ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬੀ ਵਿਦਿਆਰਥੀਆਂ ਲਈ ਕਨੇਡਾ ਚ ਖੜੀ ਹੋ ਗਈ ਵੱਡੀ ਮੁਸ਼ਕਿਲ

ਕੋਰੋਨਾ ਨੇ ਕੈਨੇਡਾ ਵਿੱਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਚੱਕਰ ਵਿੱਚ ਪਾਇਆ ਹੋਇਆ ਹੈ। ਭਾਰਤ ਵਿੱਚ ਕੋਰੋਨਾ ਦੀ ਫੈਲੀ ਦੂਸਰੀ ਲਹਿਰ ਨੂੰ ਦੇਖਦੇ ਹੋਏ ਕੈਨੇਡਾ ਵਾਲੀਆਂ ਸਿੱਧੀਆਂ ਉਡਾਣਾਂ ਬੰਦ ਹੋ ਗਈਆਂ ਸਨ। ਜਿਸ ਕਰਕੇ ਪੰਜਾਬੀ ਵਿਦਿਆਰਥੀ ਵੱਧ ਪੈਸੇ ਖਰਚ ਕਰ ਕੇ ਹੋਰ ਮੁਲਕਾਂ ਤੋਂ ਹੁੰਦੇ ਹੋਏ ਕੈਨੇਡਾ ਪਹੁੰਚਣ ਲੱਗੇ। ਉੱਤੋਂ ਚੱਕਰ ਇਹ ਪੈ ਗਿਆ ਕਿ ਵਿਦਿਆਰਥੀਆਂ ਤੇ ਕੁਆਰਨਟਾਈਨ ਹੋਣ ਦੀ ਸ਼ਰਤ ਲਾਗੂ ਹੋ ਗਈ। ਜਿਸ ਕਰ ਕੇ ਇਕੱਲੇ ਇਕੱਲੇ ਵਿਦਿਆਰਥੀ ਨੂੰ ਕਮਰੇ ਦੀ ਲੋੜ ਪੈਣ ਲੱਗੀ ਹੈ।

ਪਹਿਲਾਂ ਤਾਂ ਕਈ ਵਿਦਿਆਰਥੀ ਮਿਲਜੁਲ ਕੇ ਇਕ ਕਮਰੇ ਵਿੱਚ ਹੀ ਡੰਗ ਟਪਾ ਲੈਂਦੇ ਸਨ ਪਰ ਕੁਆਰਨਟਾਈਨ ਹੋਣ ਲਈ ਇਕੱਲੇ ਵਿਦਿਆਰਥੀ ਨੂੰ ਕਮਰਾ ਚਾਹੀਦਾ ਹੈ। ਜਿਸ ਕਰਕੇ ਇਹ ਵੀ ਫਾਲਤੂ ਦਾ ਖਰਚਾ ਕਰਨਾ ਪੈ ਰਿਹਾ ਹੈ। ਡਾਲਰਾਂ ਦੇ ਲਾਲਚ ਵਿੱਚ ਮਕਾਨ ਮਾਲਕਾਂ ਨੇ ਕਿਰਾਇਆ ਵੀ ਵੱਧ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਇਕਾਂਤਵਾਸ ਹੋਏ ਵਿਦਿਆਰਥੀ ਲਈ ਰੋਟੀ ਅਤੇ ਦਵਾਈ ਆਦਿ ਦਾ ਪ੍ਰਬੰਧ ਕਰਨ ਲਈ ਵੀ ਇਕ ਵਿਅਕਤੀ ਦੀ ਲੋੜ ਪੈਂਦੀ ਹੈ। ਭਾਰਤ ਦੀਆਂ ਕੋਰੋਨਾ ਨਾਲ ਸਬੰਧਤ ਸਾਰੀਆਂ ਦਵਾਈਆਂ ਨੂੰ ਕੈਨੇਡਾ ਸਰਕਾਰ ਮਾਨਤਾ ਨਹੀਂ ਦਿੰਦੀ।

ਜਿਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਨੇ ਭਾਰਤ ਵਿੱਚੋਂ ਕੋਵੀਸ਼ੀਲਡ ਤੋਂ ਬਿਨਾਂ ਕੋਈ ਹੋਰ ਵੈਕਸੀਨ ਲਗਵਾਈ ਹੈ, ਉਨ੍ਹਾਂ ਨੂੰ ਕੈਨੇਡਾ ਜਾ ਕੇ ਫਿਰ ਏਕਾਂਤਵਸ ਹੋਣਾ ਪੈਂਦਾ ਹੈ। ਕੈਨੇਡਾ ਵਿੱਚ ਫਾਈਜ਼ਰ, ਮੋਡਾਨਾ, ਐਸਟਰਾਜੈਨਿਕ, ਕੋਵੀਸ਼ੀਲਡ ਜਾਂ ਜਾਹਨਸਨ ਐਂਡ ਜੌਹਨਸਨ ਨੂੰ ਮਾਨਤਾ ਹਾਸਲ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨੇ ਕੌਮਾਂਤਰੀ ਵਿਦਿਆਰਥੀਆਂ ਦੇ ਇਕਾਂਤਵਾਸ ਲਈ ਕੈਂਪਸ ਵਿੱਚ 160 ਇਕਾਈਆਂ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਕੁਝ ਹੋਟਲਾਂ ਵਿੱਚ ਵੀ ਪ੍ਰਬੰਧ ਕੀਤਾ ਗਿਆ ਹੈ ਪਰ ਹਰ ਇੱਕ ਵਿੱਦਿਅਕ ਅਦਾਰੇ ਨੇ ਇਹ ਪ੍ਰਬੰਧ ਨਹੀਂ ਕੀਤੇ।

ਜਿਸ ਕਰਕੇ ਕੌਮਾਂਤਰੀ ਵਿਦਿਆਰਥੀਆਂ ਨੂੰ ਹੋਰ ਜ਼ਿਆਦਾ ਖਰਚਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਨੇ ਕੈਨੇਡਾ ਵਿਚ ਦਾਖਲ ਹੋਣ ਤੋਂ ਘੱਟ ਤੋਂ ਘੱਟ 14 ਦਿਨ ਪਹਿਲਾਂ ਵੈਕਸੀਨੇਸ਼ਨ ਕਰਵਾਈ ਹੋਵੇ, ਉਨ੍ਹਾਂ ਨੂੰ ਕੁਆਰਨਟਾਈਨ ਹੋਣ ਤੋਂ ਛੋਟ ਮਿਲ ਜਾਂਦੀ ਹੈ ਪਰ ਸ਼ਰਤ ਇਹ ਹੈ ਕਿ ਇਸ ਵੈਕਸੀਨ ਨੂੰ ਕੈਨੇਡਾ ਸਰਕਾਰ ਵੱਲੋਂ ਮਾਨਤਾ ਹੋਣੀ ਚਾਹੀਦੀ ਹੈ। ਰੂਸ, ਚੀਨ ਅਤੇ ਭਾਰਤ ਦੀਆਂ ਕੁਝ ਵੈਕਸੀਨਜ਼ ਨੂੰ ਕਨੇਡਾ ਵਿਚ ਮਾਨਤਾ ਨਹੀਂ ਹੈ।

Leave a Reply

Your email address will not be published. Required fields are marked *