ਇਸ ਜਗ੍ਹਾ ਫੌਜ ਦਾ ਹੈਲੀਕਾਪਟਰ ਉੱਡਦਾ ਹੋਇਆ ਜਾ ਡਿੱਗਿਆ ਪਾਣੀ ਚ

ਤਾਜ਼ਾ ਖਬਰ ਰਣਜੀਤ ਸਾਗਰ ਡੈਮ ਤੋਂ ਆ ਰਹੀ ਹੈ। ਜਿੱਥੇ ਭਾਰਤੀ ਹਵਾਈ ਫ਼ੌਜ ਦਾ ਇਕ ਹੈਲੀਕਾਪਟਰ ਕ੍ਰੈ ਸ਼ ਹੋ ਗਿਆ ਹੈ। ਇਸ ਵਿਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹੈਲੀਕਾਪਟਰ ਕ ਰੈ ਸ਼ ਹੋ ਕੇ ਰਣਜੀਤ ਸਾਗਰ ਡੈਮ ਵਿੱਚ ਜਾ ਡਿੱਗਾ। ਮਿਲੀ ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਦੇ ਸ਼ਹਿਰ ਕਠੂਆ ਦੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਵਿੱਚ ਇਹ ਹਾਦਸਾ ਵਾਪਰਿਆ ਹੈ। ਇਹ ਇਕ ਟ੍ਰੇਨਿੰਗ ਵਾਲਾ ਹੈਲੀਕਾਪਟਰ ਸੀ। ਜਿਸ ਵਿੱਚ 3 ਵਿਅਕਤੀ ਸਵਾਰ ਸਨ।

ਹਾਦਸੇ ਸਮੇਂ ਇਹ ਵਿਅਕਤੀ ਵੀ ਹੈਲੀਕਾਪਟਰ ਸਮੇਤ ਝੀਲ ਵਿੱਚ ਜਾ ਡਿੱਗੇ ਸਨ ਪਰ ਉਹ ਸੁਰੱਖਿਅਤ ਬਾਹਰ ਆ ਗਏ ਹਨ। ਹਾਦਸਾ ਵਾਪਰਨ ਤੋਂ ਪਹਿਲਾਂ ਲੋਕਾਂ ਨੇ ਇਸ ਹੈਲੀਕਾਪਟਰ ਨੂੰ ਇਸ ਇਲਾਕੇ ਵਿੱਚ ਘੁੰਮਦੇ ਹੋਏ ਦੇਖਿਆ। ਹੈਲੀਕਾਪਟਰ ਦਾ ਕੁਝ ਮਲਬਾ ਝੀਲ ਵਿਚ ਤੈਰਦਾ ਹੋਇਆ ਦੇਖਿਆ ਜਾ ਸਕਦਾ ਹੈ। ਹਾਦਸੇ ਦਾ ਪਤਾ ਲੱਗਦੇ ਹੀ ਫੌਜ ਦੇ ਸੀਨੀਅਰ ਅਧਿਕਾਰੀ ਹਾਦਸੇ ਵਾਲੀ ਥਾਂ ਤੇ ਪਹੁੰਚੇ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਹਾਦਸਾ ਕਿਉਂ ਵਾਪਰਿਆ ਹੈ। ਐੱਨ ਡੀ ਆਰ ਐਫ ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਜੁਟ ਗਈਆਂ ਹਨ।

ਇਸ ਬਾਰੇ ਵੀ ਜਾਣਕਾਰੀ ਹਾਸਲ ਨਹੀਂ ਹੋ ਸਕੀ ਕਿ ਇਹ ਹੈਲੀਕਾਪਟਰ ਕਿਸ ਦਿਸ਼ਾ ਤੋਂ ਕਿਸ ਦਿਸ਼ਾ ਵੱਲ ਜਾ ਰਿਹਾ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਕਿਸੇ ਤਕਨੀਕੀ ਨੁਕਸ ਕਾਰਨ ਵਾਪਰਿਆ ਹੋ ਸਕਦਾ ਹੈ ਪਰ ਅਸਲੀ ਕਾਰਨਾਂ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ। ਹੈਲੀਕਾਪਟਰ ਵਿੱਚ ਜਿਹੜੇ ਤਿੰਨ ਅਧਿਕਾਰੀ ਸਵਾਰ ਸਨ, ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।

Leave a Reply

Your email address will not be published. Required fields are marked *