ਇਸ ਕੁੜੀ ਦੀ ਕਰਤੂਤ ਦੀ ਲੋਕਾਂ ਨੇ ਬਣਾ ਲਈ ਵੀਡੀਓ, ਮੁੰਡੇ ਦਾ ਕੀਤਾ ਬੁਰਾ ਹਾਲ

ਕਹਿਣ ਨੂੰ ਤਾਂ ਸਾਡੇ ਮੁਲਕ ਵਿੱਚ ਕਾਨੂੰਨ ਸਭ ਲਈ ਬਣਿਆ ਹੈ। ਇਹ ਗੱਲ ਠੀਕ ਵੀ ਹੈ ਪਰ ਜੇਕਰ ਕਾਨੂੰਨ ਨੂੰ ਲਾਗੂ ਕਰਨ ਵਾਲੇ ਹੀ ਪੱਖਪਾਤ ਕਰਨ ਲੱਗ ਪੈਣ ਤਾਂ ਕੀ ਕੀਤਾ ਜਾਵੇ। ਫੇਰ ਇਨਸਾਫ਼ ਦੀ ਉਮੀਦ ਕਿਸ ਤੋਂ ਕੀਤੀ ਜਾਵੇ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਘਟਨਾ ਅਵਧ ਕਰਾਸਿੰਗ ਲਖਨਊ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਇਕ ਔਰਤ ਸ਼ਰ੍ਹੇਆਮ ਇਕ ਵਿਅਕਤੀ ਤੇ ਥੱਪੜਾਂ ਦਾ ਮੀਂਹ ਵਰਸਾ ਰਹੀ ਹੈ। ਇੱਥੇ ਹੀ ਬਸ ਨਹੀਂ, ਕੋਲ ਹੀ ਪੁਲੀਸ ਖੜ੍ਹੀ ਹੈ, ਜੋ ਚੁੱਪ ਚਾਪ ਤਮਾਸ਼ਾ ਦੇਖ ਰਹੀ ਹੈ।

ਜਿਸ ਵਿਅਕਤੀ ਦੀ ਖਿੱਚ ਧੂਹ ਕੀਤੀ ਜਾ ਰਹੀ ਹੈ, ਉਹ ਕੈਬ ਡਰਾਈਵਰ ਦੱਸਿਆ ਜਾ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਲੇਡੀ ਪੁਲੀਸ ਨੂੰ ਬੁਲਾਇਆ ਜਾਵੇ। ਉਸ ਦਾ ਮੋਬਾਇਲ ਵੀ ਤੋੜ ਦਿੱਤਾ ਗਿਆ ਹੈ। ਸੜਕ ਤੇ ਟ੍ਰੈਫਿਕ ਜਾਮ ਹੋ ਚੁੱਕੀ ਹੈ। ਪੁਲੀਸ ਇਸ ਤਰ੍ਹਾਂ ਖੜ੍ਹੀ ਹੈ, ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਗੱਡੀ ਟਕਰਾਅ ਜਾਣ ਤੋਂ ਪੈਦਾ ਹੋਇਆ ਹੈ। ਔਰਤ ਨੇ ਪੁਲੀਸ ਨੂੰ ਇਤਲਾਹ ਦੇਣ ਦੀ ਬਜਾਏ ਖ਼ੁਦ ਹੀ ਕੈਬ ਡਰਾਈਵਰ ਦੀ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ।

ਭੀੜ ਵਿੱਚੋਂ ਇਹ ਆਵਾਜ਼ ਵੀ ਸੁਣਨ ਨੂੰ ਮਿਲ ਰਹੀ ਹੈ ਕਿ ਇਹ ਤਾਂ ਇਸ ਔਰਤ ਦਾ ਹਰ ਰੋਜ਼ ਦਾ ਕੰਮ ਹੈ। ਅਖੀਰ ਨੂੰ ਇੱਕ ਨੌਜਵਾਨ ਕੈਬ ਡਰਾਈਵਰ ਨੂੰ ਛੁਡਾਉਣ ਲਈ ਅੱਗੇ ਆਉਂਦਾ ਹੈ ਪਰ ਇਹ ਔਰਤ ਉਸ ਵਿਅਕਤੀ ਦੇ ਵੀ ਕਈ ਥੱਪੜ ਲਗਾ ਦਿੰਦੀ ਹੈ। ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜੇਕਰ ਕੋਈ ਆਦਮੀ ਅਜਿਹੀ ਹਰਕਤ ਕਰਦਾ ਤਾਂ ਕੀ ਪੁਲੀਸ ਫੇਰ ਵੀ ਮੂਕ ਦਰਸ਼ਕ ਬਣ ਕੇ ਹੀ ਤਮਾਸ਼ਾ ਦੇਖਦੀ ਰਹਿੰਦੀ? ਕਿਸੇ ਆਦਮੀ ਦੁਆਰਾ ਗਲਤ ਪਾਰਕਿੰਗ ਕਰਨ ਤੇ ਤੁਰੰਤ ਕਾਰਵਾਈ ਹੋ ਜਾਂਦੀ ਹੈ ਪਰ ਇਸ ਔਰਤ ਨੇ ਸ਼ਰ੍ਹੇਆਮ ਟ੍ਰੈਫਿਕ ਜਾਮ ਕਰ ਦਿੱਤੀ।

2 ਵਿਅਕਤੀਆਂ ਦੇ ਥੱਪੜ ਵੀ ਲਗਾ ਦਿੱਤੇ। ਪੁਲੀਸ ਵਾਲੇ ਇਸ ਤਰ੍ਹਾਂ ਖਡ਼੍ਹੇ ਹਨ, ਜਿਵੇਂ ਕਿਸੇ ਸੀਨੀਅਰ ਅਫ਼ਸਰ ਦੇ ਅੱਗੇ ਖੜ੍ਹੇ ਹੋਣ। ਸੁਣਨ ਵਿੱਚ ਆਇਆ ਹੈ ਕਿ ਪੁਲੀਸ ਨੇ ਇਸ ਔਰਤ ਅਤੇ ਕੈਬ ਚਾਲਕ ਦਾ ਚਲਾਨ ਕਰ ਕੇ ਸਾਰ ਦਿੱਤਾ। ਕੈਬ ਚਾਲਕ ਦੀ ਕੀਤੀ ਖਿੱਚ ਧੂਹ ਅਤੇ ਹਟਾਉਣ ਵਾਲੇ ਵਿਅਕਤੀ ਦੇ ਲਾਏ ਗਏ ਥੱ ਪ ੜਾਂ ਦੇ ਬਦਲੇ ਵਿਚ ਕੀ ਕਾਰਵਾਈ ਕੀਤੀ ਗਈ? ਲੋਕ ਕੁਮੈਂਟ ਕਰ ਕੇ ਸਵਾਲ ਪੁੱਛ ਰਹੇ ਹਨ।

ਕੀ ਕੈਬ ਚਾਲਕ ਅਤੇ ਹਟਾਉਣ ਵਾਲੇ ਵਿਅਕਤੀ ਨੂੰ ਇਨਸਾਫ਼ ਮਿਲੇਗਾ? ਕੀ ਇਹ ਔਰਤ ਅੱਗੋਂ ਕਿਸੇ ਹੋਰ ਤੇ ਹੱਥ ਨਹੀਂ ਉਠਾਏਗੀ। ਔਰਤ ਨੂੰ ਇਨ੍ਹਾਂ ਵਿਅਕਤੀਆਂ ਤੇ ਹੱਥ ਚੁੱਕਣ ਦਾ ਅਧਿਕਾਰ ਕਿਸ ਨੇ ਦਿੱਤਾ? ਲੋਕ ਪੁਲੀਸ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਚਾਹੁੰਦੇ ਹਨ। ਵੱਡੀ ਗਿਣਤੀ ਵਿਚ ਲੋਕ ਇਸ ਵੀਡੀਓ ਨੂੰ ਸਾਂਝਾ ਕਰਕੇ ਸਵਾਲ ਪੁੱਛ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਤੁਸੀਂ ਵੀ ਦੇਖੋ ਵਾਇਰਲ ਵੀਡੀਓ

Leave a Reply

Your email address will not be published. Required fields are marked *