ਇਸ ਪਿੰਡ ਵਿੱਚ ਭੁੱਲਕੇ ਵੀ ਗੱਡੀ ਲੈ ਕੇ ਨਾ ਜਾਇਉ, ਐਨੇ ਡੂੰਘੇ ਖੱਡੇ ਕਿ ਬੋਰ ਕਰਾਉਣ ਦੀ ਵੀ ਲੋੜ ਨਾ ਪਵੇ

ਵੋਟਾਂ ਸਮੇਂ ਸਰਕਾਰਾਂ ਵੱਲੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ। ਭਾਵੇਂ ਉਹ ਨੌਕਰੀ ਦਾ ਹੋਵੇ ਜਾਂ ਗਲੀਆਂ ਸੜਕਾਂ ਪੱਕੀਆਂ ਕਰਨ ਦਾ ਹੋਵੇ। ਵੋਟਾਂ ਲੈਣ ਤੋਂ ਬਾਅਦ ਕੋਈ ਵੀ ਸਾਰ ਨਹੀਂ ਲੈਂਦਾ। ਜਿਸ ਕਾਰਨ ਲੋਕਾਂ ਨੂੰ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਰੋਪੜ ਤੋਂ ਨਾਲਾਗੜ੍ਹ ਜਾਂਦੀ ਸੜਕ ਤੋਂ ਸਾਹਮਣੇ ਆਇਆ ਹੈ। ਜਿੱਥੇ ਲੋਕਾਂ ਵੱਲੋਂ ਸੜਕ ਬਣਾਉਣ ਨੂੰ ਲੈ ਕੇ ਧਰਨਾ ਲਗਾ ਦਿੱਤਾ ਗਿਆ। ਧਰਨੇ ਉੱਤੇ ਔਰਤਾਂ ਵੀ ਬੱਚਿਆਂ ਸਮੇਤ ਬੈਠੀਆਂ ਹਨ।

ਧਰਨੇ ਤੇ ਬੈਠੀਆਂ ਔਰਤਾਂ ਦਾ ਕਹਿਣਾ ਹੈ ਕਿ 15-16 ਸਾਲ ਤੋਂ ਸੜਕ ਦਾ ਕੋਈ ਵੀ ਨਿਰਮਾਣ ਨਹੀਂ ਹੋਇਆ। ਘਨੌਲੀ ਬੈਰੀਅਰ ਤੋਂ ਲੈ ਕੇ ਢੇਰੋਂਆਲ ਤੱਕ ਜਾਂਦੀ ਸੜਕ ਉੱਤੇ ਖੱਡੇ ਬਣੇ ਹੋਏ ਹਨ। ਜੋ ਮੀਂਹ ਦੇ ਪਾਣੀ ਨਾਲ ਭਰ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਖੱਡੇ ਕੋਈ ਨਾ ਕੋਈ ਦੁਰਘਟਨਾ ਦਾ ਕਾਰਨ ਬਣ ਜਾਂਦੇ ਹਨ। ਔਰਤਾਂ ਦਾ ਕਹਿਣਾ ਹੈ ਕਿ ਸੜਕਾਂ ਦੇ ਨਾਲ ਜੋ ਘਰ ਹਨ। ਉਨ੍ਹਾਂ ਦਾ ਵੀ ਬਹੁਤ ਨੁਕਸਾਨ ਹੋ ਜਾਂਦਾ ਹੈ। ਜਦੋਂ ਤੱਕ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਵੇਗੀ,

ਉਦੋਂ ਤੱਕ ਉਹ ਧਰਨੇ ਤੋਂ ਨਹੀਂ ਉੱਠਣਗੀਆਂ। ਧਰਨੇ ਤੇ ਪਹੁੰਚੇ ਵਿਅਕਤੀ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਸੀ। ਜਿਸ ਕਾਰਨ ਉਨ੍ਹਾਂ ਨੂੰ ਮਜਬੂਰੀ ਵਿਚ ਧਰਨਾ ਲਾਉਣਾ ਪੈ ਰਿਹਾ ਹੈ। ਉਸ ਦਾ ਕਹਿਣਾ ਹੈ ਕਿ 7 ਸਾਲ ਹੋ ਗਏ ਹਨ, ਅਜੇ ਤੱਕ ਸੜਕ ਦੀ ਕੋਈ ਵੀ ਮੁਰੰਮਤ ਨਹੀਂ ਹੋਈ ਹੈ। ਉਹ ਸਾਰੇ ਲੋਕ ਟੈਕਸ ਦੇ ਰਹੇ ਹਨ। ਫਿਰ ਵੀ ਸੜਕ ਕਿਉਂ ਨਹੀਂ ਬਣ ਰਹੀ? ਉਸ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਕੰਮ ਨਹੀਂ ਹੋਣਗੇ ਤਾਂ ਉਨ੍ਹਾਂ ਵੱਲੋਂ ਵੋਟਾਂ ਵੀ ਨਹੀਂ ਪਾਈਆਂ ਜਾਣਗੀਆਂ।

ਆਮ ਆਦਮੀ ਵਿਧਾਇਕ ਅਮਰਜੀਤ ਸਿੰਘ ਸੰਦੋਆ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਮੀਟਿੰਗ ਤੇ ਜਾਂਦੇ ਹਨ ਤਾਂ ਉਹ ਇਸ ਸੜਕ ਦਾ ਮੁੱਦਾ ਜ਼ਰੂਰ ਉਠਾਉਂਦੇ ਹਨ ਪਰ ਉਨ੍ਹਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੜਕ ਜ਼ਰੂਰ ਬਣਾਈ ਜਾਵੇਗੀ। ਇਲਾਕੇ ਦੇ ਸਰਪੰਚਾਂ ਦਾ ਕਹਿਣਾ ਹੈ ਕਿ ਹੈ ਪ੍ਰਸ਼ਾਸਨ ਉਨ੍ਹਾਂ ਨੂੰ ਹਰ ਵਾਰ ਭਰੋਸਾ ਦਿਵਾਉਂਦਾ ਹੈ ਕਿ ਸੜਕ ਬਣਾਈ ਜਾਵੇਗੀ ਪਰ ਅਜੇ ਤੱਕ ਸੜਕ ਨਹੀਂ ਬਣੀ। ਜਿਸ ਕਰਕੇ ਉਨ੍ਹਾਂ ਨੂੰ ਮਜਬੂਰੀ ਵਿੱਚ ਧਰਨਾ ਲਗਾਉਣਾ ਪਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਘਨੌਲੀ ਤੋਂ ਲੈ ਕੇ ਹਿਮਾਚਲ ਦੇ ਬਾਡਰ ਤੱਕ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ। ਇਲਾਕੇ ਦੇ ਸਰਪੰਚਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਡੀ.ਐਸ.ਪੀ ਮੈਡਮ ਨੂੰ ਮਿਲੇ ਸੀ। ਉਨ੍ਹਾਂ ਨੇ 4 ਦਿਨ ਦਾ ਸਮਾਂ ਦਿੱਤਾ ਸੀ ਪਰ ਜਦੋਂ ਉਹ ਦੁਬਾਰਾ ਇਸ ਸਬੰਧੀ ਗੱਲ ਕਰਨ ਗਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਸੜਕ ਬਣਾਉਣ ਦਾ ਜਿਕਰ ਕਾਗਜ਼ਾਂ ਉੱਤੇ ਨਹੀਂ ਹੈ। ਇਲਾਕੇ ਦੇ ਸਰਪੰਚਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਵੇਗੀ ਤਾਂ ਉਹ ਹਾਈਵੇ ਉੱਤੇ ਧਰਨਾ ਲਾਉਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *