ਦੇਖੋ ਗਾਂ ਨੇ ਬਜਾਰ ਚ ਕਿਵੇਂ ਪਾਇਆ ਘਸਮਾਣ, ਹਵਾ ਚ ਉਡਾਕੇ ਮਾਰੇ ਲੋਕ

ਅਵਾਰਾ ਜਾਨਵਰਾਂ ਦੁਆਰਾ ਇਨਸਾਨਾਂ ਦਾ ਨੁਕਸਾਨ ਕੀਤੇ ਜਾਣ ਦੀਆਂ ਖਬਰਾਂ ਤੇ ਵੀਡੀਓਜ਼ ਤਾਂ ਆਏ ਦਿਨ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਪਰ ਅੱਜ ਜਿਸ ਮਾਮਲੇ ਦੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਉਹ ਅਵਾਰਾ ਪਸ਼ੂ ਦੀ ਨਹੀਂ ਸਗੋਂ ਇੱਕ ਪਾਲਤੂ ਗਾਂ ਦੀ ਹੈ, ਜੋ ਅਚਾਨਕ ਇੰਨੀ ਜਿਆਦਾ ਬੇਕਾਬੂ ਹੋ ਗਈ ਕਿ ਉਸ ਦੀ ਖਬਰ ਬਣ ਗਈ। ਇਹ ਮਾਮਲਾ ਜਲੰਧਰ ਦਾ ਹੈ, ਜਿਥੇ ਇਕ ਗਾਂ ਦੇ ਬੇ ਕਾਬੂ ਹੋ ਜਾਣ ਕਰਕੇ ਘਸਮਾਣ ਪੈ ਗਿਆ।

ਲੋਕ ਆਪਣੀਆਂ ਜਾਨਾਂ ਬਚਾ ਕੇ ਦੌੜਦੇ ਹੋਏ ਨਜ਼ਰ ਆਏ। ਗਾਂ ਨੇ 2 ਦੁਕਾਨਾਂ ਅੰਦਰ ਦਾਖਲ ਹੋ ਕੇ ਕੁਝ ਸਾਮਾਨ ਦਾ ਵੀ ਨੁਕਸਾਨ ਕੀਤਾ। ਫੇਰ ਲੋਕਾਂ ਨੇ ਇਕੱਠੇ ਹੋ ਕੇ ਹਿਮਤ ਕਰਕੇ ਗਾਂ ਨੂੰ ਕਾਬੂ ਕਰ ਲਿਆ। ਗਾਂ ਦਾ ਮਾਲਕ ਗਾਂ ਨੂੰ ਟੈਂਪੂ ਵਿੱਚ ਚੜ੍ਹਾਉਣ ਲਈ ਲੈ ਕੇ ਆਇਆ ਸੀ ਪਰ ਗਾਂ ਬੇ ਕਾਬੂ ਹੋ ਗਈ। ਲੱਕੀ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਆਪਣੀਆਂ ਗਾਵਾਂ ਨੂੰ ਸ਼ਿਫਟ ਕਰਨ ਲੱਗਾ ਸੀ।

ਇੱਥੇ ਉਸ ਨੇ ਗਾਵਾਂ ਰੱਖੀਆਂ ਹੋਈਆਂ ਸਨ। ਜਗ੍ਹਾ ਦੇ ਮਾਲਕ ਨੇ ਉਸ ਨੂੰ ਜਗ੍ਹਾ ਖਾਲੀ ਕਰਨ ਲਈ ਆਖ ਦਿੱਤਾ। ਜਿਸ ਕਰਕੇ ਉਹ ਗਾਵਾਂ ਨੂੰ ਕਾਲਾ ਸੰਘਿਆ ਲਿਜਾਣ ਲਈ ਟੈਂਪੂ ਤੇ ਚੜ੍ਹਾਉਣ ਲੱਗੇ ਸਨ। ਲੱਕੀ ਦੇ ਦੱਸਣ ਮੁਤਾਬਕ ਉਸ ਦੇ ਸਾਥੀ ਤੋਂ ਗਂ ਛੁੱਟ ਕੇ ਦੌੜ ਗਈ। ਬਜ਼ੁਰਗ ਵਿਜੇ ਨਾਗਪਾਲ ਦਾ ਕਹਿਣਾ ਹੈ ਕਿ ਕੋਈ ਆਦਮੀ ਗਾਂ ਲੈ ਕੇ ਆਇਆ ਸੀ। ਉਸ ਤੋਂ ਛੁੱਟ ਕੇ ਗਾਂ ਦੌੜ ਗਈ। ਪਹਿਲਾਂ ਇਕ ਦੁਕਾਨ ਵਿੱਚ ਵੜ ਕੇ ਨੁਕਸਾਨ ਕੀਤਾ ਅਤੇ ਫਿਰ ਠੇਕੇ ਵਿਚ ਵੜ ਗਈ।

ਨਾਗਪਾਲ ਦੇ ਦੱਸਣ ਮੁਤਾਬਕ ਇਕ ਸਕੂਟਰ ਟੁੱਟ ਗਿਆ ਹੈ ਅਤੇ ਇਕ ਵਿਅਕਤੀ ਦੇ ਸੱਟਾਂ ਲੱਗੀਆਂ ਹਨ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ 2 ਗਾਵਾਂ ਵਿੱਚੋਂ ਇਕ ਗਾਂ ਬੇਕਾਬੂ ਹੋ ਗਈ ਸੀ। ਜਿਸ ਕਰਕੇ ਪਹਿਲਾਂ ਇੱਕ ਬੰਦੇ ਦੇ ਸੱਟ ਲੱਗੀ। ਗਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ। ਗਾਂ ਠੇਕੇ ਵਿੱਚ ਆ ਵੜੀ, ਜਿਸ ਕਰਕੇ 2 ਬੋਤਲਾਂ ਟੁੱਟ ਗਈਆਂ। ਮੁਹੱਲਾ ਵਾਸੀਆਂ ਨੇ ਇਕੱਠੇ ਹੋ ਕੇ ਹਿਮਤ ਕਰ ਕੇ ਡੇਢ ਘੰਟੇ ਵਿੱਚ ਗਾਂ ਨੂੰ ਕਾਬੂ ਕਰ ਲਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *