ਗ੍ਰੰਥੀ ਦੀ ਕੁੜੀ ਨੂੰ ਰਾਤ ਨੂੰ ਮਿਲਣ ਆਇਆ ਪ੍ਰੇਮੀ, ਫੜ੍ਹ ਕੇ ਗ੍ਰੰਥੀ ਨੇ ਬਣਾਲੀ ਵੀਡੀਓ, ਕਹਿੰਦਾ ਬੇਅਦਬੀ ਕਰਨ ਆਇਆ

ਪਿਛਲੇ ਦਿਨੀਂ ਨਾਭਾ ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਵਿਚ ਗੁਰਦੁਆਰਾ ਸਾਹਿਬ ਵਿਚ ਵਾਪਰੀ ਬੇਅਦਬੀ ਦੀ ਘਟਨਾ ਦਾ ਸੱਚ ਆਖ਼ਰ ਸਾਹਮਣੇ ਆ ਹੀ ਗਿਆ। ਗੁਰੂਘਰ ਦੇ ਗ੍ਰੰਥੀ ਤਰਸੇਮ ਸਿੰਘ ਨੇ ਸੋਸ਼ਲ ਮੀਡੀਆ ਤੇ ਇਕ ਵੀਡੀਓ ਪਾਈ ਸੀ ਕਿ ਰਾਤ ਨੂੰ ਇਕ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਇਰਾਦੇ ਨਾਲ ਗੁਰੂ ਘਰ ਵਿਚ ਦਾਖਲ ਹੋਇਆ ਸੀ ਪਰ ਉਨ੍ਹਾਂ ਦੇ ਸਮੇਂ ਸਿਰ ਜਾਗ ਜਾਣ ਕਰਕੇ ਕੋਈ ਅਣ ਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਗਿਆ।

ਗੁਰਦੁਆਰਾ ਸਾਹਿਬ ਵਿਚ ਚਾਦਰਾਂ ਆਦਿ ਖਿੱਲਰੀਆਂ ਹੋਈਆਂ ਮਿਲੀਆਂ ਸਨ। ਜਿਸ ਕਰਕੇ ਸਿੱਖ ਸੰਗਤਾਂ ਵਿੱਚ ਰੋ ਸ ਪੈਦਾ ਹੋ ਗਿਆ ਸੀ ਅਤੇ ਵੱਖ ਵੱਖ ਜਥੇਬੰਦੀਆਂ ਨੇ ਪੁਲੀਸ ਤੋਂ ਕਾਰਵਾਈ ਦੀ ਮੰਗ ਕੀਤੀ ਸੀ। ਹੁਣ ਸਾਰਾ ਮਾਮਲਾ ਸਾਫ ਹੋ ਗਿਆ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗ੍ਰੰਥੀ ਸਿੰਘ ਤਰਸੇਮ ਸਿੰਘ ਦੀ ਧੀ ਦੀ ਕਿਸੇ ਲੜਕੇ ਨਾਲ ਦੋਸਤੀ ਸੀ। ਉਹ ਲੜਕਾ ਇਸ ਕੁੜੀ ਨੂੰ ਮਿਲਣ ਲਈ ਆਇਆ ਸੀ, ਜਿਸ ਨੂੰ ਪਰਿਵਾਰ ਨੇ ਕਾ ਬੂ ਕਰ ਲਿਆ।

ਗ੍ਰੰਥੀ ਸਿੰਘ ਨੇ ਇਸ ਸਚਾਈ ਨੂੰ ਛੁਪਾਉਣ ਲਈ ਇਸ ਮਾਮਲੇ ਨੂੰ ਧਾਰਮਿਕ ਰੰਗਤ ਦੇ ਦਿੱਤੀ। ਉਨ੍ਹਾਂ ਨੇ ਗ੍ਰੰਥੀ ਸਿੰਘ ਨੂੰ ਵੀ ਦੋ ਸ਼ੀ ਠਹਿਰਾਇਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਖੁਰਦ ਵਿਚ ਬੇਅਦਬੀ ਹੋਣ ਬਾਰੇ ਪਤਾ ਲੱਗਾ ਸੀ। ਉੱਥੇ ਵੱਖ ਵੱਖ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ ਸਨ। ਸਿੱਖ ਜਥੇਬੰਦੀਆਂ ਨੇ ਆਪਣੇ ਵੱਲੋਂ ਵੀ ਜਾਂਚ ਕੀਤੀ, ਜਿਸ ਵਿਚ ਗ੍ਰੰਥੀ ਸਿੰਘ ਦਾ ਪਰਿਵਾਰ ਵੀ ਦੋਸ਼ੀ ਪਾਇਆ ਗਿਆ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਪਿੰਡ ਦੇ ਲੜਕੇ ਦੇ ਗ੍ਰੰਥੀ ਸਿੰਘ ਦੀ ਲੜਕੀ ਨਾਲ ਸਬੰਧ ਸਨ।

ਜਿਸ ਕਰਕੇ ਲੜਕਾ ਲੜਕੀ ਨੂੰ ਅੱਧੀ ਰਾਤ ਸਮੇਂ ਮਿਲਣ ਆਇਆ ਪਰ ਪਰਿਵਾਰ ਦੇ ਜਾਗ ਜਾਣ ਕਰਕੇ ਉਹ ਫੜਿਆ ਗਿਆ। ਪਰਿਵਾਰ ਨੇ ਉਸ ਨੂੰ ਫੜ ਕੇ ਬੰਨ੍ਹ ਲਿਆ ਅਤੇ ਖਿੱਚ ਧੂਹ ਕੀਤੀ। ਉਨ੍ਹਾਂ ਨੇ ਲੜਕੀ ਵਾਲੀ ਗੱਲ ਨੂੰ ਛੁਪਾਉਣ ਲਈ ਮਾਮਲੇ ਨੂੰ ਧਾਰਮਿਕ ਰੰਗਤ ਦੇ ਦਿੱਤੀ ਅਤੇ ਗੁਰੂ ਘਰ ਵਿਚ ਚਾਦਰਾਂ ਆਦਿ ਖਿਲਾਰ ਦਿੱਤੀਆਂ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਲੜਕੀ ਨੇ ਵੀ ਇਹ ਗੱਲ ਮੰਨੀ ਹੈ ਕਿ ਪਹਿਲਾਂ ਉਸ ਨੇ ਮੁੰਡੇ ਨੂੰ ਬੁਲਾਇਆ ਸੀ ਪਰ ਬਾਅਦ ਵਿੱਚ ਮਨ੍ਹਾ ਕਰ ਦਿੱਤਾ ਕਿ ਉਸ ਦੇ ਪਰਿਵਾਰ ਨੂੰ ਪਤਾ ਲੱਗ ਗਿਆ ਹੈ।

ਇਸ ਦੇ ਬਾਵਜੂਦ ਵੀ ਮੁੰਡਾ ਰਾਤ ਸਮੇਂ ਆ ਗਿਆ ਅਤੇ ਫੜਿਆ ਗਿਆ। ਪੁਲੀਸ ਨੇ ਗ੍ਰੰਥੀ ਸਿੰਘ, ਉਸ ਦੀ ਪਤਨੀ ਅਤੇ ਧੀ ਤੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਤੋਂ ਬਿਨਾਂ ਲੜਕੇ ਤੇ ਅਲੱਗ ਮਾਮਲਾ ਦਰਜ ਕੀਤਾ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਇਨ੍ਹਾਂ ਚਾਰਾਂ ਤੇ ਵੱਖ ਵੱਖ 2 ਮਾਮਲੇ ਦਰਜ ਕਰ ਕੇ ਇਨ੍ਹਾਂ ਨੂੰ ਜੁਡੀਸ਼ਲ ਰਿਮਾਂਡ ਵਿਚ ਭੇਜ ਦਿੱਤਾ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *