ਇੱਕ ਹੋਰ ਮਸ਼ਹੂਰ ਕਲਾਕਾਰ ਦੀ ਪਤਨੀ ਨੇ ਖੋਲਿਆ, ਆਪਣੇ ਪਤੀ ਖਿ-ਲਾ-ਫ ਮੋਰਚਾ, ਕਹਿੰਦੀ ਮੇਰਾ ਪਤੀ

ਪੰਜਾਬੀ ਗਾਇਕ ਅਤੇ ਰੈਪਰ ਹਰਦੇਸ਼ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ਵਿਚਕਾਰ ਪੈਦਾ ਹੋਇਆ ਵਿ ਵਾ ਦ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਤੱਕ ਪਹੁੰਚ ਗਿਆ ਹੈ। ਅਦਾਲਤ ਨੇ ਹਰਦੇਸ਼ ਸਿੰਘ ਨੂੰ 28 ਤਰੀਕ ਨੂੰ ਖ਼ੁਦ ਜਾਂ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਆਪਣਾ ਪੱਖ ਰੱਖਣ ਲਈ ਕਿਹਾ ਹੈ। ਹਰਦੇਸ਼ ਸਿੰਘ ਨੂੰ ਜ਼ਿਆਦਾਤਰ ਲੋਕ ਯੋ ਯੋ ਹਨੀ ਸਿੰਘ ਦੇ ਨਾਮ ਨਾਲ ਜਾਣਦੇ ਹਨ। ਉਹ ਸੰਗੀਤ ਜਗਤ ਵਿਚ ਇਕ ਰੈਪਰ ਦੇ ਤੌਰ ਤੇ ਮਸ਼ਹੂਰ ਹੈ।

ਅਦਾਲਤ ਨੇ ਹਨੀ ਸਿੰਘ ਦੀ ਜਾਇਦਾਦ ਅਤੇ ਬੈਂਕ ਖਾਤੇ ਤੇ ਵੀ ਰੋਕ ਲਗਾ ਦਿੱਤੀ ਹੈ। ਉਹ ਆਪਣੀ ਪਤਨੀ ਸ਼ਾਲਿਨੀ ਤਲਵਾੜ ਦੀ ਸਹਿਮਤੀ ਤੋਂ ਬਿਨਾਂ ਨਾ ਤਾਂ ਆਪਣੀ ਜਾਇਦਾਦ ਵੇਚ ਸਕਦੇ ਹਨ ਅਤੇ ਨਾ ਹੀ ਆਪਣੀ ਪਤਨੀ ਦੀ ਸਹਿਮਤੀ ਤੋਂ ਬਿਨਾਂ ਬੈਂਕ ਵਿੱਚੋਂ ਰਕਮ ਕਢਵਾ ਸਕਦੇ ਹਨ। ਅਦਾਲਤ ਵਿੱਚ ਯੋ ਯੋ ਹਨੀ ਸਿੰਘ ਤੇ 498 ਆਈ ਪੀ ਸੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸ਼ਾਲਿਨੀ ਤਲਵਾੜ ਨੇ ਆਪਣੇ ਪਤੀ ਤੇ ਦੋਸ਼ ਲਗਾਏ ਸਨ ਕਿ ਹਨੀ ਸਿੰਘ ਦਾ ਰੂ ਦੀ ਲੋਰ ਵਿੱਚ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਸ਼ੋ ਸ਼ ਣ ਕਰਦਾ ਹੈ।

ਹਨੀ ਸਿੰਘ ਵੱਖ ਵੱਖ ਢੰਗ ਵਰਤ ਕੇ ਉਨ੍ਹਾਂ ਨੂੰ ਟਿਕਣ ਨਹੀਂ ਦੇ ਰਿਹਾ। ਸ਼ਾਲਿਨੀ ਤਲਵਾੜ ਨੇ ਇਨ੍ਹਾਂ ਦੋਸ਼ਾਂ ਅਧੀਨ ਮਹਿਲਾ ਕਮਿਸ਼ਨ ਵਿੱਚ ਦਰਖਾਸਤ ਦਿੱਤੀ ਸੀ। ਉੱਥੇ ਇਨ੍ਹਾਂ ਦਾ ਮਾਮਲਾ ਨਾ ਸੁਲਝਣ ਕਾਰਨ ਇਹ ਮਾਮਲਾ ਤੀਸ ਹਜ਼ਾਰੀ ਕੋਰਟ ਵਿਚ ਭੇਜ ਦਿੱਤਾ ਗਿਆ। ਜਿਸ ਕਰਕੇ ਕੋਰਟ ਨੇ ਹਨੀ ਸਿੰਘ ਨੂੰ 28 ਤਾਰੀਖ ਨੂੰ ਆਪਣਾ ਪੱਖ ਰੱਖਣ ਲਈ ਕਿਹਾ। ਇਸ ਮਾਮਲੇ ਵਿੱਚ ਅਦਾਲਤ ਦੁਆਰਾ ਕੀ ਫੈਸਲਾ ਲਿਆ ਜਾਂਦਾ ਹੈ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਤੀ ਪਤਨੀ ਦਾ ਵਿਵਾਦ ਅਦਾਲਤ ਤੱਕ ਪਹੁੰਚ ਗਿਆ ਹੈ।

Leave a Reply

Your email address will not be published. Required fields are marked *