ਸ਼ਿਵ ਸੈਨਾ ਵਾਲੇ ਹੋ ਗਏ ਸਿੱਧੇ, ਵੱਡੀ ਗਿਣਤੀ ਚ ਡਾਂਗਾਂ ਸੋਟੇ ਲੈ ਕੇ ਬੋਲ ਦਿੱਤਾ ਹੱਲਾ

ਹੁਣ ਤਕ ਤਾਂ ਕਿਸਾਨ ਹੀ ਅਡਾਨੀ ਅਤੇ ਅੰਬਾਨੀ ਗਰੁੱਪਾਂ ਤੋਂ ਨਾਰਾਜ਼ ਸਨ ਪਰ ਹੁਣ ਤਾਂ ਸ਼ਿਵ ਸੈਨਾ ਵਾਲੇ ਵੀ ਅਡਾਨੀ ਗਰੁੱਪ ਨੂੰ ਸਿੱਧੇ ਹੋ ਕੇ ਟੱਕਰਨ ਲੱਗੇ ਹਨ। ਉਨ੍ਹਾਂ ਨੇ ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਸ਼ਿਵ ਸੈਨਾ ਵਰਕਰਾਂ ਨੇ ਅਡਾਨੀ ਗਰੁੱਪ ਦਾ ਬੋਰਡ ਤੱਕ ਤੋੜ ਦਿੱਤਾ। ਇਹ ਅੰਤਰਰਾਸ਼ਟਰੀ ਹਵਾਈ ਅੱਡਾ ਪਹਿਲਾਂ ਛਤਰਪਤੀ ਸ਼ਿਵਾਜੀ ਮਹਾਰਾਜ ਏਅਰ ਪੋਰਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਹੁਣ ਇੱਥੇ ਅਡਾਨੀ ਏਅਰਪੋਰਟ ਦਾ ਬੋਰਡ ਲੱਗ ਚੁੱਕਾ ਹੈ।

ਇਸ ਪ੍ਰਤੀ ਸ਼ਿਵ ਸੈਨਾ ਵਰਕਰਾਂ ਨੂੰ ਸ਼ਿਕਵਾ ਹੈ। ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਰਹੇ। ਅਸੀਂ ਜਾਣਦੇ ਹਾਂ ਕਿ ਪਿਛਲੇ ਕੁਝ ਸਾਲਾਂ ਤੋਂ ਅਡਾਨੀ ਗਰੁੱਪ ਨੇ ਬਹੁਤ ਤਰੱਕੀ ਕੀਤੀ ਹੈ। ਇਸ ਦੇ ਕਾਰੋਬਾਰ ਵਿੱਚ ਬਹੁਤ ਵਾਧਾ ਹੋਇਆ ਹੈ। ਕਈ ਹਵਾਈ ਅੱਡਿਆਂ ਦਾ ਪ੍ਰਬੰਧ ਹੁਣ ਇਸ ਗਰੁੱਪ ਦੇ ਅਧੀਨ ਚੱਲ ਰਿਹਾ ਹੈ। ਕਈ ਰਾਜਨੀਤਕ ਪਾਰਟੀਆਂ ਇਸੇ ਆਧਾਰ ਤੇ ਕੇਂਦਰ ਸਰਕਾਰ ਨਾਲ ਆਹਮੋ ਸਾਹਮਣੇ ਹਨ।

ਉਨ੍ਹਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਅਡਾਨੀ ਗਰੁੱਪ ਨੂੰ ਹਰ ਪਾਸੇ ਕਾਰੋਬਾਰ ਸੰਭਾਲੀ ਜਾ ਰਹੀ ਹੈ। ਦੂਜੇ ਪਾਸੇ ਅਡਾਨੀ ਗਰੁੱਪ ਨਾਲ ਸਬੰਧਤ ਇਕ ਵਿਅਕਤੀ ਦਾ ਕਹਿਣਾ ਹੈ ਕਿ ਏਅਰਪੋਰਟ ਦਾ ਸਿਰਫ ਬੋਰਡ ਹੀ ਬਦਲਿਆ ਗਿਆ ਹੈ, ਜਦ ਕਿ ਕੰਮ ਪਹਿਲਾਂ ਵਾਲੇ ਦਿਸ਼ਾ ਨਿਰਦੇਸ਼ਾਂ ਤੇ ਹੀ ਹੋ ਰਿਹਾ ਹੈ। ਗਰੁੱਪ ਵੱਲੋਂ ਕੋਈ ਫੇਰ ਬਦਲ ਨਹੀਂ ਕੀਤਾ ਗਿਆ।

ਹੋਰ ਤਾਂ ਹੋਰ ਟਰਮੀਨਲ ਦੀ ਸਥਿਤੀ ਵਿੱਚ ਵੀ ਕੋਈ ਛੇੜਛਾੜ ਨਹੀਂ ਕੀਤੀ ਗਈ। ਕੇਂਦਰ ਸਰਕਾਰ ਤਾਂ ਪਹਿਲਾਂ ਕਿਸਾਨਾਂ ਨਾਲ ਹੀ ਸੁਲਝ ਰਹੀ ਸੀ। ਹੁਣ ਸ਼ਿਵ ਸੈਨਾ ਵਰਕਰ ਵੀ ਟਕਰਾਅ ਦੀ ਨੀਤੀ ਤੇ ਆ ਗਏ ਹਨ। ਲਗਪਗ ਸਾਰੀਆਂ ਪਾਰਟੀਆਂ ਹੀ ਬੀਜੇਪੀ ਨਾਲ ਟਕਰਾਅ ਦੇ ਰਸਤੇ ਤੇ ਚੱਲ ਰਹੀਆਂ ਹਨ। ਆਉਣ ਵਾਲੇ ਦਿਨਾਂ ਵਿੱਚ ਸ਼ਿਵ ਸੈਨਿਕ ਕੀ ਰੁਖ਼ ਅਖ਼ਤਿਆਰ ਕਰਦੇ ਹਨ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *