਾ ਮਨ ਬੜਾ ਭਾਵੁਕ ਹੋਇਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਇਨ੍ਹਾਂ ਬੱਚਿਆਂ ਲਈ ਖਾਣ ਪੀਣ ਦੇ ਸਾਮਾਨ ਦਾ ਪ੍ਰਬੰਧ ਕੀਤਾ। ਦੇਸ਼ ਵਿਦੇਸ਼ ਤੋਂ ਇਨ੍ਹਾਂ ਬੱਚਿਆਂ ਲਈ ਕਾਫ਼ੀ ਫੰਡਿੰਗ ਹੋ ਰਹੀ ਹੈ। ਇਕ ਜਾਂ 2 ਦਿਨਾਂ ਵਿੱਚ ਇਨ੍ਹਾਂ ਦਾ ਮਕਾਨ ਬਣਨਾ ਸ਼ੁਰੂ ਹੋ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *